ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ 2 ਨੌਜਵਾਨ ਜ਼ਖਮੀ
Sunday, Nov 04, 2018 - 12:39 AM (IST)

ਬਟਾਲਾ, (ਸਾਹਿਲ)- ਅੱਜ ਪਿੰਡ ਹਸਨਪੁਰ ਵਿਖੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ 2 ਨੌਜਵਾਨ ਜਖਮੀਂ ਹੋ ਗਏ। ®ਜਾਣਕਾਰੀ ਅਨੁਸਾਰ ਰਵੀ ਪੁੱਤਰ ਸੁਰਿੰਦਰ ਵਾਸੀ ਕਾਦੀਆਂ ਰੋਡ ਬਟਾਲਾ ਆਪਣੇ ਦੋਸਤ ਅਨੀਸ਼ ਨਾਲ ਮੋਟਰਸਾਇਕਲ ’ਤੇ ਸਵਾਰ ਹੋ ਕੇ ਪਿੰਡ ਕਿਲਾ ਲਾਲ ਸਿੰਘ ਵਲੋਂ ਆ ਰਿਹਾ ਸੀ ਕਿ ਜਦੋ ਉਹ ਪਿੰਡ ਹਸਨਪੁਰ ਕੋਲ ਪੁੱਜੇ ਤਾਂ ਇਕ ਤੇਜ ਰਫ਼ਤਾਰ ਅਣਪਛਾਤੇ ਨੇ ਉਸ ਦੇ ਮੋਟਰਸਾਇਕਲ ਨੂੰ ਫੇਟ ਮਾਰ ਦਿੱਤੀ ਜਿਸ ਨਾਲ ਦੋਵੇਂ ਨੌਜਵਾਨ ਸਡ਼ਕ ਤੇ ਡਿੱਗ ਕੇ ਜਖਮੀਂ ਹੋ ਗਏ ਜਿੰਨ੍ਹਾਂ ਨੂੰ ਤੁਰੰਤ 108 ਨੰ. ਐਬੂਲੈਂਸ ਕਰਮਚਾਰੀਆਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ।