ਚੋਰੀ ਦੀਆਂ 3 ਮੋਟਰਾਂ ਅਤੇ ਹੋਰ ਸਾਮਾਨ ਸਮੇਤ 3 ਮੁਲਜ਼ਮ ਪੁਲਸ ਅੜਿੱਕੇ

Sunday, Feb 12, 2023 - 04:57 PM (IST)

ਚੋਰੀ ਦੀਆਂ 3 ਮੋਟਰਾਂ ਅਤੇ ਹੋਰ ਸਾਮਾਨ ਸਮੇਤ 3 ਮੁਲਜ਼ਮ ਪੁਲਸ ਅੜਿੱਕੇ

ਗੁਰਦਾਸਪੁਰ (ਵਿਨੋਦ)- ਪੁਰਾਣਾ ਸ਼ਾਲਾ ਪੁਲਸ ਖੇਤਾਂ ’ਚੋਂ ਮੋਟਰਾਂ ਚੋਰੀ ਕਰਨ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ 3 ਮੋਟਰਾਂ ਕੰਪਲੀਟ ਅਤੇ 4 ਮੋਟਰਾਂ ਦਾ ਸਾਮਾਨ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਹਾਇਕ ਸਬ-ਇੰਸਪੈਕਟਰ ਜਗਦੀਸ਼ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਬਿਕਰਮਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਚੰਦਰਭਾਨ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਖੇਤੀਬਾੜੀ ਦੇ ਸੰਦ ਦੋਵੇਂ ਮੋਟਰਾਂ ਅਤੇ ਵੱਟਾਂ ਪਾਉਣ ਵਾਲਾ ਟਰੈਕਟਰ ਦਾ ਜ਼ਿੰਦਰਾ ਘਰ ਦੇ ਨਜ਼ਦੀਕ ਤੋਂ ਥ੍ਰੀਵੀਲਰ ਦੀ ਸਹਾਇਤਾ ਨਾਲ ਮਨੀ ਪੁੱਤਰ ਭੋਲਾ ਮਸੀਹ, ਕੇਵਲ ਪੁੱਤਰ ਨਜ਼ੀਰ ਮਸੀਹ, ਸੰਦੀਪ ਪੁੱਤਰ ਗੁਰਦੀਪ ਮਸੀਹ, ਅਸ਼ਵਨੀ ਪੁੱਤਰ ਬਿੱਟਾ ਮਸੀਹ ਵਾਸੀਆਨ ਪੁਰਾਣਾ ਸ਼ਾਲਾ ਲੋਡ ਕਰ ਕੇ ਰੱਸੇ ਨਾਲ ਬੰਨ੍ਹ ਕੇ ਲੈ ਜਾ ਰਹੇ ਸਨ। ਜਦ ਉਸ ਨੂੰ ਪਤਾ ਲੱਗਾ ਤਾਂ ਉਸ ਨੇ ਰੋਲਾ ਪਾਇਆ ਤਾਂ ਉਕਤ ਮੁਲਜ਼ਮ ਭੱਜ ਗਏ।

ਇਹ ਵੀ ਪੜ੍ਹੋ- ਵਿਦਿਆਰਥੀਆਂ ਦੇ ਬਸਤੇ 'ਚ ਪੁੱਜੀ ਸ਼ਰਾਬ, DEO ਦਾ ਹੁਕਮ- ਬੈਗ ਤੇ ਬੋਤਲਾਂ ਕਰੋ ਚੈੱਕ

ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਸੂਚਨਾ ਦੇ ਆਧਾਰ ’ਤੇ ਮਨੀ, ਕੇਵਲ ਅਤੇ ਸੰਦੀਪ ਵਾਸੀਆਨ ਪੁਰਾਣਾ ਸ਼ਾਲਾ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 3 ਮੋਟਰਾਂ ਕੰਪਲੀਟ ਅਤੇ 4 ਮੋਟਰਾਂ ਦਾ ਸਾਮਾਨ ਬਰਾਮਦ ਕੀਤਾ ਗਿਆ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਚੋਰੀਆਂ ਦਾ ਪਤਾ ਲਗਾਇਆ ਜਾ ਸਕੇ।

ਇਹ ਵੀ ਪੜ੍ਹੋ- ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਪੰਜਾਬ ਦੇ ਇਨ੍ਹਾਂ ਰੇਲਵੇ ਸਟੇਸ਼ਨਾਂ 'ਤੇ 6 ਦਿਨ ਨਹੀਂ ਰੁਕਣੀਆਂ ਰੇਲਾਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News