ਪੈਟਰੋਲ ਪੰਪ ਤੋਂ ਤੇਲ ਪੁਆ ਕੇ ਭੱਜੇ 5 ਕਾਰ ਸਵਾਰ, ਨਹਿਰ ਕੰਢਿਓਂ ਪੁਲਸ ਨੇ ਕੀਤਾ ਕਾਬੂ

Thursday, Aug 08, 2024 - 05:38 PM (IST)

ਪੈਟਰੋਲ ਪੰਪ ਤੋਂ ਤੇਲ ਪੁਆ ਕੇ ਭੱਜੇ 5 ਕਾਰ ਸਵਾਰ, ਨਹਿਰ ਕੰਢਿਓਂ ਪੁਲਸ ਨੇ ਕੀਤਾ ਕਾਬੂ

ਬਟਾਲਾ (ਸਾਹਿਲ)- ਪੈਟਰੋਲ ਪੰਪ ਪਿੰਡ ਦੜੇਵਾਲੀ ਤੋਂ ਗੱਡੀ ਵਿਚ ਤੇਲ ਪੁਆ ਕੇ ਭੱਜ ਕੇ 5 ਕਾਰ ਸਵਾਰਾਂ ਨੂੰ ਥਾਣਾ ਘੁਮਾਣ ਦੀ ਪੁਲਸ ਵਲੋਂ ਨਹਿਰ ਕੰਢਿਓਂ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਗੁਰਮੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਘੁਮਾਣ ਨੇ ਲਿਖਵਾਇਆ ਹੈ ਕਿ ਉਹ ਪੀ.ਐੱਸ. ਬਾਵਾ ਕਿਸਾਨ ਸੇਵਾ ਕੇਂਦਰ ਪਿੰਡ ਦੜੇਵਾਲੀ ਨਾਂ ਦੇ ਪੈਟਰੋਲ ਪੰਪ ’ਤੇ ਬਤੌਰ ਮੈਨੇਜਰ ਤਾਇਨਾਤ ਹੈ ਅਤੇ ਅੱਜ ਉਹ ਤੇ ਸੇਲਜ਼ ਮੈਨ ਪੈਟਰੋਲ ਪੰਪ ’ਤੇ ਹਾਜ਼ਰ ਸੀ ਕਿ ਦੁਪਹਿਰ 2 ਵਜੇ ਦੇ ਕਰੀਬ ਇਕ ਚਿੱਟੇ ਰੰਗ ਸਵਿਫਟ ਕਾਰ ਨੰ.ਪੀ.ਬੀ.46ਏ.ਕੇ.8300 ਆਈ, ਜਿਸ ਵਿਚ ਪੰਜ ਨੌਜਵਾਨ ਸਵਾਰ ਸਨ ਅਤੇ ਇਨ੍ਹਾਂ ਨੇ ਕਾਰ ਵਿਚ 2000 ਰੁਪਏ ਦਾ ਤੇਲ ਪੁਆਇਆ। ਉਕਤ ਬਿਆਨਕਰਤਾ ਮੁਤਾਬਕ ਜਦੋਂ ਉਸ ਨੇ ਕਾਰ ਸਵਾਰਾਂ ਕੋਲੋਂ ਪੈਸੇ ਮੰਗੇ ਤਾਂ ਗੱਡੀ ਵਿਚ ਬੈਠੇ ਨੌਜਵਾਨ ਨੇ ਕੋਈ ਹਥਿਆਰਨੁਮਾ ਚੀਜ਼ ਵਿਖਾ ਕੇ ਧਮਕੀ ਦਿੱਤੀ ਕਿ ਤੈਨੂੰ ਦਈਏ ਪੈਸੇ, ਜਿਸ ’ਤੇ ਉਹ ਡਰਦਾ ਹੋਇਆ ਪਿੱਛੇ ਹੱਟ ਗਿਆ ਅਤੇ ਨੌਜਵਾਨ ਗੱਡੀ ਵਿਚ ਸਵਾਰ ਹੋ ਕੇ ਬੁਤਾਲਾ ਸਾਈਡ ਨੂੰ ਫਰਾਰ ਹੋ ਗਏ।

ਇਹ ਵੀ ਪੜ੍ਹੋ-  ਪਸ਼ੂਆਂ ਲਈ ਪੱਖਾ ਲਗਾ ਰਹੇ ਨੌਜਵਾਨ ਨੂੰ ਲਗਾ ਕਰੰਟ, ਹੋਈ ਮੌਤ

ਉਕਤ ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਉਕਤ ਬਿਆਨਕਰਤਾ ਦੇ ਬਿਆਨ ’ਤੇ ਥਾਣਾ ਘੁਮਾਣ ਵਿਖੇ ਕੇਸ ਦਰਜ ਕਰਨ ਉਪਰੰਤ ਦੌਰਾਨੇ ਤਫਤੀਸ਼ ਗੁਪਤ ਸੂਚਨਾ ਦੇ ਆਧਾਰ ’ਤੇ ਪੰਜਾਂ ਨੌਜਵਾਨਾਂ ਨੂੰ ਪਿੰਡ ਗੱਗੜਭਾਣਾ ਨਜ਼ਦੀਕ ਨਹਿਰ ਕੰਢਿਓਂ ਹਸਬ ਜ਼ਾਬਤਾ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ, ਜਿੰਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸਰਵਣ ਸਿੰਘ ਤੇ ਲਵਜੋਤ ਸਿੰਘ ਉਰਫ ਮੋਟਾ ਪੁੱਤਰ ਸਾਹਿਬ ਸਿੰਘ ਵਾਸੀਆਨ ਜੋਧਾ ਨਗਰੀ, ਥਾਣਾ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ, ਪਵਨਪ੍ਰੀਤ ਸਿੰਘ ਉਰਫ ਪਵਨ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਬੱਗਾ, ਥਾਣਾ ਮੱਤੇਵਾਲ, ਜ਼ਿਲ੍ਹਾ ਅੰਮ੍ਰਿਤਸਰ, ਜਸਟਿਨ ਪੁੱਤਰ ਲੁਭਾਇਆ ਵਾਸੀ ਵਾਲਮੀਕਿ ਮੁਹੱਲਾ ਚਵਿੰਡਾ ਦੇਵੀ, ਥਾਣਾ ਕੱਥੂਨੰਗਲ ਅਤੇ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਬਲਵਿੰਦਰ ਸਿੰਘ ਵਾਸੀ ਵਾਰਡ ਨੰ.6, ਪੱਟੀ, ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਅਤੇ ਇਨ੍ਹਾਂ ਕੋਲੋਂ ਹੋਰ ਪੁੱਛਗਿਛ ਜਾਰੀ ਹੈ।

ਇਹ ਵੀ ਪੜ੍ਹੋ- ਮਿਲਾਵਟਖੋਰੀ ਵੱਡੇ ਪੱਧਰ 'ਤੇ, ਪੰਜਾਬ 'ਚ ਤਿੰਨ ਸਾਲਾਂ 'ਚ ਦੁੱਧ ਦੇ 18 ਫ਼ੀਸਦੀ ਸੈਂਪਲ ਹੋਏ ਫੇਲ੍ਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News