ਪੰਜਾਬ ਦੇ ਹਾਲਾਤ ਖ਼ਰਾਬ ਕਰਨ ਲਈ ਪਾਕਿਸਤਾਨ ਸਮੇਤ 6 ਦੇਸ਼ਾਂ ’ਚ ਰਚੀ ਜਾ ਰਹੀ ਸਾਜ਼ਿਸ਼
Thursday, Mar 23, 2023 - 05:46 PM (IST)
ਗੁਰਦਾਸਪੁਰ (ਵਿਨੋਦ)- ਬੇਸ਼ੱਕ ਪੰਜਾਬ ਪੁਲਸ ਅਤੇ ਪੰਜਾਬ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਪੰਜਾਬ ਦੇ ਹਾਲਾਤ ਬਿਲਕੁਲ ਕਾਬੂ ’ਚ ਹਨ ਅਤੇ ਕਿਸੇ ਨੂੰ ਪੰਜਾਬ ’ਚ ਹਾਲਾਤ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਪਰ ਉਸ ਦੇ ਬਾਵਜੂਦ ਕੇਂਦਰੀ ਏਜੰਸੀਆਂ ਦਾਅਵਾ ਕਰ ਰਹੀਆਂ ਹਨ ਕਿ ਪੰਜਾਬ ਦੇ ਹਾਲਾਤ ਖ਼ਰਾਬ ਕਰਨ ਲਈ ਇਸ ਸਮੇਂ ਅੱਤਵਾਦੀ ਅਤੇ ਖ਼ਾਲਿਸਤਾਨੀ ਵਿਚਾਰਧਾਰਾਂ ਦੇ ਲੋਕਾਂ ਸਮੇਤ ਪਾਕਿਸਤਾਨ ਸਮੇਤ 6 ਦੇਸ਼ਾਂ ’ਚ ਇਹ ਲੋਕ ਸਰਗਰਮੀ ਨਾਲ ਕੰਮ ਕਰ ਰਹੇ ਹਨ। ਪੰਜਾਬ ’ਚ ਹਿੰਸਾ ਫੈਲਾਉਣ ਅਤੇ ਦਹਿਸ਼ਤ ਫੈਲਾਉਣ ਲਈ ਇਹ ਲੋਕ ਹਰ ਸਮੇਂ ਚੌਕਸ ਰਹਿੰਦੇ ਹਨ।
ਉੱਚ ਅਧਿਕਾਰੀਆਂ ਅਨੁਸਾਰ ਪਾਕਿਸਤਾਨ ਵਿਚ ਕੰਮ ਕਰ ਰਹੇ ਤਿੰਨ ਗਰੁੱਪ ਹਨ। ਜਿੰਨਾਂ ’ਚ ਰਣਜੀਤ ਸਿੰਘ ਨੀਟਾ ਦਾ ਖ਼ਾਲਿਸਤਾਨੀ ਜ਼ਿੰਦਾਬਾਦ ਫੋਰਸ, ਵਧਾਵਾ ਸਿੰਘ ਦੀ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਪਰਮਜੀਤ ਸਿੰਘ ਪੰਜਵੜ੍ਹ ਦਾ ਖਾਲਿਸਤਾਨ ਕਮਾਂਡੋ ਫੋਰਸ ਮੁੱਖ ਹੈ। ਇਸ ਦੇ ਇਲਾਵਾ ਖ਼ਾਲਿਸਤਾਨ ਟਾਈਗਰ ਫੋਰਸ ਦੇ ਹਰਦੀਪ ਸਿੰਘ ਨਿੱਝਰ ਇਸ ਸਮੇਂ ਸਾਊਥ ਈਸਟ ਲੰਡਨ ’ਚ ਸਰਗਰਮ ਹੈ, ਜਦਕਿ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਗੁਰਜੀਤ ਸਿੰਘ ਚੀਮਾ ਕੈਨੇਡਾ 'ਚ ਗੁਰਮੀਤ ਸਿੰਘ ਅਤੇ ਭੁਪਿੰਦਰ ਸਿੰਘ ਭਿੰਡ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਜਰਮਨ ਵਿਚ ਭਾਰਤ ਵਿਰੋਧੀ ਗਤੀਵਿਧੀਆਂ ਚਲਾ ਰਹੇ ਹਨ। ਗੁਪਤਚਰ ਏਜੰਸੀਆਂ ਦੇ ਅਨੁਸਾਰ ਇਕ ਹੋਰ ਖ਼ਾਲਿਸਤਾਨ ਦਾ ਮੁੱਖ ਸਮਰਥਕ ਗੁਰਸ਼ਰਣ ਸਿੰਘ ਯੂ.ਕੇ ’ਚ, ਗੁਰਜਿੰਦਰ ਸਿੰਘ ਇਟਲੀ ਵਿਚ ਅਤੇ ਪ੍ਰਸ਼ੋਤਮ ਸਿੰਘ ਫ਼ਰਾਂਸ ’ਚ ਸਰਗਰਮ ਹਨ।
ਇਹ ਵੀ ਪੜ੍ਹੋ- ਬਾਬਾ ਬਕਾਲਾ ਸਾਹਿਬ ਕੋਰਟ 'ਚ ਅੰਮ੍ਰਿਤਪਾਲ ਦੇ 11 ਸਾਥੀਆਂ ਦੀ ਪੇਸ਼ੀ, ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ
ਸੂਤਰਾਂ ਦੇ ਅਨੁਸਾਰ ਪ੍ਰਭਾਵਸ਼ਾਲੀ ਅੱਤਵਾਦੀ ਵਿਅਕਤੀਆਂ ’ਚ ਸਿੱਖ ਫ਼ਾਰ ਜਸਟਿਸ ਦਾ ਨੇਤਾ ਗੁਰਪਤਵੰਤ ਸਿੰਘ ਪਨੂੰ ਅਮਰੀਕਾ ’ਚ ਸਰਗਰਮ ਹੈ, ਜੋ ਆਪਣੇ ਆਪ ਨੂੰ ਖ਼ਾਲਿਤਸਾਨੀ ਦਾ ਰਾਸ਼ਟਰਪਤੀ ਹੋਣ ਦਾ ਦਾਅਵਾ ਵੀ ਕਰਦਾ ਹੈ। ਗੁਪਤਚਰ ਏਜੰਸੀਆਂ ਦਾਅਵਾ ਕਰਦੀਆਂ ਹਨ ਕਿ ਗੁਰਪਤਵੰਤ ਸਿੰਘ ਪਨੂੰ ਕੋਕੀਨ ਦਾ ਕਾਰੋਬਾਰ ਕਰਦਾ ਹੈ ਅਤੇ ਧਾਲੀਵਾਲ ਅਤੇ ਗਰੇਵਾਲ ਨਾਮ ਦੇ ਜਾਣੇ ਜਾਂਦੇ ਦੋ ਨੌਜਵਾਨ ਉਸ ਦੇ ਇਸ ਨਾਜਾਇਜ਼ ਕਾਰੋਬਾਰ ਵਿਚ ਉਸ ਦਾ ਸਾਥ ਦਿੰਦੇ ਹਨ।
ਦੂਜੇ ਪਾਸੇ ਭਾਰਤੀ ਗੁਪਤਚਰ ਏਜੰਸੀਆਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਖ਼ਾਲਿਸਤਾਨੀ ਲਹਿਰ ਨੂੰ ਫਿਰ ਸਰਗਰਮ ਕਰਨ ਦੀ ਕੌਸ਼ਿਸ਼ ਇਨ੍ਹਾਂ ਅੱਤਵਾਦੀ ਅਤੇ ਖਾਲਿਸਤਾਨੀ ਸੰਗਠਨਾਂ ਵੱਲੋਂ ਪੂਰੇ ਜ਼ੋਰ ਨਾਲ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਵਿਦੇਸ਼ਾਂ ਤੋਂ ਹਵਾਲਾ ਦੇ ਮਧਿਅਮ ਨਾਲ ਪੈਸੇ ਵੀ ਭੇਜਿਆ ਜਾ ਰਿਹਾ ਹੈ। ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਸੰਗਠਨਾਂ ਦੇ ਨੇਤਾਵਾਂ ਦੇ ਇਲਾਵਾ ਕੈਨੇਡਾ 'ਚ ਰਹਿਣ ਵਾਲੇ ਗੈਂਗਸਟਰ ਲਖਬੀਰ ਸਿੰਘ ਲੰਡਾ, ਗੋਲਡੀ ਬਰਾੜ, ਅਮਨਦੀਪ ਸਿੰਘ ਉਰਫ਼ ਹਰਸ਼ ਡੱਲਾ ਵਰਗੇ ਵੀ ਭਾਰਤੀ ਪੰਜਾਬ ਵਿਚ ਖੂਨ ਖ਼ਰਾਬੇ ਦੇ ਲਈ ਜ਼ਿੰਮੇਵਾਰ ਹਨ।
ਇਹ ਵੀ ਪੜ੍ਹੋ- ਤਰਨਤਾਰਨ ਜ਼ਿਲ੍ਹੇ 'ਚ ਧਾਰਾ 144 ਲਾਗੂ, ਜਾਰੀ ਹੋਏ ਸਖ਼ਤ ਆਦੇਸ਼
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।