ਭਾਰਤ ਤੋਂ ਦੋਹਾ ਵਾਪਸ ਭੇਜੇ ਵੇਂਕੁਵਰ ਦੇ 366 ਯਾਤਰੀ

Monday, May 18, 2020 - 09:50 PM (IST)

ਭਾਰਤ ਤੋਂ ਦੋਹਾ ਵਾਪਸ ਭੇਜੇ ਵੇਂਕੁਵਰ ਦੇ 366 ਯਾਤਰੀ

ਅੰਮ੍ਰਿਤਸਰ,(ਇੰਦਰਜੀਤ) : ਭਾਰਤ ਤੋਂ ਵਿਦੇਸ਼ੀ ਯਾਤਰੀਆਂ ਨੂੰ ਉਨ੍ਹਾਂ ਦੇ ਸਵਦੇਸ਼ ਭੇਜਣ ਦੇ ਸਿਲਸਿਲੇ 'ਚ ਸੋਮਵਾਰ ਨੂੰ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ 'ਤੇ ਅੱਜ 366 ਯਾਤਰੀ ਦੋਹਾ ਦੀ ਉਡਾਨ 'ਤੇ ਭੇਜੇ ਗਏ। ਅੱਜ ਰਾਤ 8 ਵਜੇ ਇਹ ਉਡਾਨ ਅੰਮ੍ਰਿਤਸਰ ਤੋਂ ਰਵਾਨਾ ਹੋਈ। ਇਸ ਦੇ ਲਈ ਕਤਰ ਏਅਰਲਾਈਨਜ਼ ਦਾ ਸ਼ਕਤੀਸ਼ਾਲੀ ਜੈਬੋ ਬੋਇੰਗ ਜਹਾਜ਼ ਆਪਰੇਸ਼ਨ 'ਚ ਸੀ, ਜਿਥੇ ਯਾਤਰੀ ਜਹਾਜ਼ ਦੀ ਦੁਪਹਿਰ ਤੋਂ ਹੀ ਉਡੀਕ ਕਰ ਰਹੇ ਸਨ। ਇਹ ਉਡਾਨ ਭਾਰਤ ਵਲੋਂ ਕਤਰ ਦੇਸ਼ ਦੇ ਦੋਹਾ ਹਵਾਈ ਅੱਡੇ 'ਤੇ ਲੈਂਡ ਕਰੇਗੀ। ਇਨ੍ਹਾਂ 'ਚ ਕੁੱਝ ਲੋਕ ਇੰਗਲੈਂਡ ਦੇ ਅਤੇ ਕੁੱਝ ਕੈਨੇਡਾ ਦੇ ਵੈਂਕੁਵਰ ਦੇ ਸ਼ਾਮਲ ਸਨ। ਦੋਹਾ ਦੇ ਹਵਾਈ ਅੱਡੇ 'ਤੇ ਜਹਾਜ਼ ਦੀ ਲੈਂਡਿੰਗ ਦੇ ਉਪਰੰਤ ਉਨ੍ਹਾਂ ਨੂੰ ਵੱਖ-ਵੱਖ ਉਡਾਨਾਂ 'ਚ ਕੈਨੇਡਾ ਅਤੇ ਸੰਬੰਧਿਤ ਡੈਸਟੀਨੇਸ਼ਨ 'ਚ ਭੇਜਿਆ ਜਾਵੇਗਾ।


author

Deepak Kumar

Content Editor

Related News