ਰੰਜ਼ਿਸ਼ ਕਾਰਨ 2 ਪਰਿਵਾਰਾਂ ’ਚ ਕੁੱਟਮਾਰ, ਇਕ ਦੀ ਲੱਤਾਂ ਤੋੜੀਆਂ
Monday, Dec 25, 2023 - 03:08 PM (IST)
ਗੁਰਦਾਸਪੁਰ (ਵਿਨੋਦ)- ਕਰੀਬ 3 ਮਹੀਨੇ ਪਹਿਲਾਂ ਪਿੰਡ ਬਲੱਗਣ ’ਚ ਬੱਚਿਆਂ ਦੀ ਆਪਸੀ ਲੜਾਈ ਕਾਰਨ 2 ਪਰਿਵਾਰਾਂ ’ਚ ਹੋਈ ਰੰਜਿਸ਼ ਉਸ ਸਮੇਂ ਵੱਡੇ ਵਿਵਾਦ ਦਾ ਕਾਰਨ ਬਣ ਗਈ, ਜਦੋਂ ਇਕ ਧੜੇ ਦੇ ਕੁਝ ਵਿਅਕਤੀਆਂ ਨੇ ਦੂਜੇ ਧੜੇ ਦੇ 2 ਨੌਜਵਾਨਾਂ ਨੂੰ ਪਿੰਡ ਭੋਪਰ ’ਚ ਧੋਖੇ ਨਾਲ ਬੁਲਾ ਕੇ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ, ਇਸ ਹਮਲੇ ਦੌਰਾਨ ਇਕ ਨੌਜਵਾਨ ਮੰਗਤ ਰਾਮ ਪੁੱਤਰ ਮੋਹਨ ਲਾਲ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਬੰਦੀ ਸਿੰਘਾਂ ਲਈ ਇਨਸਾਫ਼ ਦੀ ਲੜਾਈ ਲੜ ਰਹੇ ਹਾਂ, ਕੋਈ ਭੀਖ ਨਹੀਂ ਮੰਗ ਰਹੇ: ਐਡਵੋਕੇਟ ਧਾਮੀ
ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਮੰਗਤ ਰਾਮ ਦੇ ਭਰਾ ਅਮਨ ਅਤੇ ਚਾਚੀ ਬਲਵਿੰਦਰ ਕੌਰ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਉਨ੍ਹਾਂ ਦੇ ਪਰਿਵਾਰ ਦੇ ਬੱਚਿਆਂ ਦਾ ਹਮਲਾਵਰਾਂ ’ਚੋਂ ਇਕ ਦੇ ਪਰਿਵਾਰ ਦੇ ਬੱਚਿਆਂ ਨਾਲ ਝਗੜਾ ਹੋਇਆ ਸੀ ਪਰ ਉਦੋਂ ਮਾਮਲਾ ਖ਼ਤਮ ਹੋ ਗਿਆ ਸੀ ਪਰ ਦੂਜੇ ਪਰਿਵਾਰ ਦੇ ਲੋਕ ਆਪਣੇ ਮਨ ’ਚ ਇਸ ਘਟਨਾ ਦੀ ਰੰਜ਼ਿਸ਼ ਰੱਖ ਰਹੇ ਸਨ। ਬੀਤੇ ਦਿਨ ਦੂਜੇ ਧੜੇ ਦੇ ਕੁਝ ਵਿਅਕਤੀਆਂ ਨੇ ਆਪਣੇ ਢਾਬੇ ’ਤੇ ਕੰਮ ਕਰਦੇ ਇਕ ਮੁਲਾਜ਼ਮ ਨੂੰ ਫੋਨ ਕਰ ਕੇ ਪਰਿਵਾਰ ਦੇ ਮੁੰਡੇ ਅਮਨ ਅਤੇ ਮੰਗਤਰਾਮ ਨੂੰ ਪਿੰਡ ਭੋਪਰ ਕੋਲ ਬੁਲਾਇਆ।
ਇਹ ਵੀ ਪੜ੍ਹੋ- ਪਾਕਿਸਤਾਨ ’ਚ ਪਹਿਲੀ DSP ਅਫ਼ਸਰ ਬਣੀ ਹਿੰਦੂ ਕੁੜੀ ਮਨੀਸ਼ਾ ਰੋਪੇਟਾ
ਇਸ ਦੌਰਾਨ ਜਦੋਂ ਉਹ ਢਾਬੇ ਨੇੜੇ ਪਹੁੰਚਿਆਂ ਅਤੇ ਉਥੇ ਉਹ ਢਾਬੇ ’ਤੇ ਕੰਮ ਕਰਨ ਵਾਲੇ ਕਰਮਚਾਰੀ ਨਾਲ ਗੱਲਬਾਤ ਕਰ ਰਹੇ ਸੀ ਤਾਂ ਪਿੱਛੇ ਤੋਂ ਕਾਰ ’ਚ ਸਵਾਰ 7-8 ਵਿਅਕਤੀ ਆਏ ਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਅਮਨ ਨੇ ਦੱਸਿਆ ਕਿ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ ਪਰ ਮੰਗਤਰਾਮ ਹਮਲਾਵਰਾਂ ਤੋਂ ਬਚ ਨਾ ਸਕਿਆ ਅਤੇ ਉਸ ’ਤੇ ਬੈਟ ਨਾਲ ਕੱਟਮਾਰ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਬੇਹੋਸ਼ ਹੋ ਜਾਣ ਉਸ ਨੂੰ ਮਰਿਆ ਸਮਝ ਕੇ ਹਮਲਾਵਰ ਉੱਥੇ ਹੀ ਛੱਡ ਕੇ ਦੌੜ ਗਏ । ਕੁਝ ਸਮੇਂ ਬਾਅਦ ਅਮਨ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਉਥੇ ਪਹੁੰਚਿਆ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਮੰਗਤਰਾਮ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰ ਨੇ ਦੱਸਿਆ ਕਿ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਸਬੰਧੀ ਐੱਸ. ਐੱਚ. ਓ. ਸਦਰ ਅਮਨਦੀਪ ਸਿੰਘ ਨੇ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹਮਲੇ ਦੇ ਸ਼ਿਕਾਰ ਵਿਅਕਤੀ ਦੇ ਬਿਆਨ ਲੈ ਕੇ ਉਕਤ ਹਮਲਾਵਰਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਮਾਮੂਲੀ ਗੱਲ ਨੂੰ ਲੈ ਕੇ ਪੁਲਸ ਮੁਲਾਜ਼ਮ ਨੇ ਸਾਥੀਆਂ ਸਣੇ ਡਰਾਈਵਰ ਦਾ ਪਾੜਿਆ ਸਿਰ, ਕਰ 'ਤਾ ਲਹੂ ਲੁਹਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8