ਸੜਕ ਹਾਦਸੇ ’ਚ 2 ਗਊਆਂ ਦੀ ਮੌਤ, 2 ਵਿਅਕਤੀ ਜ਼ਖ਼ਮੀ
Tuesday, Jul 16, 2024 - 01:22 PM (IST)
ਪਠਾਨਕੋਟ (ਸ਼ਾਰਦਾ)- ਸਥਾਨਕ ਡਲਹੌਜੀ ਰੋਡ ’ਤੇ ਸਥਿਤ ਸ਼ਨੀਦੇਵ ਮੰਦਰ ਦੇ ਕੋਲ ਸਵੇਰੇ 4 ਵਜੇ ਦੇ ਕਰੀਬ ਹੋਏ ਇਕ ਕਾਰ ਦੀ ਅਚਾਨਕ ਸਾਹਮਣੇ ਆਏ ਅਵਾਰਾ ਪਸ਼ੂਆਂ ਨਾਲ ਸਿੱਧੀ ਟੱਕਰ ਹੋ ਗਈ, ਜਿਸ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਇਕ ਲੱਕੜਾਂ ਦੇ ਵੱਡੇ-ਵੱਡੇ ਟੁਕੜਿਆਂ ’ਤੇ ਜਾ ਚੜ੍ਹੀ।
ਇਹ ਵੀ ਪੜ੍ਹੋ- ਪੰਜਾਬ ਲਈ ਖ਼ਤਰੇ ਦੀ ਘੰਟੀ, ਹੈਰਾਨ ਕਰੇਗੀ ਇਹ ਰਿਪੋਰਟ
ਇਸ ਦੌਰਾਨ ਦੋਵਾਂ ਗਊਆਂ ਦੀ ਮੌਤ ਹੋ ਗਈ ਅਤੇ ਕਾਰ ਸਵਾਰ ਪਿੰਡ ਤਾਰਾਗੜ੍ਹ ਵਾਸੀ ਸਾਂਵਰ ਸਿੰਘ ਅਤੇ ਉਸ ਦਾ ਬੇਟਾ ਅਭਿਸ਼ੇਕ ਜ਼ਖਮੀ ਹੋ ਗਏ, ਜੋ ਵਾਪਸ ਆਪਣੇ ਪਿੰਡ ਜਾ ਰਹੇ ਸਨ ਪਰ ਉਨ੍ਹਾਂ ਦੇ ਨਾਲ ਹਾਦਸਾ ਵਾਪਰ ਗਿਆ। ਉਥੇ ਹੀ ਜ਼ਖਮੀਆਂ ਨੂੰ ਨਜ਼ਦੀਕ ਦੇ ਹੀ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ।
ਇਹ ਵੀ ਪੜ੍ਹੋ- ਸਕੂਲ ਤੋਂ ਘਰ ਪਰਤਦਿਆਂ ਵਾਪਰਿਆ ਭਿਆਨਕ ਹਾਦਸਾ, 10ਵੀਂ ਜਮਾਤ ਦੇ ਵਿਦਿਆਰਥੀ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8