13 ਲੱਖ ਲੈ ਫਰਾਂਸ ਭੇਜਣ ਦੀ ਥਾਂ ਭੇਜਿਆ ਅਰਮਾਨੀਆ, ਪੈਸੇ ਮੋੜਣ ਨੂੰ ਲੈ ਕੇ ਕਰਵਾਇਆ ਹਮਲਾ, ਤਿੰਨ ਨਾਮਜ਼ਦ

Tuesday, Jul 23, 2024 - 02:33 PM (IST)

ਤਰਨਤਾਰਨ (ਰਮਨ)-13 ਲੱਖ ਰੁਪਏ ਲੈ ਕੇ ਫਰਾਂਸ ਭੇਜਣ ਦੀ ਬਜਾਏ ਅਰਮਾਨੀਆ ਭੇਜ ਦਿੱਤੇ ਜਾਣ ਦੌਰਾਨ ਕੰਮ ਨਾ ਮਿਲਣ ’ਤੇ ਵਾਪਸ ਪਰਤਣ ’ਤੇ ਰਕਮ ਮੁੜਨ ਨੂੰ ਲੈ ਕੇ ਘਰ ਉਪਰ ਹਮਲਾ ਕਰਨ ਅਤੇ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੀਰਾ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਕੋਟਲੀ ਸੁਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਗੁਰਮੇਲ ਸਿੰਘ ਵਾਸੀ ਪਿੰਡ ਨਾਰਲੀ ਨੇ ਉਸ ਪਾਸੋਂ ਬੇਟੇ ਗੁਰਚੇਤ ਸਿੰਘ ਨੂੰ 13 ਲੱਖ ਰੁਪਏ ਲੈ ਕੇ ਫਰਾਂਸ ਭੇਜਣ ਦੀ ਗੱਲ ਕਹੀ ਸੀ ਪ੍ਰੰਤੂ ਉਸਨੂੰ ਅਰਮਾਨੀਆ ਭੇਜ ਦਿੱਤਾ ਗਿਆ, ਜਿਸ ਨੂੰ ਕੋਈ ਕੰਮ ਧੰਦਾ ਨਾ ਮਿਲਣ ਕਰਕੇ ਉਹ ਦੋ ਤਿੰਨ ਮਹੀਨੇ ਖੱਜਲ ਖਵਾਰ ਹੋਣ ਉਪਰੰਤ ਘਰ ਵਾਪਸ ਆ ਗਿਆ।

ਇਹ ਵੀ ਪੜ੍ਹੋ- ਸਮੁੰਦਰੀ ਜਹਾਜ਼ ਡੁੱਬਣ ਕਾਰਨ 22 ਸਾਲਾ ਨੌਜਵਾਨ ਲਾਪਤਾ, ਪਰਿਵਾਰ ਦਾ ਇਕਲੌਤਾ ਸਹਾਰਾ ਹੈ ਦੀਪਕ

ਜਿਸ ਤੋਂ ਬਾਅਦ ਜਦੋਂ ਇਨ੍ਹਾਂ ਪਾਸੋਂ ਰਕਮ ਵਾਪਸ ਕਰਨ ਦੀ ਮੰਗ ਕੀਤੀ ਗਈ ਤਾਂ ਮਿਤੀ 16 ਜੁਲਾਈ ਨੂੰ ਰਾਤ ਕੁਝ ਵਿਅਕਤੀਆਂ ਵੱਲੋਂ ਘਰ ਦੇ ਬਾਹਰ ਆ ਕੇ ਭੰਨਤੋੜ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਦਾਤਰਾਂ ਨਾਲ ਲੈਸ ਵਿਅਕਤੀਆਂ ਵੱਲੋਂ ਉੱਚੀ ਉੱਚੀ ਗਾਲਾਂ ਮੰਦਾ ਕਰਦੇ ਹੋਏ ਘਰ ਦੇ ਬਾਹਰ ਪਏ ਸਾਮਾਨ ਨੂੰ ਅੱਗ ਲਗਾ ਦਿੱਤੀ ਗਈ। ਇਸ ਦੌਰਾਨ ਸਾਰੇ ਪਰਿਵਾਰ ਨੇ ਬੜੀ ਮੁਸ਼ਕਿਲ ਨਾਲ ਘਰ ਵਿਚ ਲੁਕ ਕੇ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ- ਓਮਾਨ 'ਚ ਸਮੁੰਦਰੀ ਜਹਾਜ਼ ਦਾ ਹਾਦਸਾਗ੍ਰਸਤ ਹੋਣ ਦਾ ਮਾਮਲਾ, ਲਾਪਤਾ 6 ਕਰੂ ਮੈਂਬਰਾਂ 'ਚੋਂ 4 ਦੱਸੇ ਜਾ ਰਹੇ ਭਾਰਤ

ਇਸ ਵਾਰਦਾਤ ਤੋਂ ਬਾਅਦ ਗੁਰਮੇਲ ਸਿੰਘ ਬੇਟੇ ਵੱਲੋਂ ਵਿਦੇਸ਼ ਤੋਂ ਵਾਇਸ ਮੈਸੇਜ ਭੇਜ ਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਅੱਜ ਤੁਸੀਂ ਬਚ ਗਏ, ਬਾਅਦ ’ਚ ਹੋਰ ਮਜ਼ਾ ਤੁਹਾਨੂੰ ਚਖਾਵਾਂਗੇ। ਹੀਰਾ ਸਿੰਘ ਨੇ ਦੱਸਿਆ ਕਿ ਉਸਦੇ ਘਰ ਉਪਰ ਹਮਲਾ ਕਰਵਾਉਣ ਦੀ ਸਾਰੀ ਸਾਜਿਸ਼ ਗੁਰਮੇਲ ਸਿੰਘ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ ਅਤੇ ਬੇਟੇ ਗੁਰਜੀਤ ਸਿੰਘ ਜੋ ਵਿਦੇਸ਼ ਵਿਚ ਰਹਿੰਦਾ ਹੈ ਵੱਲੋਂ ਰਚੀ ਗਈ ਸੀ। ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਏ. ਐੱਸ. ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਗੁਰਮੇਲ ਸਿੰਘ, ਬਲਵਿੰਦਰ ਕੌਰ ਅਤੇ ਗੁਰਜੀਤ ਸਿੰਘ ਵਾਸੀ ਨਾਰਲੀ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਸਬਜ਼ੀਆਂ ਦੇ ਵਧੇ ਰੇਟਾਂ ਨੇ ਵਿਗਾੜਿਆ ਰਸੋਈ ਦਾ ਬਜਟ, ਟਮਾਟਰ ਦੀਆਂ ਕੀਮਤਾਂ 'ਚ ਆਇਆ ਭਾਰੀ ਉਛਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News