ਪੁਲਸ ਨਾਕਾ ਤੋੜ ਭੱਜੇ ਮੁਲਜ਼ਮਾਂ ਦਾ ਮਾਮਲਾ: ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਹੁਣ ਤੱਕ 3 ਮੈਂਬਰ ਗ੍ਰਿਫ਼ਤਾਰ
Thursday, Nov 30, 2023 - 06:28 PM (IST)
ਤਰਨਤਾਰਨ(ਰਮਨ ਚਾਵਲਾ)- ਬੀਤੀ 26 ਨਵੰਬਰ ਦੀ ਦੁਪਹਿਰ ਥਾਣਾ ਚੋਹਲਾ ਸਾਹਿਬ ਦੀ ਪੁਲਸ ਵਲੋਂ ਲਗਾਏ ਗਏ ਨਾਕੇ ਨੂੰ ਤੋੜਦੇ ਹੋਏ ਭੱਜਣ ਵਾਲੇ ਇਕ ਗੈਂਗਸਟਰ ਨੂੰ ਪੁਲਸ ਨੇ ਰਿਵਾਲਵਰ ਅਤੇ ਰੌਂਦ ਸਮੇਤ ਗ੍ਰਿਫਤਾਰ ਕਰ ਲਿਆ ਸੀ ਜਦਕਿ ਦੂਸਰਾ ਭੱਜਣ ਵਿਚ ਕਾਮਯਾਬ ਹੋ ਗਿਆ, ਜਿਸ ਦੀ ਭਾਲ ਪੁਲਸ ਵਲੋਂ ਜਾਰੀ ਹੈ। ਇਸ ਮਾਮਲੇ ਵਿਚ ਗ੍ਰਿਫਤਾਰ ਗੈਂਗਸਟਰ ਪਾਸੋਂ ਕੀਤੀ ਗਈ ਪੁੱਛਗਿਛ ਤੋਂ ਬਾਅਦ ਥਾਣਾ ਸਰਹਾਲੀ ਦੀ ਪੁਲਸ ਨੇ ਵਰਿੰਦਰ ਸਿੰਘ ਉਰਫ ਬੂਰਾ ਨੂੰ ਇਕ ਨਾਜਾਇਜ਼ 32 ਬੋਰ ਪਿਸਤੌਲ ਸਮੇਤ ਗ੍ਰਿਫਤਾਰ ਕਰਦੇ ਹੋਏ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਦੌਰਾਨ ਪੁੱਛਗਿੱਛ ਸ਼ੁਰੂ ਕਰ ਦਿੱਤੀ ਸੀ, ਜਿਸ ਦੌਰਾਨ ਪੁਲਸ ਨੇ ਇਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕਰਦੇ ਹੋਏ ਤਿੰਨ ਦਿਨਾਂ ਰਿਮਾਂਡ ਹਾਸਲ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਭਾਈ ਰਾਜੋਆਣਾ ਵੱਲੋਂ ਭੁੱਖ ਹੜਤਾਲ ਦੇ ਵਿਚਾਰ 'ਤੇ ਸ਼੍ਰੋਮਣੀ ਕਮੇਟੀ ਦਾ ਬਿਆਨ ਆਇਆ ਸਾਹਮਣੇ
ਜਾਣਕਾਰੀ ਅਨੁਸਾਰ ਬੀਤੀ 26 ਨਵੰਬਰ ਨੂੰ ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਇਕ ਗੁਪਤ ਸੂਚਨਾ ਦੇ ਆਧਾਰ ਉੱਪਰ ਇਕ ਵਰਨਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਸ ਵਿਚ ਸਵਾਰ ਦੋ ਗੈਂਗਸਟਰਾਂ ਵਲੋਂ ਪੁਲਸ ਉੱਪਰ ਗੋਲੀ ਚਲਾਉਂਦੇ ਹੋਏ ਕਾਰ ਨੂੰ ਭਜਾ ਲਿਆ ਗਿਆ, ਜਿਸ ਦਾ ਪਿੱਛਾ ਕਰਦੇ ਹੋਏ ਪੁਲਸ ਨੇ ਇਕ ਗੈਂਗਸਟਰ, ਜਿਸ ਦਾ ਨਾਮ ਗੁਰਭੇਜ ਸਿੰਘ ਉਰਫ ਭੇਜਾ ਪੁੱਤਰ ਵਿਰਸਾ ਸਿੰਘ ਵਾਸੀ ਪਿੰਡ ਧੁੰਨ ਢਾਏਵਾਲਾ ਨੂੰ ਇਕ ਪਿਸਤੌਲ ਅਤੇ 8 ਰੌਂਦ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕਰ ਲਈ ਪ੍ਰੰਤੂ ਦੂਸਰਾ ਗੈਂਗਸਟਰ ਜਗਰੂਪ ਸਿੰਘ ਉਰਫ ਜੂਪਾ ਵਾਸੀ ਪਿੰਡ ਜੱਲੇਵਾਲ ਭੱਜਣ ਵਿਚ ਕਾਮਯਾਬ ਹੋ ਗਿਆ। ਇਹ ਦੋਵੇਂ ਮੁਲਜ਼ਮ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਸੰਪਰਕ ਵਿਚ ਹਨ। ਪੁਲਸ ਨੇ ਇਸ ਮਾਮਲੇ ਵਿਚ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਰਿੰਦਰ ਸਿੰਘ ਉਰਫ ਬੂਰਾ ਵਾਸੀ ਨੌਸ਼ਹਿਰਾ ਪੰਨੂਆਂ ਜੋ ਪੁਲਸ ਵਲੋਂ ਗ੍ਰਿਫਤਾਰ ਗੈਂਗਸਟਰ ਗੁਰਭੇਜ ਸਿੰਘ ਉਰਫ ਭੇਜਾ ਦੇ ਸੰਪਰਕ ਵਿਚ ਸੀ ਨੂੰ ਇਕ ਪਿਸਤੌਲ 32 ਬੋਰ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਖ਼ਾਲਿਸਤਾਨੀ ਆਗੂ ਹਰਦੀਪ ਨਿੱਝਰ ਦਾ ਪੁਰਾਣਾ ਸਾਥੀ ਪੰਜਾਬ ਪੁਲਸ ਵੱਲੋਂ ਗ੍ਰਿਫ਼ਤਾਰ
ਦੋਵਾਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਹਾਸਿਲ ਕੀਤੇ ਰਿਮਾਂਡ ਦੌਰਾਨ ਪੁਲਸ ਨੇ ਜੰਗ ਬਹਾਦਰ ਸਿੰਘ ਉਰਫ ਜੰਗਾ ਪੁੱਤਰ ਗਰਨੇਟ ਸਿੰਘ ਵਾਸੀ ਰਾਹਲ ਚਾਹਲ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਰਹਾਲੀ ਵਿਖੇ ਤਾਇਨਾਤ ਸਬ ਇੰਸਪੈਕਟਰ ਵਿਪਨ ਕੁਮਾਰ ਨੇ ਦੱਸਿਆ ਕਿ ਤਫਤੀਸ਼ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਭੇਜ ਸਿੰਘ,ਵਰਿੰਦਰ ਸਿੰਘ ਬੂਰਾ ਅਤੇ ਜਗਰੂਪ ਸਿੰਘ ਜੂਪਾ ਵਲੋਂ ਇਕ ਗਿਰੋਹ ਬਣਾਉਂਦੇ ਹੋਏ ਲੋਕਾਂ ਲੁੱਟਿਆ ਜਾਂਦਾ ਸੀ, ਜਿਸ ਸਬੰਧੀ ਜੰਗ ਬਹਾਦਰ ਸਿੰਘ ਯੂ.ਪੀ ਤੋਂ ਨਾਜਾਇਜ਼ ਹਥਿਆਰ ਲਿਆ ਕੇ ਇਨ੍ਹਾਂ ਨੂੰ ਵੇਚਣ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਗੁਰਭੇਜ ਸਿੰਘ ਉਰਫ ਭੇਜਾ, ਵਰਿੰਦਰ ਸਿੰਘ ਬੂਰਾ ਅਤੇ ਜੰਗ ਬਹਾਦਰ ਸਿੰਘ ਜੰਗਾ ਜਿਨ੍ਹਾਂ ਖਿਲਾਫ ਕਰੀਬ 25 ਅਪਰਾਧਿਕ ਮਾਮਲੇ ਦਰਜ ਹਨ ਦਾ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਿਲ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8