ਭਾਰਤ–ਪਾਕਿਸਤਾਨ ਸਰਹੱਦ ‘ਤੇ 1 ਕਿਲੋ 130 ਗ੍ਰਾਮ ਹੈਰੋਇਨ ਬਰਾਮਦ, ਵਧਾਈ ਗਈ ਸੁਰੱਖਿਆ
Tuesday, Jan 06, 2026 - 11:49 AM (IST)
ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਜ਼ਿਲ੍ਹੇ ਵਿੱਚ ਭਾਰਤ–ਪਾਕਿਸਤਾਨ ਸਰਹੱਦ ‘ਤੇ ਨਸ਼ਾ ਤਸਕਰੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਕਸਸੋਵਾਲ ਬਾਰਡਰ ਪੋਸਟ ਦੇ ਨੇੜੇ ਪਾਕਿਸਤਾਨ ਵੱਲੋਂ ਭੇਜੀ ਗਈ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ: ਦਿਨ-ਦਿਹਾੜੇ ਮੋਟਰਸਾਈਕਲ ਵਾਲੇ ਮੁੰਡੇ ਮਾਰ ਗਏ ਸੁਨਿਆਰੇ ਦੀ ਦੁਕਾਨ 'ਤੇ ਗੋਲੀਆਂ
ਸੁਰੱਖਿਆ ਬਲਾਂ ਵੱਲੋਂ ਚਲਾਏ ਜਾ ਰਹੇ ਸਰਚ ਅਭਿਆਨ ਦੌਰਾਨ ਇਹ ਨਸ਼ੀਲਾ ਪਦਾਰਥ ਕਾਬੂ ਕੀਤਾ ਗਿਆ। ਬਰਾਮਦ ਕੀਤੀ ਗਈ ਹੈਰੋਇਨ ਦਾ ਵਜ਼ਨ ਕਰੀਬ 1 ਕਿਲੋ 130 ਗ੍ਰਾਮ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਕ ਸਰਹੱਦੀ ਖੇਤਰ ਵਿੱਚ ਸੁਰੱਖਿਆ ਨੂੰ ਲੈ ਕੇ ਚੌਕਸੀ ਹੋਰ ਵਧਾ ਦਿੱਤੀ ਗਈ ਹੈ ਅਤੇ ਇਸ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਪਿੰਡਾਂ 'ਚ ਹੋਣ ਲੱਗੀ ਅਨਾਊਂਸਮੈਂਟ, ਅਧਿਕਾਰੀ ਕਰ ਰਹੇ ਲੋਕਾਂ ਨੂੰ ਸੁਚੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
