ਵਿਦੇਸ਼ ਭੇਜਣ ਦੇ ਨਾਂ ''ਤੇ 10 ਲੱਖ ਦੀ ਮਾਰੀ ਠੱਗੀ, ਪਤੀ ਅਤੇ ਪਤਨੀ ਨਾਮਜ਼ਦ

Monday, Oct 07, 2024 - 02:17 PM (IST)

ਤਰਨਤਾਰਨ (ਰਮਨ)-ਵਿਦੇਸ਼ ਭੇਜਣ ਦੇ ਨਾਮ ਉਪਰ 10 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚਮਨ ਲਾਲ ਪੁੱਤਰ ਬਲਦੇਵ ਰਾਜ ਵਾਸੀ ਭਿੱਖੀਵਿੰਡ ਨੇ ਜ਼ਿਲੇ ਦੇ ਐੱਸ.ਐੱਸ.ਪੀ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਬੇਟੇ ਨੂੰ ਵਿਦੇਸ਼ ਭੇਜਣ ਦੇ ਨਾਮ ਉਪਰ ਦੀਪਕ ਸ਼ਰਮਾ ਅਤੇ ਸ਼ਿਖਾ ਸ਼ਰਮਾ ਵੱਲੋਂ 9 ਲੱਖ 93000 ਦੀ ਠੱਗੀ ਮਾਰੀ ਗਈ ਹੈ, ਜਿਸ ਦੇ ਚੱਲਦਿਆਂ ਉਸ ਦੇ ਬੇਟੇ ਨੂੰ ਨਾ ਤਾਂ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਸਦੀ ਰਕਮ ਵਾਪਸ ਕੀਤੀ ਗਈ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡਾ ਹਾਦਸਾ, ਬਾਬਾ ਬੁੱਢਾ ਸਾਹਿਬ ਦੇ ਜੋੜ ਮੇਲੇ ਤੋਂ ਪਰਤ ਰਹੇ 2 ਨੌਜਵਾਨਾਂ ਦੀ ਮੌਤ

ਇਸ ਸ਼ਿਕਾਇਤ ਦੀ ਜਾਂਚ ਐੱਸ.ਪੀ ਇਨਵੈਸਟੀਗੇਸ਼ਨ ਵੱਲੋਂ ਕੀਤੇ ਜਾਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਦੀਪਕ ਸ਼ਰਮਾ ਪੁੱਤਰ ਪਰਸ਼ੋਤਮ ਲਾਲ ਵਾਸੀ ਚਰਚ ਕਾਲੋਨੀ ਫਰੀਦਕੋਟ ਅਤੇ ਸ਼ਿਖਾ ਸ਼ਰਮਾ ਪਤਨੀ ਦੀਪਕ ਸ਼ਰਮਾ ਵੱਲੋਂ 9 ਲੱਖ 93000 ਰੁਪਏ ਦੀ ਠੱਗੀ ਮਾਰਨੀ ਤਸਦੀਕ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਭਿੱਖੀਵਿੰਡ ਦੇ ਏ.ਐੱਸ.ਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਦੋਵਾਂ ਪਤੀ-ਪਤਨੀ ਖਿਲਾਫ ਪਰਚਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਕੱਪੜਾ ਵਪਾਰੀ ਦੇ ਮੁੰਡੇ ਨੇ ਆਪਣੇ ਆਪ ਨੂੰ ਮਾਰੀ ਗੋਲੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News