ਕੇਂਦਰੀ ਜੇਲ੍ਹ ’ਚੋਂ 12 ਮੋਬਾਈਲ, ਸਿੰਮਾਂ, ਚਾਰਜ਼ਰ ਤੇ ਡਾਟਾ ਕੇਬਲ ਬਰਾਮਦ

Saturday, Nov 22, 2025 - 11:08 AM (IST)

ਕੇਂਦਰੀ ਜੇਲ੍ਹ ’ਚੋਂ 12 ਮੋਬਾਈਲ, ਸਿੰਮਾਂ, ਚਾਰਜ਼ਰ ਤੇ ਡਾਟਾ ਕੇਬਲ ਬਰਾਮਦ

ਤਰਨਤਾਰਨ (ਰਾਜੂ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ’ਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਇਕ ਦਰਜਨ ਮੋਬਾਈਲ, ਸਿੰਮਾਂ, ਚਾਰਜ਼ਰ, ਡਾਟਾ ਕੇਬਲ ਅਤੇ ਹੈੱਡਫ਼ੋਨ ਬਰਾਮਦ ਹੋਏ ਹਨ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਦੋ ਹਵਾਲਾਤੀਆਂ ਸਣੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਚੈਕਿੰਗ ਦੌਰਾਨ ਜੇਲ੍ਹ ’ਚੋਂ 7 ਟਚਸਕ੍ਰੀਨ ਮੋਬਾਈਲ, 2 ਕੀਪੈਡ ਮੋਬਾਈਲ, 9 ਸਿੰਮਾਂ, 2 ਚਾਰਜ਼ਰ, 1 ਡਾਟਾ ਕੇਬਲ ਅਤੇ 1 ਹੈੱਡਫ਼ੋਨ ਲਵਾਰਿਸ ਹਾਲਤ ਵਿਚ ਮਿਲਿਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਲਈ ਅਗਲੇ 7 ਦਿਨਾਂ ਦੀ ਭਵਿੱਖਬਾਣੀ! ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ

ਇਸੇ ਤਰ੍ਹਾਂ ਚੈਕਿੰਗ ਦੌਰਾਨ ਹਵਾਲਾਤੀ ਅਜੈ ਕੁਮਾਰ ਪੁੱਤਰ ਰਣਜੀਤ ਸਿੰਘ ਵਾਸੀ ਤਰਨਤਾਰਨ ਦੇ ਕੋਲੋਂ ਇਕ ਟਚ ਸਕ੍ਰੀਨ ਮੋਬਾਈਲ ਸਮੇਤ ਇਕ ਸਿੰਮ ਬਰਾਮਦ ਹੋਈ ਹੈ। ਜਦਕਿ ਹਵਾਲਾਤੀ ਅਕਾਸ਼ਦੀਪ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਗੁੰਮਟਾਲਾ ਦੇ ਕੋਲੋਂ 2 ਕੀਪੈਡ ਮੋਬਾਈਲ ਅਤੇ 2 ਸਿੰਮਾਂ ਬਰਾਮਦ ਹੋਈਆਂ ਹਨ। ਜਿਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ’ਚ ਪ੍ਰੀਜ਼ਨ ਐਕਟ ਤਹਿਤ ਵੱਖ-ਵੱਖ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਪਤੀ ਨੇ ਪਤਨੀ ਨੂੰ ਦਿੱਤੀ ਬੇਰਹਿਮ ਮੌਤ, ਬੈੱਡ ਤੋਂ ਮਿਲੀ ਖੂਨ ਨਾਲ ਲਥਪਥ ਲਾਸ਼

 

 


author

Shivani Bassan

Content Editor

Related News