ਦੋਪਹੀਆ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ, 12 ਮੋਟਰਸਾਈਕਲ ਤੇ ਇਕ ਐਕਟਿਵਾ ਬਰਾਮਦ
Sunday, Feb 19, 2023 - 11:40 AM (IST)
ਗੁਰਦਾਸਪੁਰ (ਵਿਨੋਦ)- ਸੀ.ਆਈ.ਏ ਸਟਾਫ਼ ਗੁਰਦਾਸਪੁਰ ਨੇ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਅਤੇ ਖ਼ਰੀਦਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਚੋਰੀ ਦੇ 13 ਦੋਪਹੀਆ ਵਾਹਨ ਬਰਾਮਦ ਕੀਤੇ। ਦੋਸ਼ੀ ਹੁਣ ਤਕ 20 ਤੋਂ ਜ਼ਿਆਦਾ ਮੋਟਰਸਾਈਕਲ ਤੇ ਸਕੂਟਰੀਆਂ ਚੋਰੀ ਕਰ ਚੁੱਕੇ ਸੀ। ਜ਼ਿਲ੍ਹਾ ਪੁਲਸ ਮੁਖੀ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਸ਼ਹਿਰ ਵਿਚ ਦੋਪਹੀਆ ਵਾਹਨਾਂ ਦੀ ਚੋਰੀ ਦੀ ਘਟਨਾਵਾਂ ਨੂੰ ਦੇਖਦੇ ਹੋਏ ਸੀ.ਆਈ.ਏ. ਸਟਾਫ਼ ਇੰਚਾਰਜ ਕਪਿਲ ਕੌਂਸਲ ਅਤੇ ਸਿਟੀ ਪੁਲਸ ਗੁਰਦਾਸਪੁਰ ਗੁਰਦੀਪ ਸਿੰਘ ਦੀ ਅਗਵਾਈ ਵਿਚ ਨਾਕਾਬੰਦੀ ਮਹਿੰਮ ਚਲਾਈ ਸੀ।
ਇਹ ਵੀ ਪੜ੍ਹੋ- BSF ਨੇ ਸਰਹੱਦ ਤੋਂ ਫੜ੍ਹੀ ਹੈਰੋਇਨ ਦੀ ਵੱਡੀ ਖੇਪ, ਹਥਿਆਰ ਵੀ ਕੀਤੇ ਬਰਾਮਦ
ਬੀਤੇ ਦਿਨੀਂ ਸੀ.ਆਈ.ਏ. ਸਟਾਫ਼ ਗੁਰਦਾਸਪੁਰ ਵੱਲੋਂ ਸ਼ਿਵਾ ਰਿਜੋਰਟ ਦੇ ਕੋਲ ਨਾਕਾਬੰਦੀ ਕੀਤੀ ਗਈ ਸੀ ਤਾਂ ਇਕ ਮੋਟਰਸਾਈਕਲ ’ਤੇ ਸਵਾਰ ਆਉਂਦੇ ਇਕ ਨੌਜਵਾਨ ਨੂੰ ਰੋਕ ਕੇ ਜਦ ਕਾਗਜ਼ ਮੰਗੇ ਗਏ ਤਾਂ ਉਹ ਸਹੀਂ ਢੰਗ ਨਾਲ ਜਵਾਬ ਨਹੀਂ ਦੇ ਸਕਿਆ। ਸਖ਼ਤੀ ਨਾਲ ਪੁੱਛਗਿਛ ਕਰਨ ’ਤੇ ਉਸ ਨੇ ਦੱਸਿਆ ਕਿ ਉਸ ਨੇ ਇਹ ਮੋਟਰਸਾਈਕਲ ਫਿਸ਼ ਪਾਰਕ ਗੁਰਦਾਸਪੁਰ ਤੋਂ ਚੋਰੀ ਕੀਤਾ ਹੈ। ਮੁਲਜ਼ਮ ਨੇ ਆਪਣੀ ਪਛਾਣ ਰਵਿੰਦਰ ਸਿੰਘ ਉਰਫ਼ ਜੱਸੀ ਪੁੱਤਰ ਜਗਦੇਵ ਸਿੰਘ ਵਾਸੀ ਸੰਗਲਪੁਰਾ ਰੋਡ ਗੁਰਦਾਸਪੁਰ ਦੱਸੀ। ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਦ ਪੁੱਛਗਿਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਬੀਤੇ ਲਗਭਗ 6 ਮਹੀਨੇ ਤੋਂ ਮੋਟਰਸਾਈਕਲ ਤੇ ਸਕੂਟਰੀਆਂ ਚੋਰੀ ਕਰਦਾ ਆ ਰਿਹਾ ਹੈ ਅਤੇ ਜ਼ਿਆਦਾਤਰ ਵਾਹਨ ਉਸ ਨੇ ਫਿਸ਼ ਪਾਰਕ ਤੋਂ ਚੋਰੀ ਕੀਤੇ ਹਨ। ਉਸ ਨੇ ਸਵੀਕਾਰ ਕੀਤਾ ਕਿ ਉਹ ਨਸ਼ੇ ਦਾ ਆਦਿ ਹੈ ਅਤੇ ਨਸ਼ਾ ਪੂਰਤੀ ਲਈ ਉਹ ਵਾਹਨ ਚੋਰੀ ਕਰਦਾ ਹੈ।
ਇਹ ਵੀ ਪੜ੍ਹੋ- ਪਾਕਿ ਡਰੋਨ ਨੇ ਫ਼ਿਰ ਇਕ ਵਾਰ ਭਾਰਤ 'ਚ ਦਿੱਤੀ ਦਸਤਕ, BSF ਨੇ ਦਾਗੇ ਫ਼ਾਇਰ, ਤਲਾਸ਼ੀ ਮੁਹਿੰਮ ਜਾਰੀ
ਉਸ ਨੇ ਦੱਸਿਆ ਕਿ ਚੋਰੀ ਕੀਤੇ ਦੋਪਹੀਆ ਵਾਹਨਾਂ ਵਿਚੋਂ 5 ਮੋਟਰਸਾਈਕਲ ਉਸ ਨੇ ਮੁਲਜ਼ਮ ਸਿਮੋਨ ਉਰਫ਼ ਮੇਸਾ ਪੁੱਤਰ ਨਿਰਮਲ ਮਸੀਹ ਵਾਸੀ ਪਿੰਡ ਨਵਾਂ ਪਿੰਡ ਗੁਰਦਾਸ ਨੰਗਲ ਅਤੇ 20 ਤੋਂ ਜ਼ਿਆਦਾ ਮੁਲਜ਼ਮ ਅਭਿਸ਼ੇਕ ਉਰਫ਼ ਅਬੀ ਪੁੱਤਰ ਗੁਰਨਾਮ ਸਿੰਘ ਵਾਸੀ ਵਡਾਲਾ ਗ੍ਰੰਥੀਆ ਬਟਾਲਾ ਨੂੰ 2000 ਰੁਪਏ ਪ੍ਰਤੀ ਮੋਟਰਸਾਈਕਲ ਦੇ ਹਿਸਾਬ ਨਾਲ ਵੇਚੇ ਸੀ। ਉਸ ਨੇ ਦੱਸਿਆ ਕਿ ਮੁਲਜ਼ਮ ਦੀ ਨਿਸ਼ਾਨਦੇਹੀ ਤੇ ਮੁਲਜ਼ਮ ਅਭਿਸ਼ੇਕ ਤੋਂ 8 ਮੋਟਰਸਾਈਕਲ ਅਤੇ ਇਕ ਐਕਟਿਵਾ ਬਰਾਮਦ ਕੀਤੀ। ਜਦਕਿ ਮੁਲਜ਼ਮ ਸਿਮੋਨ ਤੋਂ 4 ਮੋਟਰਸਾਈਕਲ ਬਰਾਮਦ ਕੀਤੇ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।