ਪਾਕਿਸਤਾਨ 'ਚ 21 ਚਰਚਾਂ ਤੇ 200 ਘਰਾਂ 'ਚ ਕੀਤੀ ਗਈ ਭੰਨਤੋੜ
Saturday, Sep 09, 2023 - 06:19 PM (IST)

ਇਸਲਾਮਾਬਾਦ: ਪਾਕਿਸਤਾਨ ਹਾਲ ਹੀ 'ਚ ਈਸਾਈ ਵਿਰੋਧੀ ਹਿੰਸਾ ਦੌਰਾਨ 21 ਚਰਚ ਅਤੇ ਈਸਾਈ ਭਾਈਚਾਰੇ ਦੇ ਮੈਂਬਰਾਂ ਦੇ 200 ਤੋਂ ਵੱਧ ਘਰਾਂ ਦੀ ਭੰਨਤੋੜ ਕੀਤੀ ਗਈ ਹੈ। ਪਾਕਿਸਤਾਨ 'ਚ ਰੂਸ ਦੇ ਬਾਹਰੀ ਰੂਸ ਆਰਥੋਡਾਕਸ ਚਰਚ (ਆਰ.ਓ.ਸੀ.ਓ.ਆਰ.) ਦੇ ਇਕਲੌਤੇ ਪਾਦਰੀ ਜੋਸੇਫ ਫਾਰੂਕ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸਨੇ ਕਿਹਾ ਕਿ 21 ਚਰਚਾਂ ਅਤੇ ਈਸਾਈਆਂ ਦੇ 200 ਘਰਾਂ ਦੀ ਭੰਨਤੋੜ ਕੀਤੀ ਗਈ। ਇਸ ਤੋਂ ਇਲਾਵਾ ਪਵਿੱਤਰ ਗ੍ਰੰਥ ਬਾਈਬਲ ਦੀਆਂ ਕਈ ਸੌ ਕਾਪੀਆਂ ਵੀ ਨਸ਼ਟ ਕਰ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ- ਰਾਤ ਨੂੰ ਘਰ ’ਚ ਇਕੱਲੀ ਨੂੰਹ ਵੇਖ ਸਹੁਰੇ ਦੀ ਬਦਲੀ ਨੀਅਤ, ਹਵਸ ਦਾ ਸ਼ਿਕਾਰ ਬਣਾ ਦਿੱਤੀ ਇਹ ਧਮਕੀ
ਜਰਨਵਾਲਾ ਸ਼ਹਿਰ 'ਚ ਅਗਸਤ ਦੇ ਅੱਧ 'ਚ ਹਿੰਸਾ ਭੜਕ ਗਈ ਸੀ। ਪਾਦਰੀ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਸਥਾਨਕ ਈਸਾਈਆਂ 'ਤੇ ਕੁਰਾਨ ਦੇ ਪੰਨੇ ਪਾੜਨ ਅਤੇ ਇਸਲਾਮ ਦੇ ਪੈਗੰਬਰ ਮੁਹੰਮਦ ਦੇ ਬਾਰੇ 'ਚ ਅਪਮਾਨਜਨਕ ਸ਼ਬਦ ਲਿਖਣ ਦਾ ਝੂਠਾ ਇਲਜ਼ਾਮ ਲਗਾਇਆ। ਪਾਦਰੀ ਨੇ ਕਿਹਾ ਕਿ ਉਨ੍ਹਾਂ ਨੇ ਮਸਜਿਦ 'ਚ ਅਜਿਹੇ ਐਲਾਨ ਕੀਤੇ ਅਤੇ ਭੀੜ ਈਸਾਈਆਂ ਦੇ ਖ਼ਿਲਾਫ਼ ਇਕੱਠੀ ਹੋ ਗਈ। ਉਨ੍ਹਾਂ ਵੱਲੋਂ ਲੋਕਾਂ ਦੇ ਘਰਾਂ, ਚਰਚਾਂ ਅਤੇ ਪਵਿੱਤਰ ਬਾਈਬਲ ਦੀਆਂ ਕਾਪੀਆਂ ਨੂੰ ਤਬਾਹ ਕਰ ਦਿੱਤਾ। ਪਾਦਰੀ ਫਾਰੂਕ ਨੇ ਕਿਹਾ ਕਿ ਰੂਸ ਪਾਕਿਸਤਾਨ 'ਚ ਮਿਸ਼ਨਰੀਆਂ ਭੇਜ ਕੇ ਅਤੇ ਸਾਡੀ ਸਹਾਇਤਾ ਕਰ ਸਕਦਾ ਹੈ।
ਇਹ ਵੀ ਪੜ੍ਹੋ- ਬਟਾਲਾ ਵਿਖੇ ਫ਼ੈਕਟਰੀ ’ਚ ਕੰਮ ਕਰਦੀ ਔਰਤ ਨਾਲ ਵਾਪਰਿਆ ਭਾਣਾ, ਹੋਈ ਦਰਦਨਾਕ ਮੌਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8