ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰ ਪੁਲਸ ਨੇ ਕੀਤੇ ਕਾਬੂ

Tuesday, Jun 20, 2023 - 03:59 PM (IST)

ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰ ਪੁਲਸ ਨੇ ਕੀਤੇ ਕਾਬੂ

ਤਰਨਤਾਰਨ (ਰਮਨ)- ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਹਥਿਆਰਾਂ ਦੀ ਨੋਕ 'ਤੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਚਾਰ ਮੈਂਬਰੀ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਇਨ੍ਹਾਂ ਪਾਸੋਂ ਲੁੱਟੀ ਹੋਈ ਰਕਮ ਦੇ 700 ਰੁਪਏ, ਬੇਸਬਾਲ ਅਤੇ ਦਾਤਰ ਵੀ ਬਰਾਮਦ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਅੰਡਰ ਟ੍ਰੇਨਿੰਗ ਅਤੇ ਥਾਣਾ ਸਿਟੀ ਮੁਖੀ ਸਾਗਰ ਬਨਾਲ ਨੇ ਦੱਸਿਆ ਕਿ ਬੀਤੀ 15 ਜੂਨ ਦੀ ਰਾਤ ਨੂੰ ਸਥਾਨਕ ਸਿਵਲ ਹਸਪਤਾਲ ਤਰਨ ਤਾਰਨ ਨਜ਼ਦੀਕ ਇਕ ਪ੍ਰਵਾਸੀ ਸੱਤਿਆਪਾਲ ਸਿੰਘ ਪੁੱਤਰ ਰੰਗਾ ਸਿੰਘ ਹਾਲ ਵਾਸੀ ਮੁਰਾਦਪੁਰਾ ਨੂੰ ਹਥਿਆਰਾਂ ਦੀ ਨੌਕ ’ਤੇ 6 ਹਜ਼ਾਰ ਰੁਪਏ ਦੀ ਨਕਦੀ ਖੋਹ ਫ਼ਰਾਰ ਹੋ ਗਏ ਸਨ।

ਇਹ ਵੀ ਪੜ੍ਹੋ-  76 ਸਾਲ ਬਾਅਦ ਵੀ ਨਹੀਂ ਘਟਿਆ ਵਿਸ਼ਵਾਸ, ਵੰਡ ਹੋਣ ਦੇ ਬਾਵਜੂਦ ਵੀ ਦੋਵਾਂ ਦੇਸ਼ਾਂ ਦਾ ਇਸ ਜਗ੍ਹਾ 'ਤੇ ਝੁਕਦਾ ਹੈ ਸਿਰ

ਜਿਸ ਸਬੰਧੀ ਪੁਲਸ ਨੇ ਆਪਣੀ ਤਫ਼ਤੀਸ਼ ’ਚ ਲਿਆਂਦੀ ਤੇਜ਼ੀ ਤੋਂ ਬਾਅਦ ਰਾਣਾ ਪ੍ਰਤਾਪ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਮੁਹੱਲਾ ਨਾਨਕਸਰ, ਗੁਰਮੀਤ ਕੌਰ ਉਰਫ਼ ਦਿੱਲੀ ਵਾਸੀ ਕਾਜੀਕੋਟ ਰੋਡ ਤਰਨ ਤਾਰਨ ਅਤੇ ਸਾਹਿਲ ਵਾਸੀ ਨਾਨਕਸਰ ਤਰਨਤਾਰਨ ਨੂੰ ਗ੍ਰਿਫ਼ਤਾਰ ਕਰਦੇ ਹੋਏ ਇਨ੍ਹਾਂ ਪਾਸੋਂ 700 ਰੁਪਏ ਦੀ ਨਕਦੀ, ਬੇਸਬਾਲ ਅਤੇ ਦਾਤਰ ਵੀ ਬਰਾਮਦ ਕੀਤਾ ਗਿਆ ਹੈ ਜਦ ਕਿ ਇਨ੍ਹਾਂ ਦੇ ਫਰਾਰ ਸਾਥੀ ਮਨੀ ਵਾਸੀ ਮੁਹੱਲਾ ਨਾਨਕਸਰ ਦੀ ਗ੍ਰਿਫ਼ਤਾਰੀ ਸਬੰਧੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਹਰੀਕੇ ਝੀਲ 'ਤੇ 'ਬੂਟੀਆਂ' ਦਾ ਕਬਜ਼ਾ, ਕਿਸ਼ਤੀਆਂ ਬੰਦ ਹੋਣ ਕਾਰਨ ਨਿਰਾਸ਼ ਪਰਤ ਰਹੇ ਸੈਲਾਨੀ

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦਾ ਮਾਣਯੋਗ ਅਦਾਲਤ ਪਾਸੋਂ 2 ਦਿਨਾਂ ਰਿਮਾਂਡ ਹਾਸਲ ਕਰ ਅਗਲੇਰੀ ਪੁਛਗਿੱਛ ਕੀਤੀ ਜਾ ਰਹੀ ਹੈ, ਜਿਸ ’ਚ ਕਈ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਉਨ੍ਹਾਂ ਨਾਲ ਸਬ ਇੰਸਪੈਕਟਰ ਵਿਪਨ ਕੁਮਾਰ, ਏ. ਐੱਸ. ਆਈ. ਇੰਦਰਜੀਤ ਸਿੰਘ, ਮੁੱਖ ਮੁਨਸ਼ੀ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਗੁਰਬਾਣੀ ਪ੍ਰਸਾਰਣ ਮਾਮਲੇ 'ਤੇ ਜਥੇਦਾਰ ਰਘਬੀਰ ਸਿੰਘ ਵੱਲੋਂ ਪੰਜਾਬ ਸਰਕਾਰ ਤੇ SGPC ਨੂੰ ਨਿਰਦੇਸ਼ ਜਾਰੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Anuradha

Content Editor

Related News