ਨਾਲੇ ’ਚ ਡੁੱਬਣ ਕਾਰਨ ਗੁਰਜਰਾਂ ਦੀਆਂ 27 ਮੱਝਾਂ ਦੀ ਮੌਤ
Sunday, Aug 25, 2024 - 03:11 PM (IST)
ਬਟਾਲਾ/ਕਲਨੌਰ (ਬੇਰੀ, ਮਨਮੋਹਨ)-ਰਹੀਮਾਬਾਦ ਵਿਖੇ ਗੁਜਰ ਭਾਈਚਾਰੇ ਦੀਆਂ 27 ਮੱਝਾਂ ਦੀ ਕਿਰਨ ਨਾਲੇ ’ਚ ਡੁੱਬਣ ਕਾਰਨ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗੁਜਰ ਬਸ਼ੀਰ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰੇ 10 ਵਜੇ ਦੇ ਕਰੀਬ ਉਸ ਦੀ ਲੜਕੀ ਫਾਤਿਮਾ ਆਪਣੇ ਭਰਾ ਅਤੇ ਹੋਰ ਸਾਥੀਆਂ ਦੇ ਨਾਲ 50 ਦੇ ਕਰੀਬ ਮੱਝਾਂ ਨੂੰ ਚਰਾਉਣ ਲਈ ਪਿੰਡ ਰਹੀਮਾਬਾਦ ਦੇ ਕਿਰਨ ਨਾਲੇ ਦੇ ਨਜ਼ਦੀਕ ਗਈ ਸੀ ਕਿ ਗਰਮੀ ਕਾਰਨ ਮੱਝਾਂ ਕਿਰਨ ਨਦੀ ’ਚ ਨਹਾਉਣ ਸਮੇਂ ਜੜੀ ਬੂਟੀਆਂ ’ਚ ਫੱਸ ਗਈਆਂ।
ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ
ਇਸ ਸਬੰਧੀ ਉਨ੍ਹਾਂ ਨੂੰ ਪਤਾ ਲੱਗਣ ’ਤੇ ਉਹ ਆਪਣੇ ਸਾਥੀਆਂ ਨਾਲ ਤੁਰੰਤ ਘਟਨਾ ਸਥਲ ’ਤੇ ਪਹੁੰਚੇ ਤਾਂ ਬੜੀ ਜੱਦੋ-ਜਹਿਦ ਨਾਲ ਮੱਝਾਂ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਭਾਰੀ ਜਦੋ-ਜਹਿਦ ਦੇ ਬਾਵਜੂਦ 27 ਮੱਝਾਂ ਦੀ ਜੜੀ ਬੂਟੀਆਂ ’ਚ ਫੱਸੇ ਹੋਣ ਦੇ ਕਾਰਨ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ ਜਦਕਿ ਬਾਕੀ ਮੱਝਾਂ ਨੂੰ ਬਚਾ ਲਿਆ ਗਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੱਝਾਂ ਦੀ ਮੌਤ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਇਸੇ ਦੌਰਾਨ ਇਸ ਸਬੰਧੀ ਪਤਾ ਲੱਗਣ ’ਤੇ ਮਾਰਕੀਟ ਕਮੇਟੀ ਕਲਾਨੌਰ ਦੇ ਚੇਅਰਮੈਨ ਰਣਜੇਤ ਸਿੰਘ ਬਾਠ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ- NRI ਨੌਜਵਾਨ ਨੂੰ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਵੱਡੀ ਅਪਡੇਟ, ਸੁਪਾਰੀ ਕਿਲਿੰਗ ਦਾ ਨਿਕਲਿਆ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8