ਘਰ ''ਚ ਭੁੱਲ ਕੇ ਵੀ ਨਾ ਕਰੋਂ ਇਹ ਕੰਮ, ਜਾ ਸਕਦੀ ਹੈ ਬੱਚੇ ਦੀ ਜਾਨ

03/24/2017 4:16:43 PM

ਜਲੰਧਰ— ਘਰ ''ਚ ਛੋਟਾ ਬੱਚਾ ਹੋਣ ਨਾਲ ਜ਼ਿੰਮੇਵਾਰੀਆਂ ਹੋਰ ਵੀ ਵੱਧ ਜਾਂਦੀਆਂ ਹਨ। ਜਦੋਂ ਬੱਚਾ ਗੋਡਿਆ ਦੇ ਭਾਰ ਚੱਲਣਾ ਸ਼ੁਰੂ ਕਰਦਾ ਹੈ ਤਾਂ ਉਸ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਛੋਟੇ ਬੱਚੇ ਕੋਈ ਵੀ ਚੀਜ਼ ਮੂੰਹ ''ਚ ਪਾ ਲੈਂਦੇ ਹਨ। ਜੋ ਉਨ੍ਹਾਂ ਦੇ ਲਈ ਹਾਨੀਕਾਰਕ ਹੋ ਸਕਦੀ ਹੈ ਉੱਥੇ ਹੀ ਮਾਂ-ਪਿਓ ਦੀ ਲਾਪਰਵਾਹੀ ਦੀ ਨਾਲ ਵੀ ਬੱਚੇ ਦੀ ਜਾਨ ਵੀ ਜਾ ਸਕਦੀ। 

1. ਹਮੇਸ਼ਾ ਬਾਥਰੂਮ ਦੇ ਦਰਵਾਜ਼ੇ ਨੂੰ ਬੰਦ ਰੱਖੋ। ਉੱਥੇ ਹੀ ਬੱਚੇ ਨੂੰ ਕਦੀ ਵੀ ਬਾਥਰੂਮ ''ਚ ਇੱਕਲੇ ਨਾ ਜਾਨ ਦਿਓ। ਇਸ ਤੋਂ ਇਲਾਵਾ ਬਾਥਰੂਮ ''ਚ ਕਦੀ ਵੀ ਬਾਲਟੀ ਜਾਂ ਟੱਪ ''ਚ ਪਾਣੀ ਭਰ ਕੇ ਨਾ ਰੱਖੋ।
2. ਹਰ ਸਾਲ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਹਨ ਜਿੱਥੇ ਬੱਚੇ ਕੁਝ ਨਾ ਕੁਝ ਗਲੇ ''ਚ ਫਸਾ ਲੈਂਦੇ ਹਨ। ਸਿੱਕੇ, ਨਾਰੀਅਲ ਦੇ ਟੁਕੜੇ , ਸੀਤਾਫਲ ਦੇ ਬੀਜ਼ ਆਦਿ ਇਸ ਲਈ ਧਿਆਨ ਰੱਖੋ ਕਿ ਘਰ ''ਚ ਇੱਧਰ ਉੱਧਰ ਇਹ ਚੀਜ਼ਾਂ ਨਾ ਰਖੋਂ। 
3.ਛੋਟੇ ਬੱਚੇ ਨੂੰ ਖਾਣ-ਪੀਣ ਦੀਆਂ ਚੀਜ਼ਾ ਦੇ ਬਾਰੇ ਪਤਾ ਨਹੀਂ ਹੁੰਦਾ । ਇਸ ਲÎਈ ਪੈਟਰੋਲ ਜਾਂ ਮਿੱਟੀ ਦੇ ਤੇਲ ਨੂੰ ਅਜਿਹੀ ਜਗ੍ਹਾ ਰੱਖੋ ਜਿੱਥੇ ਬੱਚਾ ਨਾ ਪਹੁੰਚ ਸਕੇ।
4. ਕਈ ਵਾਰ ਬੱਚਾ ਛੱਤ ਤੋਂ ਡਿੱਗਣ ਨਾਲ ਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ। 
ਇਸ ਲਈ ਛੱਤ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖੋ। 
5. ਬੱਚੇ ਨੂੰ (ਸੱਪ, ਕੁੱਤੇ ਅਤੇ ਬਿੱਲੀ) ਤੋਂ ਬਚਾ ਕੇ ਰੱਖੋ। ਘਰ ''ਚ ਕੋਈ ਵੀ ਤਾਰ ਨੂੰ ਨੰਗੀ ਨਾ ਛੱਡੋ ਬੱਚੇ ਜਲਦੀ ਹੀ ਇਨ੍ਹਾਂ ਦਾ ਸ਼ਿਕਾਰ ਹੋ ਜਾਂਦੇ ਹਨ। 
6. ਜ਼ਿਆਦਾਤਰ ਬੱਚੇ ਗਰਮ ਪਾਣੀ, ਦੁੱਧ ਅਤੇ ਚਾਹ ਨਾਲ ਸੜ ਜਾਂਦੇ ਹਨ। ਇਸ ਲਈ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
7. ਟੀ.ਵੀ. ਨੂੰ ਕਦੇ ਵੀ ਛੋਟੇ ਸਟੈਂਡ ''ਤੇ ਨਾ ਰੱਖੋ ਇਸਦਾ ਡਿੱਗਣ ਦਾ ਡਰ ਲੱਗਿਆ ਰਹਿੰਦਾ ਹੈ। ਟੀ.ਵੀ. ਨੂੰ ਅਜਿਹੀ ਜਗ੍ਹਾ ਰੱਖੋ ਜਿੱਥੇ ਬੱਚੇ ਉਨ੍ਹਾਂ ਨੂੰ ਹਿਲਾ ਨਾ ਸਕਣ। 


Related News