ਬਲੈਰੋ ਗੱਡੀ ''ਚ 240 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ, ਦੋ ਵਿਅਕਤੀ ਗ੍ਰਿਫ਼ਤਾਰ

03/07/2024 4:12:39 PM

ਗੁਰਦਾਸਪੁਰ (ਹਰਮਨ)-ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਇਕ ਬਲੈਰੋ ਗੱਡੀ 'ਚੋਂ ਨਾਜਾਇਜ਼ ਸ਼ਰਾਬ ਦੀਆਂ 240 ਬੋਤਲਾਂ ਬਰਾਮਦ ਕਰਕੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। 

ਇਹ ਵੀ ਪੜ੍ਹੋ : ਵਿਧਾਨਸਭਾ 'ਚ ਵਿਧਾਇਕਾਂ ਨੇ ਚੁੱਕੀ ਅਫੀਮ ਦੀ ਖੇਤੀ ਦੀ ਮੰਗ, ਜਾਣੋ ਕੀ ਬੋਲੇ ਖੇਤੀਬਾੜੀ ਮੰਤਰੀ

ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਐੱਸ. ਆਈ. ਸੁਸ਼ੀਲ ਕੁਮਾਰ ਨੇ ਸਮੇਤ ਪੁਲਸ ਪਾਰਟੀ ਗਸ਼ਦ ਦੌਰਾਨ ਮੁੱਖਬਰ ਖਾਸ ਦੀ ਇਤਲਾਹ ’ਤੇ ਪੁਰਾਣੀ ਦਾਣਾ ਮੰਡੀ ਚੌਕ ਗੁਰਦਾਸਪੁਰ ਤੋਂ ਸਤੀਸ਼ ਕੁਮਾਰ ਉਰਫ ਸੋਨੂੰ ਅਤੇ ਗਗਨਦੀਪ ਉਰਫ ਸੋਨੂੰ ਮਹਾਜਨ ਨੂੰ ਬੋਲੈਰੋ ਗੱਡੀ ਸਮੇਤ ਕਾਬੂ ਕੀਤਾ। ਉਪਰੰਤ ਪੁਲਸ ਨੇ ਉਕਤ ਵਿਅਕਤੀਆਂ ਅਤੇ ਗੱਡੀ ਦੀ ਤਲਾਸ਼ੀ ਕੀਤੀ। ਇਸ ਦੌਰਾਨ ਗੱਡੀ 'ਚੋਂ 240 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ ਹਨ। ਪੁਲਸ ਨੇ ਉਕਤ ਦੋਵਾਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ : Punjab Budget 2024 : NRI's ਲਈ ਪੰਜਾਬ ਦੇ ਬਜਟ 'ਚ ਜਾਣੋ ਕੀ ਰਿਹਾ ਖ਼ਾਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News