ਡੇਰਾ ਬਾਬਾ ਨਾਨਕ ਨੇੜਿਓਂ ਖੇਤਾਂ ’ਚੋਂ 4 ਕਿਲੋ ਹੈਰੋਇਨ ਬਰਾਮਦ

Thursday, Nov 14, 2024 - 03:14 PM (IST)

ਡੇਰਾ ਬਾਬਾ ਨਾਨਕ ਨੇੜਿਓਂ ਖੇਤਾਂ ’ਚੋਂ 4 ਕਿਲੋ ਹੈਰੋਇਨ ਬਰਾਮਦ

ਡੇਰਾ ਬਾਬਾ ਨਾਨਕ (ਮਾਂਗਟ)- ਇਥੇ ਜ਼ਿਮਨੀ ਹੋਣ ਕਰਕੇ ਭਾਵੇਂ ਕਿ ਬੀ.ਐੱਸ.ਐੱਫ ਅਤੇ ਪੁਲਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ ਪਰ ਸਰਹੱਦੀ ਖੇਤਰ ਅੰਦਰ ਪਾਕਿਸਤਾਨ ਤੋਂ ਆਉਣ ਵਾਲੀ ਹੈਰੋਇਨ ਦੀ ਸਮਗਲਿੰਗ ਦਾ ਕੰਮ ਨਿਰਵਿਘਨ ਲਗਾਤਾਰ ਉਸੇ ਤਰ੍ਹਾਂ ਹੀ ਜਾਰੀ ਹੈ। ਪੁਲਸ ਥਾਣਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਅਗਵਾਨ ਦੇ ਖੇਤਾਂ ਵਿਚ ਬੀ.ਐੱਸ.ਐੱਫ. ਅਤੇ ਪੁਲਸ ਵੱਲੋਂ ਕੀਤੀ ਜਾ ਰਹੀ ਸਰਚ ਦੌਰਾਨ 4 ਕਿਲੋ ਹੈਰੋਇਨ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ- ਸਾਬਕਾ SHO ਨੇ ਖ਼ੁਦ ਨੂੰ ਮਾਰ 'ਲੀ ਗੋਲੀ

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਪੁਲਸ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ.ਐੱਚ. ਓ. ਅਮਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਅਗਵਾਨ ਦੇ ਖੇਤਾਂ ਵਿਚੋਂ ਮੋਮੀ ਲਿਫਾਫੇ ਵਿਚ ਲਪੇਟੇ ਹੋਏ ਦੋ ਸ਼ੱਕੀ ਪੈਕਟ ਮਿਲੇ ਜਿਨਾਂ ਨੂੰ ਖੋਲ੍ਹਣ ’ਤੇ ਉਸ ਵਿੱਚੋਂ 4 ਕਿਲੋ 94 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਹੈਰੋਇਨ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬੀ.ਐੱਸ.ਐੱਫ ਦੀ 113ਵੀਂ ਬਟਾਲੀਅਨ ਦੀ ਬੀ.ਓ.ਪੀ ਕਸੋਵਾਲ ਦੇ ਜਵਾਨਾਂ ਵੱਲੋਂ ਵੀ ਪਿੰਡ ਘੋਨੇਵਾਲ ਦੇ ਖੇਤਾਂ ’ਚੋਂ ਸਰਚ ਦੌਰਾਨ ਇਕ ਪੈਕਟ ਹੈਰੋਇਨ ਬਰਾਮਦ ਕੀਤੇ ਜਾਣ ਦੀ ਖ਼ਬਰ ਹੈ।

ਇਹ ਵੀ ਪੜ੍ਹੋ- ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤਰਾਂ ਦੀ ਦਰਦਨਾਕ ਮੌਤ, ਦੋਵੇਂ ਨੌਜਵਾਨ ਜਿੰਮ ਤੋਂ ਆ ਰਹੇ ਸੀ ਘਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News