39 ਸਾਲਾ ਨੌਜਵਾਨ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਕੀਤੀ ਖ਼ੁਦਕੁਸ਼ੀ
Tuesday, Jul 09, 2024 - 05:57 PM (IST)

ਜੋਧਾਂ (ਜ.ਬ.) : ਨੇੜਲੇ ਪਿੰਡ ਸਰਾਭਾ ਵਿਖੇ ਮਾਨਸਿਕ ਪ੍ਰੇਸ਼ਾਨੀ ਕਾਰਨ 39 ਸਾਲਾ ਰਾਜਵਿੰਦਰ ਸਿੰਘ ਨਾਮ ਦੇ ਨੌਜਵਾਨ ਵਲੋਂ ਘਰ 'ਚ ਹੀ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਤਫਤੀਸ਼ੀ ਅਫਸਰ ਕਾਬਲ ਸਿੰਘ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸਰਾਭਾ ਜਿਸ ਨੇ ਕਿ ਬੀਤੀ ਰਾਤ ਘਰ 'ਚ ਹੀ ਆਪਣੇ ਕਮਰੇ 'ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਸੀ, ਜਿਸਦਾ ਉਦੋਂ ਪਤਾ ਲੱਗਾ ਜਦੋਂ ਰਾਜਵਿੰਦਰ ਸਿੰਘ ਦੀ ਮਾਤਾ ਜਦੋਂ ਉਸਦੇ ਕਮਰੇ 'ਚ ਗਈ।
ਪੁਲਸ ਨੇ ਉਸਦੀ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਰਾਜਵਿੰਦਰ ਸਿੰਘ ਦਾ ਭਰਾ ਵਿਦੇਸ਼ 'ਚ ਰਹਿੰਦਾ ਹੈ, ਉਸ ਦੇ ਆਉਣ 'ਤੇ ਹੀ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।