50 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

Saturday, Nov 24, 2018 - 06:22 AM (IST)

50 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਭਿੱਖੀਵਿੰਡ, ਖਾਲਡ਼ਾ,(ਭਾਟੀਆ)- ਥਾਣਾ ਭਿੱਖੀਵਿੰਡ ਦੀ ਪੁਲਸ ਨੇ 50 ਗ੍ਰਾਮ ਹੈਰੋਇਨ, ਸਵਿਫਟ ਡਜ਼ਾਇਰ ਗੱਡੀ ਸਮੇਤ ਇਕ ਨੌਜਵਾਨ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਦਕਿ ਤਿੰਨ ਨੌਜਵਾਨ ਮੌਕੇ ਤੋਂ ਭੱਜਣ ਵਿਚ ਕਾਮਜਾਬ ਹੋ ਗਏ ਹਨ। 
ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਮੁਖੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਨਾਰੇਸ਼ ਕੁਮਾਰ ਸਮੇਤ ਪੁਲਸ ਪਾਰਟੀ ਨਾਲ ਗਸ਼ਤ  ਦੌਰਾਨ  ਕਸਬਾ ਭਿੱਖੀਵਿੰਡ ਦੇ ਬਲੇਰ ਰੋਡ ਨੇਡ਼ੇ ਸ਼ਮਸ਼ਾਨ ਘਾਟ ਸ਼ੱਕੀ ਹਾਲਤ ’ਚ ਇਕ ਚਿੱਟੇ ਰੰਗ ਦੀ ਸਵਿਫਟ ਕਾਰ ਜਿਸ  ’ਚ   ਚਾਰ ਨੌਜਵਾਨਾਂ ਸਵਾਰ ਸਨ, ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਇਸ ਦੌਰਾਨ ਗੱਡੀ ’ਚੋੋਂ ਨਿਕਲ ਕੇ ਤਿੰਨ ਨੌਜਵਾਨ ਮੌਕੇ ’ਤੇ  ਹੀ  ਫਰਾਰ ਹੋ ਗਏ ਤੇ ਇਕ ਨੌਜਵਾਨ ਨੂੰ ਪੁਲਸ ਨੇ ਕਾਬੂ ਕਰ ਲਿਆ । ਇਸ ਦੌਰਾਨ  ਜਦੋਂ ਸਵਿਫਟ ਕਾਰ ਦੀ ਤਲਾਸ਼ੀ ਲਈ  ਗਈ   ਤਾਂ  ਉਸ  ’ਚੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਬੂ ਕੀਤੇ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਗੁਰਵੇਲ ਸਿੰਘ ਵਾਸੀ ਬਲੇਰ ਰੋਡ ਭਿੱਖੀਵਿੰਡ ਵਜੋਂ ਹੋਈ ਹੈ। ਜਦਕਿ ਫਰਾਰ   ਨੌਜਵਾਨਾਂ  ਦੀ  ਪਛਾਣ  ਯਾਦਵਿੰਦਰ ਸਿੰਘ ਉਰਫ ਗੋਲਡੀ ਪੁੱਤਰ ਦਿਲਬਾਗ ਸਿੰਘ ਵਾਸੀ ਅਕਬਰਪੁਰਾ, ਹੁਸ਼ਿਆਰ ਸਿੰਘ ਪੁੱਤਰ ਗੁਰਨਾਮ ਸਿੰਘ ਬਲੇਰ ਰੋਡ ਵਾਸੀ ਭਿੱਖੀਵਿੰਡ ਤੇ ਭੁੱਚੋ ਪੁੱਤਰ ਰੇਸ਼ਮ ਸਿੰਘ ਵਾਸੀ ਬਲੇਰ ਰੋਡ ਭਿੱਖੀਵਿੰਡ ਵਜੋਂ ਹੋਈ ਹੈ। ਥਾਣਾ ਮੁਖੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਨੂੰ ਪੇਸ਼ ਅਦਾਲਤ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। 


Related News