ਹਰ ਸਾਲ ਇੱਥੇ ਮਨਾਇਆ ਜਾਂਦਾ ਹੈ ''ਆਈਸ ਅਤੇ ਸਨੋਅ'' ਤਿਉਹਾਰ

01/16/2017 4:45:35 PM

ਮੁੰਬਈ—  ਸਰਦੀਆਂ ਦੇ ਮੌਸਮ ''ਚ ਜ਼ਿਆਦਾਤਰ ਲੋਕ ਅਜਿਹੇ ਇਲਾਕਿਆਂ ''ਚ ਜਾਣਾ ਪਸੰਦ ਕਰਦੇ ਹਨ ਜਿੱਥੇ ਜਾ ਕੇ ਬਰਫਬਾਰੀ ਦਾ ਮਜ੍ਹਾਂ ਲਿਆ ਜਾ ਸਕੇ। ਕੁਝ ਲੋਕ ਸ਼ਿਮਲੇ ਜਾਂਦੇ ਹਨ ਤਾਂ ਕੁਝ ਮਨਾਲੀ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਦੇ ਬਾਰੇ ਦੱਸਣ ਜਾ ਰਹੇ ਹਾਂ  ਜੋ ਪੂਰੀ ਬਰਫ ਨਾਲ ਬਣਿਆ ਹੈ। ਜੀ ਹਾਂ, ਚੀਨ ''ਚ ਇੱਕ ਅਜਿਹਾ ਸ਼ਹਿਰ ਹੈ ਜੋਂ ਪੂਰਾ ਬਰਫ ਨਾਲ ਬਣਿਆ ਹੈ। ਤੁਸੀਂ ਕਈ ਕਈ ਤਿਉਹਾਰਾਂ ਦੇ ਬਾਰੇ ਸੁਣਿਆ ਹੋਵੇਗਾ ਪਰ ਚੀਨ ਦਾ ਹਾਵਿਨ ਸ਼ਹਿਰ ''ਚ ਇੱਕ ਅਨੋਖਾ ਤਿਉਹਾਰ ਮਨਾਇਆ ਜਾਂਦਾ ਹੈ।
ਦਰਅਸਲ , ਚੀਨ ਦੇ ਇੱਕ  ਸ਼ਹਿਰ ''ਚ ਹਰ ਸਾਲ ਜਨਵਰੀ ''ਚ ਆਈਸ ਅਤੇ ਸਨੋਅ ਨਾਮ ਦਾ ਇੱਕ ਤਿਉਹਾਰ ਮਨਾਇਆ ਜਾਂਦਾ ਹੈ, ਜਿਸ ''ਚ ਬਰਫ ਨਾਲ ਪੂਰੀ ਸ਼ਹਿਰ ਬਣਾ ਦਿੱਤਾ ਜਾਂਦਾ ਹੈ । ਇਸ ਤਿਉਹਾਰ ''ਚ ਸ਼ਾਮਿਲ ਹੋਣ ਦੇ ਲਈ ਦੂਰ-ਦੂਰ ਤੋਂ ਸੈਲਾਨੀ ਆਉਦੇ ਹਨ ਅਤੇ ਬਰਫ ਦੇ ਵੱਡੇ ਢਾਂਚੇ ਬਣਾਉਦੇ ਹਨ। ਇਹ ਤਿਉਹਾਰ ਇੱਕ ਮਹੀਨੇ ਤੱਕ ਚੱਲਦਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ  ਕਿ ਜਨਵਰੀ ਦੇ ਮਹੀਨੇ ''ਚ ਇਸ ਸ਼ਹਿਰ ਦਾ ਤਾਪਮਾਨ -17 ਡਿਗਰੀ  ਸੈਲਸੀਅਸ  ਤੱਕ ਪਹੁੰਚ ਜਾਂਦਾ ਹੈ। ਚੀਨ ''ਚ ਮਨਾਇਆ ਜਾਣ ਵਾਲਾ ਇਹ ਤਿਉਹਾਰ ਪੂਰੀ  ਦੁਨੀਆ ''ਚ ਮਸ਼ਹੂਰ ਹੈ। ਇਸ ਤਿਉਹਾਰ ''ਚ ਹੋਣ ਵਾਲਾ ਲੈਂਟਨਰ ਸ਼ੋਅ ਅਤੇ ਗਾਰਡਨ ਪਾਰਟੀ ਬਹੁਤ ਮਸ਼ਹੂਰ ਹੈ, ਜਿਸ ''ਚ ਸ਼ਾਮਿਲ ਹੋਣ ਦੇ ਲਈ ਆਉਦੇ ਹਨ।
ਇਨ੍ਹੀ ਜ਼ਿਆਦਾ ਠੰਡ ਹੋਣ ਦੇ  ਬਾਅਦ ਵੀ ਅਧਿਕ ਸੰਖਿਆ ''ਚ ਲੋਕ ਇਸ ਤਿਉਹਾਰ ''ਚ ਸ਼ਾਮਿਲ ਹੁੰਦੇ ਹਨ। ਵੈਸੇ ਇੱਥੇ ਦੀ ਖੂਬਸੂਰਤੀ ਅਤੇ  ਇਸ ਤਿਉਹਾਰ ਨੂੰ ਦੇਖਦੇ ਹੋਏ ਲੋਕ ਖੁਦ ਨੂੰ ਇੱਥੇ ਆਉਣ ਤੋਂ ਰੋਕ ਨਹੀਂ ਪਾਉਦੇ। ਆਓ ਦੇਖ ਦੇ ਇਸ ਤਿਉਹਾਰ ਦੀਆਂ ਕੁਝ ਤਸਵੀਰਾਂ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਤੁਹਾਡੇ ਇੱਥੇ ਜਾਣ ਦਾ ਮਨ ਜ਼ਰੂਰ ਕਰੋਗਾ।


Related News