ਸੁਨਿਆਰੇ ਦੀ ਦੁਕਾਨ ’ਚ ਲੁੱਟਣ ਵਾਲੇ 4 ਲੁਟੇਰੇ ਕਾਬੂ, 2 ਪਿਸਤੌਲ ਤੇ ਮੈਗਜ਼ੀਨ ਸਮੇਤ ਲੁੱਟੇ ਗਹਿਣੇ ਵੀ ਕੀਤੇ ਬਰਾਮਦ

09/02/2023 1:32:14 PM

ਬਟਾਲਾ (ਸਾਹਿਲ, ਬੇਰੀ, ਯੋਗੀ, ਅਸ਼ਵਨੀ, ਵਿਪਨ, ਖੋਖਰ)- ਪਿਛਲੇ ਦਿਨੀਂ ਕਸਬਾ ਡੇਰਾ ਬਾਬਾ ਨਾਨਕ ਦੇ ਜੋੜੀਆਂ ਬਾਜ਼ਾਰ ਵਿਖੇ ਸਥਿਤ ਇਕ ਸੁਨਿਆਰੇ ਦੀ ਦੁਕਾਨ ਨੂੰ ਲੁੱਟਣ ਵਾਲੇ 4 ਨਾਕਾਬਪੋਸ਼ ਹਥਿਆਰਬੰਦਾਂ ਨੂੰ ਪੁਲਸ ਜ਼ਿਲ੍ਹਾ ਬਟਾਲਾ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਮਾਰੂ ਹਥਿਆਰਾਂ ਸਮੇਤ ਲੁੱਟ-ਖੋਹ ਕੀਤੇ ਸੋਨੇ ਅਤੇ ਚਾਂਦੀ ਦੇ ਗਹਿਣੇ ਬਰਾਮਦ ਕਰ ਲਏ ਹਨ। ਇਸ ਸਬੰਧੀ ਪੁਲਸ ਲਾਈਨ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ. ਐੱਸ. ਪੀ. ਬਟਾਲਾ ਅਸ਼ਵਿਨੀ ਗੋਟਿਆਲ ਨੇ ਦੱਸਿਆ ਕਿ ਬੀਤੀ 17 ਅਗਸਤ ਨੂੰ ਡੇਰਾ ਬਾਬਾ ਨਾਨਕ ਦੇ ਜੋੜੀਆਂ ਵਿਚ ਜਿਊਲਰ ਅਤੇ ਮਨੀ ਟਰਾਂਸਫ਼ਰ ਦੀ ਦੁਕਾਨ ਚਲਾਉਂਦੇ ਨੌਜਵਾਨ ਮਨਦੀਪ ਸਿੰਘ ਪੁੱਤਰ ਰਛਪਾਲ ਰਾਜ ਵਾਸੀ ਮੁਹੱਲਾ ਬੱਗਾ ਸਿੰਘ, ਵਾਰਡ ਨੰ.-9 ਡੇਰਾ ਬਾਬਾ ਨਾਨਕ ਦੀ ਦੁਕਾਨ ਅੰਦਰ 4 ਅਣਪਛਾਤੇ ਹਥਿਆਬੰਦ ਲੁਟੇਰਿਆਂ ਨੇ ਦਾਖ਼ਲ ਹੋ ਕੇ ਹਥਿਆਰਾਂ ਦੀ ਨੋਕ ’ਤੇ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ, ਜਿਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਵਿਖੇ ਮੁਕੱਦਮਾ ਦਰਜ ਕਰ ਕੇ ਲੁਟੇਰਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ- ਡੇਢ ਦਹਾਕਾ ਸਿਡਨੀ ਤੋਂ ਪਿੰਡ ਆਉਣ ਨੂੰ ਤਰਸਦਾ ਰਿਹਾ ਨੌਜਵਾਨ, ਇਕੋ ਝਟਕੇ ਸਭ ਕੁਝ ਹੋ ਗਿਆ ਖ਼ਤਮ

ਇਸ ਦੌਰਾਨ ਪੁਲਸ ਜ਼ਿਲ੍ਹਾ ਬਟਾਲਾ ਦੇ ਐੱਸ. ਪੀ. ਡੀ. ਗੁਰਪ੍ਰੀਤ ਸਿੰਘ ਗਿੱਲ, ਡੀ. ਐੱਸ. ਪੀ. ਮਨਿੰਦਰਪਾਲ ਸਿੰਘ ਡੇਰਾ ਬਾਬਾ ਨਾਨਕ ਦੀ ਅਗਵਾਈ ਹੇਠ ਕੰਮ ਕਰਦਿਆਂ ਐੱਸ. ਐੱਚ. ਓ. ਬਿਕਰਮ ਸਿੰਘ ਡੇਰਾ ਬਾਬਾ ਨਾਨਕ ਸਮੇਤ ਸੀ. ਆਈ. ਏ. ਸਟਾਫ਼ ਬਟਾਲਾ ਦੇ ਇੰਚਾਰਜ ਦਲਜੀਤ ਸਿੰਘ ਪੱਡਾ ਨੇ ਮਾਮਲੇ ਦੀ ਜਾਂਚ ਕਰਦਿਆਂ ਹਰਵਿੰਦਰ ਸਿੰਘ ਉਰਫ ਬੱਕਰੀ ਪੁੱਤਰ ਸਤਨਾਮ ਸਿੰਘ, ਅੰਮ੍ਰਿਤਪਾਲ ਸਿੰਘ ਪੁੱਤਰ ਪ੍ਰਗਟ ਸਿੰਘ, ਦਮਨਪ੍ਰੀਤ ਸਿੰਘ ਪੁੱਤਰ ਸੁਖਬੀਰ ਸਿੰਘ ਉਰਫ਼ ਘੁੱਕੀ ਅਤੇ ਰਾਜਬੀਰ ਸਿੰਘ ਉਰਫ਼ ਰਾਜੂ ਪੁੱਤਰ ਜਸਬੀਰ ਸਿੰਘ ਵਾਸੀਆਨ ਪਿੰਡ ਪੰਡੋਰੀ ਵੜੈਚ, ਥਾਣਾ ਕੰਬੋਜ, ਜ਼ਿਲ੍ਹਾ ਅੰਮ੍ਰਿਤਸਰ ਨੂੰ ਨਾਮਜ਼ਦ ਕੀਤਾ। ਉਕਤ ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰਨ ਉਪਰੰਤ ਬੀਤੀ ਰਾਤ ਆਪ੍ਰੇਸ਼ਨ ਕਰ ਕੇ ਹਰਵਿੰਦਰ ਸਿੰਘ ਤੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਕੋਲੋਂ 2 ਪਿਸਤੌਲ 32 ਬੋਰ, 2 ਮੈਗਜ਼ੀਨ ਦੇ 6 ਰੌਂਦ ਬਰਾਮਦ ਕੀਤੇ ਗਏ। ਜਦਕਿ ਇਨ੍ਹਾਂ ਦੀ ਹੀ ਨਿਸ਼ਾਨਦੇਹੀ ’ਤੇ 2 ਹੋਰ ਸਾਥੀਆਂ ਦਮਨਪ੍ਰੀਤ ਸਿੰਘ ਤੇ ਰਾਜਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਅੰਮ੍ਰਿਤਪਾਲ ਸਿੰਘ ਦੇ ਘਰੋਂ ਲੁੱਟ-ਖੋਹ ਕੀਤੇ ਸੋਨੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ।

ਇਹ ਵੀ ਪੜ੍ਹੋ- ਸੁਰੱਖਿਆ ਏਜੰਸੀਆਂ ਆਈਆਂ ਹਰਕਤ 'ਚ, ਸਰਹੱਦੀ ਖ਼ੇਤਰ 'ਚੋਂ ਬਰਾਮਦ ਹੋਈਆਂ ਇਹ ਵਸਤੂਆਂ

ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀਆਂ ਦਾ ਰਿਮਾਂਡ ਹਾਸਲ ਕਰ ਕੇ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਸੋਨੇ ਦੇ ਗਹਿਣਿਆਂ ’ਚ 4 ਪੀਸ ਸੋਨੇ ਦੇ ਟਾਪਸ, 1 ਪੀਸ ਕੰਨਾਂ ਦੀਆਂ ਵਾਲੀਆਂ, 1 ਲੇਡੀਜ਼ ਅੰਗੂਠੀ ਸ਼ਾਮਲ ਹੈ। ਜਦਕਿ ਚਾਂਦੀ ਦੇ ਗਹਿਣਿਆਂ ’ਚ 21 ਚਾਂਦੀ ਦੇ ਕੜੇ ਜੈਂਟਸ, ਚਾਂਦੀ ਦੇ ਕੜੇ ਲੇਡੀਜ਼-8, ਚਾਂਦੀ ਦੇ ਮਾਲਾਕੜੇ-2, ਬੱਚਿਆਂ ਦੇ ਕੜੇ 55, ਚਾਂਦੀਆਂ ਦੀਆਂ ਚੇਨਾਂ 32, ਜੈਂਟਸ ਰਿੰਗ 43, ਲੇਡੀਜ਼ ਰਿੰਗ 49, ਪੰਜੇਬਾਂ 5, 1 ਪੈਕੇਟ ਲਾੱਕ ਪੰਜੇਬਾਂ ਤੇ 1 ਪੈਕੇਟ ਚਾਂਦੀ ਦੇ ਘੁੰਗਰੂ ਸ਼ਾਮਲ ਹਨ। ਇਹ ਵੀ ਖੁਲਾਸਾ ਹੋਇਆ ਕਿ ਹਰਵਿੰਦਰ ਸਿੰਘ ਖ਼ਿਲਾਫ਼ ਪਹਿਲਾਂ ਹੀ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ-ਵੱਖ ਥਾਣਿਆਂ ’ਚ 3 ਮੁਕੱਦਮੇ ਅਤੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਥਾਣਾ ਜੰਡਿਆਲਾ ਗੁਰੂ ਵਿਚ ਇਕ ਮੁਕੱਦਮਾ ਦਰਜ ਹੈ।

ਇਹ ਵੀ ਪੜ੍ਹੋ- 17 ਸਾਲ ਮਗਰੋਂ ਆਈਆਂ ਖ਼ੁਸ਼ੀਆਂ, 2 ਧੀਆਂ ਤੇ ਪੁੱਤ ਨੇ ਇਕੱਠਿਆਂ ਲਿਆ ਜਨਮ, ਮਾਂ ਨੇ ਕੀਤਾ ਰੱਬ ਦਾ ਸ਼ੁਕਰਾਨਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News