ਭੱਠੀ ਦਾ ਸਾਮਾਨ, 400 ਲਿਟਰ ਲਾਹਣ ਤੇ 20 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਸਮੇਤ 1 ਕਾਬੂ

Saturday, Oct 26, 2024 - 11:29 AM (IST)

ਭੱਠੀ ਦਾ ਸਾਮਾਨ, 400 ਲਿਟਰ ਲਾਹਣ ਤੇ 20 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਸਮੇਤ 1 ਕਾਬੂ

ਬਟਾਲਾ/ਘੁਮਾਣ/ਨੌਸ਼ਿਹਰਾ ਮੱਝਾ ਸਿੰਘ (ਗੋਰਾਇਆ): ਐਕਸਾਈਜ਼ ਵਿਭਾਗ, ਆਰਕੇ ਇੰਟਰਪ੍ਰਾਈਜ਼ਜ਼ ਤੇ ਪੁਲਸ ਦੀ ਸਾਂਝੀ ਰੇਡ ਟੀਮ ਵੱਲੋਂ ਸਰਕਲ ਫ਼ਤਹਿਗੜ੍ਹ ਚੂੜੀਆਂ ਦੇ ਪਿੰਡਾਂ ’ਚ ਛਾਪੇਮਾਰੀ ਦੌਰਾਨ 400 ਲਿਟਰ ਲਾਹਣ, ਸ਼ਰਾਬ ਦੀ ਭੱਠੀ ਦੇ ਸਾਮਾਨ ਸਮੇਤ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਦੋਸ਼ੀ ਨੂੰ ਕਾਬੂ ਕੀਤਾ ਗਿਆ। ਆਰ. ਕੇ. ਇੰਟਰਪ੍ਰਾਇਜ਼ਜ਼ ਸਰਕਲ ਫ਼ਤਹਿਗੜ੍ਹ ਚੂੜੀਆਂ ਦੇ ਜੀ.ਐੱਮ. ਤਜਿੰਦਰਪਾਲ ਸਿੰਘ ਤੇਜ਼ੀ ਨੇ ਦੱਸਿਆ ਕਿ ਪਿੰਡਾਂ ਅੰਦਰ ਸ਼ਰਾਬ ਦੇ ਗੋਰਖਧੰਦੇ ਨੂੰ ਸਖ਼ਤੀ ਨਾਲ ਬੰਦ ਕਰਵਾਉਣ ਲਈ ਜ਼ੋਰਦਾਰ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਲੋਧੀਨੰਗਲ, ਵਿੰਝਵਾਂ, ਕਾਸ਼ਤੀਵਾਲ, ਅਲੀਵਾਲ, ਭਾਲੋਵਾਲੀ, ਕਾਦੀਆ ਰਾਜਪੂਤਾਂ, ਛਿੱਛਰੇਵਾਲ, ਤਾਰਾਗੜ੍ਹ ਪਿੰਡਾਂ ’ਚ ਨਸ਼ਾ ਸਮੱਗਲਰਾਂ ਖਿਲਾਫ ਤੇਜ਼ੀ ਨਾਲ ਛਾਪੇਮਾਰੀ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ 3 ਘਰਾਂ 'ਚ ਪਏ ਵੈਣ, ਬੁਝਾਰਤ ਬਣਿਆ ਮਾਮਲਾ

ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਬਾਲੇਵਾਲ ਦੀ ਡਰੇਨ ਦੇ ਕੰਢੇ ਸ਼ਰਾਬ ਦਾ ਧੰਦਾ ਚਲਾਇਆ ਜਾ ਰਿਹਾ ਹੈ। ਜਦੋਂ ਮੌਕੇ ’ਤੇ 400 ਲਿਟਰ ਲਾਹਣ ਤੇ ਸ਼ਰਾਬ ਦੀ ਭੱਠੀ ਸਾਮਾਨ ਸਮੇਤ 20 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਮੁਜਰਮ ਨੂੰ ਕਾਬੂ ਕੀਤਾ, ਜਿਸ ਖਿਲਾਫ ਐਕਸਾਈਜ਼ ਐਕਟ ਤਹਿਤ ਨਜ਼ਦੀਕੀ ਥਾਣਾ ਵਿਖੇ ਮਾਮਲਾ ਦਰਜ ਕੀਤਾ ਕੀਤਾ ਗਿਆ। ਇਸ ਮੌਕੇ ਸੱਤਾ, ਪ੍ਰੇਮਾ, ਮੰਨਾ, ਜੱਗੀ, ਯੂਨਸ, ਕਿੰਦਾ, ਪੱਪੂ, ਜਰਨੈਲ, ਭਾਗਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ 3 ਘਰਾਂ 'ਚ ਪਏ ਵੈਣ, ਬੁਝਾਰਤ ਬਣਿਆ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News