ਚੋਰਾਂ ਦਾ ਆਤੰਕ, 3 ਘਰਾਂ ’ਚੋਂ 6 ਮੋਬਾਈਲ ਫੋਨ ਤੇ ਨਕਦੀ ਚੋਰੀ
Tuesday, Sep 15, 2026 - 11:49 AM (IST)
ਝਬਾਲ (ਨਰਿੰਦਰ)- ਸਰਾਏ ਅਮਾਨਤ ਖਾਂ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਦੋਦੇ ਵਿਚ ਬੀਤੀ ਰਾਤ ਚੋਰਾਂ ਨੇ ਆਪਣਾ ਆਤੰਕ ਵਿਖਾਉਂਦੇ ਹੋਏ ਚੋਰਾਂ ਵੱਲੋਂ ਇਕੋ ਰਾਤ ਤਿੰਨ ਘਰਾਂ ’ਚੋਂ ਛੇ ਮੋਬਾਈਲ ਫੋਨ ’ਤੇ ਹਜ਼ਾਰਾਂ ਰੁਪਏ ਨਕਦ ਰਾਸ਼ੀ ਚੋਰੀ ਕਰਨ ਸਬੰਧੀ ਜਾਣਕਾਰੀ ਪ੍ਰਾਪਤ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਵਪ੍ਰੀਤ ਸਿੰਘ ਪੁੱਤਰ ਸਵ. ਸਕੱਤਰ ਸਿੰਘ ਦੱਸਿਆ ਕਿ ਮੈਂ ਤੇ ਮੇਰੀ ਮਾਤਾ ਪਰਮਜੀਤ ਕੌਰ ਪਤਨੀ ਸਕੱਤਰ ਸਿੰਘ ਬੀਤੀ ਦੇਰ ਰਾਤ ਅਸੀਂ ਨਵੇਂ ਮਕਾਨ ਦੀ ਛੱਤ ’ਤੇ ਸੁੱਤੇ ਪਏ ਸੀ। ਇਸ ਦੌਰਾਨ ਰਾਤ ਜੇ ਹਨੇਰੇ ’ਚ ਚੋਰ ਆਏ ਤੇ ਸਿਰਹਾਣੇ ਪਿਆ ਮੋਬਾਈਲ ਫੋਨ ਤੇ ਪਰਸ, ਜਿਸ ’ਚ ਤਕਰੀਬਨ ਪੰਜ ਹਜ਼ਾਰ ਰੁਪਏ ਨਕਦ ਤੇ ਜ਼ਰੂਰੀ ਕਾਗਜ਼ਾਤ ਸਨ, ਤੇ ਨਾਲ ਹੀ ਮੇਰੀ ਮਾਤਾ ਦਾ ਮੋਬਾਈਲ ਫੋਨ ਵੀ ਲੈ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ-ਸਾਊਦੀ ਅਰਬ ’ਚ ਪਠਾਨਕੋਟ ਦੇ ਅੰਮ੍ਰਿਤਧਾਰੀ ਸਿੱਖ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ, ਹੈਰਾਨ ਕਰੇਗਾ ਮਾਮਲਾ
ਇਸ ਤਰ੍ਹਾਂ ਸਾਡੇ ਨਜ਼ਦੀਕ ਛੱਤ ’ਤੇ ਸੁੱਤੇ ਸੁਖਦੇਵ ਸਿੰਘ ਪੁੱਤਰ ਕੁਲਦੀਪ ਸਿੰਘ ਦਾ ਮੋਬਾਈਲ ਫੋਨ ਤੇ ਪਰਸ, ਜਿਸ ਵਿਚ 4500 ਰੁਪਏ ਤੇ ਜ਼ਰੂਰੀ ਕਾਗਜ਼ਾਤ ਸਨ। ਨਾਲ ਦੇ ਘਰ ਬਚਿੱਤਰ ਸਿੰਘ ਪੁੱਤਰ ਜੋਗਾ ਸਿੰਘ ਤੇ ਉਸ ਦਾ ਲੜਕਾ ਦਲਜੀਤ ਸਿੰਘ ਪੁੱਤਰ ਬਚਿੱਤਰ ਸਿੰਘ ਦੋਵਾਂ ਦੇ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ। ਇਸ ਘਟਨਾ ਦੀ ਪੂਰੇ ਇਲਾਕੇ ਭਰ ’ਚ ਚਰਚਾ ਹੋ ਰਹੀ ਹੈ। ਲੋਕ ਕਹਿ ਰਹੇ ਹਨ ਕਿ ਨਸ਼ੇੜੀ ਆਪਣੇ ਨਸ਼ੇ ਦੀ ਪੂਰਤੀ ਲਈ ਇਹੋ ਜਿਹੀਆ ਘਟਨਾਵਾਂ ਕਰ ਰਹੇ ਹਨ। ਚੋਰਾਂ ਦੇ ਹੌਸਲੇ ਇੰਨੇ ਵੱਧ ਗਏ ਨੇ ਲੋਕ ਆਪਣੇ ਘਰਾਂ ’ਚ ਵੀ ਮਹਿਫੂਜ਼ ਨਹੀਂ ਹਨ। ਇਸ ਸਬੰਧੀ ਥਾਣਾ ਝਬਾਲ ਵਿਖੇ ਦਰਖਾਸਤ ਦੇ ਦਿੱਤੀ ਗਈ ਹੈ ਤੇ ਪੁਲਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਰਾਜਾਸਾਂਸੀ: ਰੂਹ ਕੰਬਾਊ ਹਾਦਸੇ ਨੇ ਘਰ 'ਚ ਪੁਆਏ ਵੈਣ, ਦੋ ਬੱਚਿਆਂ ਦੇ ਪਿਤਾ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
