ਖਾਲ ਦੇ ਝਗਡ਼ੇ ਨੂੰ ਲੈ ਕੇ ਚਲਾਈ ਗੋਲੀ, ਇਕ ਜ਼ਖ਼ਮੀ

Tuesday, Jul 16, 2019 - 01:00 AM (IST)

ਖਾਲ ਦੇ ਝਗਡ਼ੇ ਨੂੰ ਲੈ ਕੇ ਚਲਾਈ ਗੋਲੀ, ਇਕ ਜ਼ਖ਼ਮੀ

ਤਰਨਤਾਰਨ, (ਰਾਜੂ)- ਥਾਣਾ ਸਦਰ ਪੱਟੀ ਪੁਲਸ ਨੇ ਜ਼ਮੀਨੀ ਖਾਲ ਦੇ ਝਗਡ਼ੇ ਨੂੰ ਲੈ ਕੇ ਗੋਲੀ ਮਾਰ ਕੇ ਇਕ ਵਿਅਕਤੀ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਦੋ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅਰਵਿੰਦਰਬੀਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਵਲਟੋਹਾ ਨੇ ਦੱਸਿਆ ਕਿ ਉਹ ਆਪਣੇ ਭਰਾ ਕਰਨਬੀਰ ਸਿੰਘ ਨਾਲ ਪਿੰਡ ਦਾਸੂਵਾਲ ਸਥਿਤ ਠੇਕੇ ’ਤੇ ਲਈ ਜ਼ਮੀਨ ਵਿਚ ਖਾਦ ਪਾਉਣ ਲਈ ਗਏ ਸੀ। ਜਿੱਥੇ ਪਰਮਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਵੀ ਆ ਗਏ ਜਿਨਾਂ ਨੇ ਹਮਸਲਾਹ ਹੋ ਕੇ ਆਪਣੇ ਪਿਸਟਲ ਨਾਲ ਫਾਇਰ ਕੀਤਾ ਜਿਸ ਨਾਲ ਉਸ ਦਾ ਭਰਾ ਕਰਨਬੀਰ ਸਿੰਘ ਜ਼ਖ਼ਮੀ ਹੋ ਗਿਆ ਅਤੇ ਉਕਤ ਵਿਅਕਤੀ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਉਸ ਨੇ ਤੁਰੰਤ ਆਪਣੇ ਭਰਾ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਅਤੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਸਬੰਧੀ ਐੱਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ ’ਤੇ ਪਰਮਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਵਾਸੀਆਨ ਅਮਰਕੋਟ ਖਿਲਾਫ ਮੁਕੱਦਮਾ ਨੰਬਰ 112 ਧਾਰਾ 307/506/341/148/149 ਆਈ.ਪੀ.ਸੀ. ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।


author

Bharat Thapa

Content Editor

Related News