ਗੁਰਦਾਸਪੁਰ ਜ਼ਿਲ੍ਹੇ ’ਚ ਕੋਰੋਨਾ ਤੋਂ ਪੀੜਤ 2 ਹੋਰ ਵਿਅਕਤੀਆਂ ਦੀ ਹੋਈ ਮੌਤ, 23 ਪਾਜ਼ੇਟਿਵ

Wednesday, Nov 25, 2020 - 02:58 AM (IST)

ਗੁਰਦਾਸਪੁਰ ਜ਼ਿਲ੍ਹੇ ’ਚ ਕੋਰੋਨਾ ਤੋਂ ਪੀੜਤ 2 ਹੋਰ ਵਿਅਕਤੀਆਂ ਦੀ ਹੋਈ ਮੌਤ, 23 ਪਾਜ਼ੇਟਿਵ

ਬਟਾਲਾ, (ਬੇਰੀ)- ਜ਼ਿਲ੍ਹਾ ਗੁਰਦਾਸਪੁਰ ’ਚ ਅੱਜ 2 ਵਿਅਕਤੀਆਂ ਦੀ ਇਸ ਵਾਇਰਸ ਤੋਂ ਪੀੜਤ ਹੋਣ ਕਾਰਣ ਮੌਤ ਹੋਈ ਹੈ, ਜਦੋਂ ਕਿ 23 ਵਿਅਕਤੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਇਸ ਸਬੰਧੀ ਸਿਵਲ ਸਰਜਨ ਡਾ. ਵਰਿੰਦਰ ਜਗਤ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 2 ਲੱਖ 2 ਹਜ਼ਾਰ 254 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਗਈ, ਜਿਨ੍ਹਾਂ ’ਚੋਂ 1,94,533 ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ ਕੁਲ 7294 ਮਰੀਜ਼ ਪਾਜ਼ੇਟਿਵ ਪਾ ਚੁੱਕੇ ਹਨ ਜਦੋਂ ਕਿ 1344 ਸੈਂਪਲਾਂ ਦੀਆਂ ਰਿਪੋਰਟਾਂ ਪੈਡਿੰਗ ਹਨ। ਉਨ੍ਹਾਂ ਦੱਸਿਆ ਕਿ 29 ਹੋਰ ਜ਼ਿਲ੍ਹਿਆਂ ’ਚ ਜ਼ੇਰੇ ਇਲਾਜ ਹਨ ਜਦੋਂ ਕਿ ਗੁਰਦਾਸਪੁਰ ’ਚ 1, ਕੇਂਦਰੀ ਜੇਲ ’ਚ 1, ਤਿੱਬੜੀ ਕੈਂਟ ’ਚ 29 ਪੀੜਤ ਦਾਖਲ ਹਨ। 84 ਪੀੜਤਾਂ ਨੂੰ ਕੋਈ ਲੱਛਣ ਨਾ ਘਰਾਂ ’ਚ ਇਕਾਂਤਵਾਸ ਕੀਤਾ ਗਿਆ ਹੈ। ਕੋਰੋਨਾ ਵਾਇਰਸ ਤੋਂ ਪੀੜਤ 6937 ਵਿਅਕਤੀਆਂ ਨੇ ਫਤਿਹ ਹਾਸਲ ਕਰ ਲਈ ਹੈ, ਇਨ੍ਹਾਂ ’ਚ 6793 ਪੀੜਤ ਠੀਕ ਹੋਏ ਹਨ ਅਤੇ 144 ਪੀੜਤਾਂ ਨੂੰ ਡਿਸਚਾਰਜ ਕਰਕੇ ਹੋਮ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਇਸ ਮੌਕੇ ਐਕਟਿਵ ਕੇਸਾਂ ਦੀ ਗਿਣਤੀ 144 ਹੈ ਜਦੋਂ ਕਿ 213 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।


author

Bharat Thapa

Content Editor

Related News