750 ਲਿਟਰ ਲਾਹਣ ਤੇ 200 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ

Saturday, Sep 14, 2024 - 05:43 PM (IST)

ਬਟਾਲਾ/ਨੌਸ਼ਹਿਰਾ ਮੱਝਾ ਸਿੰਘ/ਘੁਮਾਣ (ਗੋਰਾਇਆ): ਐਕਸਾਈਜ਼ ਵਿਭਾਗ, ਆਰਕੇ ਇੰਟਰਪ੍ਰਾਈਜ਼ਜ਼ ਤੇ ਪੁਲਸ ਦੀ ਸਾਂਝੀ ਰੇਡ ਟੀਮ ਵੱਲੋਂ ਬਿਆਸ ਦਰਿਆ ਦੇ ਪਿੰਡਾਂ ’ਚ ਰੇਡ ਦੌਰਾਨ ਸ਼ਰਾਬ ਦੀ ਭੱਠੀ ਸਮੇਤ 750 ਲਿਟਰ ਲਾਹਣ ਤੇ 200 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਆਰ.ਕੇ. ਇੰਟਰਪ੍ਰਾਈਜ਼ਜ਼ ਦੇ ਜੀ.ਐੱਮ. ਗੁਰਪ੍ਰੀਤ ਗੋਪੀ ਉੱਪਲ ਅਤੇ ਐਕਸਾਈਜ਼ ਇੰਸਪੈਕਟਰ ਪੰਕਜ ਸ਼ਰਮਾ ਨੇ ਦੱਸਿਆ ਕਿ ਰੇਡ ਪਾਰਟੀ ਟੀਮ ਵਲੋਂ ਬਿਆਸ ਦਰਿਆ ’ਚ ਪਿੰਡਾਂ ਤਲਵਾੜਾ, ਬਹਾਦੁਰਪੁਰ, ਬੁੱਢਾ ਬਾਲਾ, ਮੋਜ਼ਪੁਰ, ਰਜੋਆ, ਭੇਟ ਪਤਨ, ਮਾੜੀ ਬੁੱਚੀਆਂ, ਕਠਾਣਾ 'ਚ ਤਲਾਸ਼ੀ ਅਭਿਆਨ ਤੇਜ਼ੀ ਨਾਲ ਚਲਾਇਆ ਜਾ ਰਿਹਾ ਸੀ।

ਇਹ ਵੀ ਪੜ੍ਹੋ-  ਚੰਡੀਗੜ੍ਹ ਹੋਏ ਗ੍ਰੇਨੇਡ ਹਮਲੇ 'ਚ ਵੱਡਾ ਖੁਲਾਸਾ, ਸਾਹਮਣੇ ਆਈਆਂ ਹੈਰਾਨ ਕਰ ਦੇਣ ਵਾਲੀਆਂ ਗੱਲਾਂ

ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਮਾੜੀ ਪੰਨਵਾਂ ਨੇੜੇ ਦਰਿਆ ਕੰਢੇ ਬਰੇਤੇ ’ਚ ਕੁਝ ਲੋਕਾਂ ਵਲੋਂ ਸ਼ਰਾਬ ਲੁਕਾ ਕੇ ਰੱਖੀ ਹੋਈ ਹੈ। ਜਦੋਂ ਰੇਡ ਪਾਰਟੀ ਟੀਮ ਮੌਕੇ ’ਤੇ ਪਹੁੰਚੀ ਤੇ ਤਲਾਸ਼ੀ ਦੌਰਾਨ 3 ਤਰਪਾਲਾਂ, 1 ਪਲਾਸਟਿਕ ਡਰੰਮੀ, 2 ਪਲਾਸਟਿਕ ਬਾਲਟੀ, 1 ਲੋਹੇ ਦਾ ਡਰੰਮ ’ਚ 750 ਲਿਟਰ ਲਾਹਣ ਤੇ 2 ਪਲਾਸਟਿਕ ਕੇਨੀਆਂ ’ਚ 200 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਫੜੀ ਗਈ ਲਾਹਣ ਤੇ ਨਾਜਾਇਜ਼ ਸ਼ਰਾਬ ਨੂੰ ਬਾਅਦ ’ਚ ਐਕਸਾਈਜ਼ ਵਿਭਾਗ ਵੱਲੋਂ ਨਸ਼ਟ ਕੀਤਾ ਗਿਆ। ਇਸ ਮੌਕੇ ਦਲਜੀਤ, ਹਰਜੀਤ, ਬਲਜੀਤ, ਮਾਸਟਰ, ਅਜੇ ਸਿੰਘ, ਅਮਰਜੀਤ ਖੰਡੋ, ਮੇਵਾ, ਅਮਰ, ਰਾਜਬੀਰ, ਗੋਲਡੀ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ 'ਤੇੇ ਪਿਆ ਭੜਥੂ, ਅਮਰੀਕਾ ਜਾ ਰਹੇ ਵਿਅਕਤੀ ਕੋਲੋਂ ਵੱਡੀ ਗਿਣਤੀ 'ਚ ਗੋਲੀਆਂ ਬਰਾਮਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News