ਧੁੰਦ ਕਾਰਨ 2 ਕਾਰਾਂ ਦੀ ਟੱਕਰ, 4 ਲੋਕ ਜ਼ਖ਼ਮੀ

Friday, Jan 13, 2023 - 04:24 PM (IST)

ਧੁੰਦ ਕਾਰਨ 2 ਕਾਰਾਂ ਦੀ ਟੱਕਰ, 4 ਲੋਕ ਜ਼ਖ਼ਮੀ

ਬਟਾਲਾ (ਬੇਰੀ, ਵਿਪਨ) : ਧੁੰਦ ਕਾਰਨ ਬਟਾਲਾ ਦੇ ਨੇੜਲੇ ਪਿੰਡ ਦੀਵਾਨੀਵਾਲ ਮੋੜ ਦੇ ਨਜ਼ਦੀਕ 2 ਕਾਰਾਂ ਆਪਸ ਵਿਚ ਟਕਰਾ ਗਈਆਂ, ਜਿਸਦੇ ਚਲਦਿਆਂ 4 ਵਿਅਕਤੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਵਡਾਲਾ ਗ੍ਰੰਥੀਆਂ ਦੇ ਰਹਿਣ ਵਾਲੇ ਨੌਜਵਾਨ ਮਨਜਿੰਦਰ ਸਿੰਘ, ਮਨਜੋਤ ਸਿੰਘ ਅਤੇ ਨਵਦੀਪ ਸਿੰਘ ਆਪਣੀ ਕਾਰ ਈਓਨ ’ਚ ਪਿੰਡ ਤੋਂ ਸ਼ਾਹਬਾਦ ਵੱਲ ਜਾ ਰਹੇ ਸਨ ਕਿ ਜਦੋਂ ਉਹ ਪਿੰਡ ਦੀਵਾਨੀਵਾਲ ਦੇ ਮੋੜ ਕੋਲ ਪੁੱਜੇ ਤਾਂ ਧੁੰਦ ਕਾਰਨ ਉਨ੍ਹਾਂ ਦੀ ਕਾਰ ਬਟਾਲਾ ਸਾਈਡ ਤੋਂ ਆ ਰਹੀ ਇਕ ਮਾਰੂਤੀ ਜੈਨ ਕਾਰ ਨਾਲ ਟਕਰਾ ਗਈ, ਜਿਸ ਕਾਰਨ ਦੋਵਾਂ ਕਾਰਾਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ਕਿਨਾਰੇ ਖ਼ੇਤਾਂ ’ਚ ਜਾ ਡਿੱਗੀਆਂ।

8ਵੀਂ ਫੇਲ੍ਹ ਵਿਅਕਤੀ ਦਾ ਹੈਰਾਨ ਕਰਨ ਵਾਲਾ ਕਾਰਾ, ਲੱਖਾਂ ਰੁਪਏ ਦੀ ਸ਼ਾਪ ਦਿੱਤੀ ਜਾਅਲੀ ਭਾਰਤੀ ਕਰੰਸੀ

ਇਸ ਹਾਦਸੇ ’ਚ ਈਓਨ ਕਾਰ ਵਿਚ ਸਵਾਰ ਮਨਜਿੰਦਰ ਸਿੰਘ, ਮਨਜੋਤ ਸਿੰਘ ਅਤੇ ਮਾਰੂਤੀ ਜੈਨ ਕਾਰ ’ਚ ਸਵਾਰ ਜਸ਼ਨਪ੍ਰੀਤ ਕੌਰ ਅਤੇ ਹੁਸਨਪ੍ਰੀਤ ਸਿੰਘ ਵਾਸੀ ਪਿੰਡ ਲੀਲ ਕਲਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ- ਸੰਨੀ ਦਿਓਲ ਦੀ ਹਲਕੇ 'ਚ ਗ਼ੈਰ-ਹਾਜ਼ਰੀ ਤੋਂ ਦੁਖੀ ਲੋਕਾਂ ਨੇ ਕੱਢੀ ਭੜਾਸ, ਵੰਡੇ 'ਲਾਪਤਾ' ਦੇ ਪੋਸਟਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Anuradha

Content Editor

Related News