ਸਰਹੱਦੀ ਖੇਤਰ ਬਮਿਆਲ ਸੈਕਟਰ ਦੇ ਪਿੰਡ ਟਿੰਡਾ ਵਿਖੇ ਮਿਲਿਆ ਇੱਕ ਚੰਦ ਤੇ ਤਾਰੇ ਵਾਲਾ ਗੁਬਾਰਾ

Friday, Nov 22, 2024 - 12:51 AM (IST)

ਸਰਹੱਦੀ ਖੇਤਰ ਬਮਿਆਲ ਸੈਕਟਰ ਦੇ ਪਿੰਡ ਟਿੰਡਾ ਵਿਖੇ ਮਿਲਿਆ ਇੱਕ ਚੰਦ ਤੇ ਤਾਰੇ ਵਾਲਾ ਗੁਬਾਰਾ

ਬਮਿਆਲ/ਦੀਨਾਨਗਰ, (ਹਰਜਿੰਦਰ ਸਿੰਘ ਗੌਰਾਇਆ)- ਭਾਰਤ-ਪਾਕਿਸਤਾਨ ਸਰਹੱਦ ਨੇੜੇ ਸਥਿਤ ਪਿੰਡ ਟਿੰਡਾ 'ਚ ਚੰਦ ਅਤੇ ਤਾਰੇ ਵਾਲਾ ਗੁਬਾਰਾ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਗੁਬਾਰੇ ਦੇ ਮਿਲਣ ਤੋਂ ਬਾਅਦ ਤੁਰੰਤ ਸੁਰੱਖਿਆ ਬਲਾਂ ਨੇ ਗੁਬਾਰੇ ਨੂੰ ਕਬਜੇ ਵਿਚ ਲੈ ਕੇ  ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਜਾਣਕਾਰੀ ਦਿੰਦਿਆਂ ਪਿੰਡ ਟਿੰਡਾ ਦੇ ਸਰਪੰਚ ਰਾਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਇੱਕ ਵਿਅਕਤੀ ਨੇ ਸੂਚਨਾ ਦਿੱਤੀ ਕਿ ਇੱਕ ਖੇਤ ਵਿੱਚ ਗੁਬਾਰਾ ਪਿਆ ਹੈ। ਸਰਪੰਚ ਰਾਜਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਇਹ ਇਕ ਖਿਡੌਣੇ ਦੇ ਗੁਬਾਰੇ ਵਰਗਾ ਲੱਗਦਾ ਹੈ ਅਤੇ ਇਸ 'ਤੇ ਚੰਦ ਅਤੇ ਤਾਰੇ ਦਾ ਚਿੰਨ੍ਹ ਹੈ। ਉਧਰ ਇਸ ਸਬੰਧੀ ਸੂਚਨਾ ਮਿਲਦਿਆਂ ਹੀ ਵੱਖ-ਵੱਖ ਸੁਰੱਖਿਆ ਏਜੰਸੀਆਂ ਵੱਲੋਂ ਇਲਾਕੇ ਅੰਦਰ ਪੂਰੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।


author

Rakesh

Content Editor

Related News