ਨਸ਼ੀਲੇ ਪਦਾਰਥ ਦਾ ਸੇਵਨ ਕਰਨ ਵਾਲੇ 3 ਨੌਜਵਾਨ ਗ੍ਰਿਫਤਾਰ
Monday, Mar 31, 2025 - 06:19 PM (IST)

ਬਟਾਲਾ (ਸਾਹਿਲ)-ਪੁਲਸ ਵਲੋਂ ਨਸ਼ੀਲੇ ਪਦਾਰਥ ਦਾ ਸੇਵਨ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਗਿਆ ਹੈ। ਇਸ ਸਬੰਧੀ ਥਾਣਾ ਸਦਰ ਦੇ ਐੱਸ. ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਸੁਨੱਈਆ ਦੇ ਸਮਸ਼ਾਨਘਾਟ ’ਚੋਂ ਹੈਰੋਇਨ ਨਸ਼ਾ ਕਰ ਰਹੇ ਨੌਜਵਾਨ ਜਸਵੰਤ ਸਿੰਘ ਉਰਫ ਜੱਸਾ ਨੂੰ ਕਾਬੂ ਕਰ ਕੇ ਇਸ ਕੋਲੋਂ ਹੈਰੋਇਨ ਅਲੂਦ ਪੰਨੀ, ਇਕ ਲਾਈਟਰ ਤੇ 10 ਰੁਪਏ ਦਾ ਨੋਟ ਬਰਾਮਦ ਕਰ ਕੇ ਸਬੰਧਤ ਥਾਣੇ ’ਚ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ- Punjab: ਕਾਲ ਬਣ ਕੇ ਆਏ ਟਰੱਕ ਨੇ ਉਜਾੜਿਆ ਪਰਿਵਾਰ, ਤਿੰਨ ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
ਇਸੇ ਤਰ੍ਹਾਂ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐੱਸ. ਆਈ. ਨਿਸ਼ਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਰਣਜੀਤ ਸਿੰਘ ਵਾਸੀ ਪਿੰਡ ਚੈਨੇਵਾਲ ਨੂੰ ਪੁਲ ਡਰੇਨ ਰਣਸੀਕੇ ਤਲਾਂ ਤੋਂ ਹੈਰੋਇਨ ਪੀਦਿਆਂ ਕਾਬੂ ਕਰ ਕੇ ਇਸ ਕੋਲੋਂ ਸਿਲਵਰ ਪੇਪਰ ਪੰਨੀ, 10 ਰੁਪਏ ਦਾ ਪਾਈਪ ਬਣਾਇਆ ਨੋਟ ਤੇ ਲਾਈਟਰ ਬਰਾਮਦ ਕਰ ਕੇ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਅਪ੍ਰੈਲ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਓਧਰ, ਥਾਣਾ ਰੰਗੜ ਨੰਗਲ ਦੇ ਏ. ਐੱਸ. ਆਈ. ਰਛਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪੁਲ ਡਰੇਨ ਜੈਤੋਸਰਜਾ ਤੋਂ ਨੌਜਵਾਨ ਗੋਪਾਲ ਸਿੰਘ ਉਰਫ ਪਾਲੀ ਵਾਸੀ ਪਿੰਡ ਉੱਦੋਕੇ ਖੁਰਦ ਨੂੰ ਨਸ਼ੇ ਦਾ ਸੇਵਨ ਕਰਦਿਆਂ ਕਾਬੂ ਕਰ ਕੇ ਇਸ ਕੋਲੋਂ ਇਕ ਸਿਲਵਰ ਪੇਪਰ ਪੰਨੀ ਹੈਰੋਇਨ ਅਲੂਦ, ਰੋਲ ਹੋਇਆ 10 ਰੁਪਏ ਦਾ ਨੋਟ ਤੇ ਲਾਈਟਰ ਬਰਾਮਦ ਕਰ ਕੇ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਸ਼ਰਮਨਾਕ ਹੋਇਆ ਪੰਜਾਬ: ਕਲਯੁਗੀ ਪਿਓ ਨੇ ਆਪਣੀ ਮਾਸੂਮ ਧੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8