ਬੇਕਾਰ ਪਲੇਟਾਂ ਨਾਲ ਸਜਾਓ ਘਰ ਦੀਆਂ ਦੀਵਾਰਾਂ
Sunday, Dec 11, 2016 - 10:49 AM (IST)

ਜਲੰਧਰ— ਲੋਕ ਆਪਣੇ ਘਰ ਨੂੰ ਸਜਾਉਣ ਦੇ ਲਈ ਕਈ ਤਰੀਕੇ ਅਪਨਾਉਦੇ ਹਨ। ਬਜ਼ਾਰੋ ਕਈ ਤਰ੍ਹਾਂ ਦਾ ਸਜਾਵਟ ਦਾ ਸਮਾਨ ਖਰੀਦਦੇ ਹਨ ਤਾਂ ਜੋ ਉਨ੍ਹਾਂ ਦਾ ਘਰ ਬਾਕੀ ਘਰਾਂ ਨਾਲੋ ਵਧੀਆ ਲੱਗੇ। ਇਸ ਲਈ ਉਹ ਭੁੱਲ ਜਾਂਦੇ ਹਨ ਕਿ ਘਰ ''ਚ ਬਹੁਤ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਦੀ ਮੁੜ ਵਰਤੋਂ ਕਰ ਕੇ ਘਰ ਨੂੰ ਸਜਾ ਸਕਦੇ ਹਾਂ। ਆਓ ਜਾਣਦੇ ਹਾਂ ਪੁਰਾਣੀਆਂ ਪਲੇਟਾਂ ਨਾਲ ਘਰ ਨੂੰ ਸਜਾਉਣ ਦੇ ਆਸਾਨ ਤਰੀਕੇ ।
-ਤੁਸੀਂ ਪੁਰਾਣੀਆਂ ਪਲੇਟਾਂ ਨੂੰ ਆਪਣੀ ਪਸੰਦ ਦਾ ਰੰਗ ਕਰਕੇ ਘਰ ਦੀਆਂ ਦੀਵਾਰਾਂ ''ਤੇ ਲਗਾ ਸਕਦੇ ਹੋ।
-ਤੁਸੀਂ ਚਾਹੋ ਤਾਂ ਉਨ੍ਹਾਂ ''ਤੇ ਪੇਂਟਿੰਗ ਕਰਕੇ ਵੀ ਉਨ੍ਹਾਂ ਨੂੰ ਦੀਵਾਰਾਂ ਦੀ ਸਜਾਵਟ ਦਾ ਹਿੱਸਾ ਬਣਾ ਸਕਦੇ ਹੋ। ਇਸ ਨਾਲ ਤੁਹਾਡੇ ਪੈਸੇ ਵੀ ਬਚਣਗੇ ਅਤੇ ਤੁਹਾਨੂੰ ਕੁਝ ਨਵਾਂ ਸਿੱਖਣ ਨੂੰ ਮਿਲੇਗਾ।
-ਪੁਰਾਣੀਆਂ ਪਲੇਟਾਂ ਨੂੰ ਫੋਟੋ ਫਰੇਮ ਬਣਾ ਕੇ ਵੀ ਸਜਾ ਸਕਦੇ ਹੋ।
-ਆਓ ਦੇਖ ਦੇ ਹਾਂ ਅਜਿਹੀ ਤਸਵੀਰ ਜਿਸ ਤੋਂ ਤੁਸੀ ਘਰ ਸਜਾਉਣ ਦਾ ਆਈਡੀਆ ਲੈ ਸਕਦੇ ਹੋ
ਸਮਾਨ ਦੀ ਫਿਰ ਵਰਤੋਂ ਕਰ ਸਕਦੇ ਹੋ।