ਗੋਆ ਚੋਣਾਂ : ''ਆਪ'' ਨੇ ਉਮੀਦਵਾਰਾਂ ਦੀ ਅੱਠਵੀ ਸੂਚੀ ਕੀਤੀ ਜਾਰੀ

12/28/2016 1:30:10 PM

ਪਣਜੀ— ਗੋਆ ''ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਲਈ ਆਮ ਆਦਮੀ ਪਾਰਟੀ  (ਆਪ) ਨੇ ਉਮੀਦਵਾਰਾਂ ਦੀ ਅੱਠਵੀ ਸੂਚੀ ਜਾਰੀ ਕੀਤੀ ਹੈ। ਗੋਆ ''ਚ ਅਗਲੇ ਸਾਲ ਹੋਣ ਜਾ ਰਹੀਆਂ ਚੋਣਾਂ ਲਈ ਪਾਰਟੀ ਨੇ ਅੱਜ ਆਪਣੇ ਚਾਰ ਉਮੀਦਵਾਰਾਂ ਦੇ ਨਾਂ ਐਲਾਨ ਕੀਤੇ ਹਨ। ਪਾਰਟੀ ਤੋਂ ਕੱਲ੍ਹ ਜਾਰੀ ਬਿਆਨ ਦੇ ਮੁਤਾਬਕ ਇਨ੍ਹਾਂ ਉਮੀਦਵਾਰਾਂ ਦੇ ਨਾਂ ਦਾ ਐਲਾਨ ''ਆਪ'' ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ''ਚ ਹੋਈ ਪਾਰਟੀ ਦੇ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਪ੍ਰਵਾਨਗੀ ਤੋਂ ਬਾਅਦ ਹੋਇਆ। 
ਇਸ ਸੂਚੀ ਮੁਤਾਬਕ ਗੋਆ ਕਾਂਗਰਸ ਦੇ ਸਾਬਕਾ ਸਕੱਤਰ ਜਨਰਲ ਸੰਤੋਸ਼ ਪਾਈ-ਰੈਤੁਰਕਾਰ (62) ''ਆਪ'' ਦੀ ਟਿਕਟ ''ਤੇ ਮੜਗਾਓਂ ਤੋਂ ਚੋਣਾਂ ਲੜਣਗੇ। ਪੇਸ਼ੇ ਤੋਂ ਇੰਜੀਨੀਅਰ ਐਡਵਿਨ ਡੋਮਨਿਕ ਵਾਜ (38) ਨੂੰ ਕੋਟ੍ਰੋਰਿਮ ਸੀਟ ਤੋਂ ਕਿਸਮਤ ਅਜ਼ਮਾਉਣ ਦਾ ਮੌਕਾ ਮਿਲੇਗਾ, ਮਛਿਆਰਾਂ ਦੇ ਨੇਤਾ ਦੇ ਤੌਰ ''ਤੇ ਮੰਨੇ ਜਾਣ ਵਾਲੇ ਵਸੰਤ ਸਹਿਦੇਵ ਨਾਈਕ (47) ਡਾਬੋਲਿਮ ਸੀਟ ਤੋਂ ਚੋਣਾਂ  ਲੜਣਗੇ, ਜਦਕਿ ਸਾਬਕਾ ਕੌਂਸਲਰ ਆਸ਼ੀਸ਼ ਕਾਨੇਕਰ ਨੂੰ ਵਾਲਪੋਈ ਸੀਟ ਤੋਂ ਟਿਕਟ ਦਿੱਤੀ ਗਈ ਹੈ। ਰਾਜ ਦੇ ਵਿਧਾਨਸਭਾ ਚੋਣਾਂ ਲਈ ਪਾਰਟੀ ਨੇ ਹੁਣ ਤੱਕ 36 ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਿਸ ''ਚ ਰਾਜ ਦੇ ਕਨਵੀਨਰ ਅਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਲਵਿਸ ਗੋਮਸ ਦਾ ਨਾਂ ਵੀ ਸ਼ਾਮਲ ਹੈ। ਪਾਰਟੀ ਪਹਿਲੇ ਹੀ ਐਲਾਨ ਕਰ ਚੁੱਕੀ ਹੈ ਕਿ ਉਹ ਰਾਜ ਦੇ ਸਾਰੇ 40 ਸੀਟਾਂ ''ਤੇ ਚੋਣਾਂ ਲੜੇਗੀ।

Related News