ਪਾਇਲ ਪੁਲਸ ਨੇ 35 ਪੇਟੀਆਂ ਨਜਾਇਜ਼ ਸ਼ਰਾਬ ਅਤੇ ਅਸਲੇ ਸਮੇਤ ਤਸਕਰ ਨੂੰ ਕੀਤਾ ਕਾਬੂ

Tuesday, Oct 07, 2025 - 06:21 PM (IST)

ਪਾਇਲ ਪੁਲਸ ਨੇ 35 ਪੇਟੀਆਂ ਨਜਾਇਜ਼ ਸ਼ਰਾਬ ਅਤੇ ਅਸਲੇ ਸਮੇਤ ਤਸਕਰ ਨੂੰ ਕੀਤਾ ਕਾਬੂ

ਪਾਇਲ (ਵਿਨਾਇਕ): ਪੰਜਾਬ ਸਰਕਾਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪਾਇਲ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਇੱਕ ਸ਼ਰਾਬ ਤਸਕਰ ਨੌਜਵਾਨ ਨੂੰ 35 ਪੇਟੀਆਂ ਨਾਜਾਇਜ਼ ਸ਼ਰਾਬ ਅਤੇ ਇਕ ਨਜਾਇਜ਼ ਪਿਸਟਲ ਸਮੇਤ ਕਾਬੂ ਕੀਤਾ ਹੈ। ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਮਨਦੀਪ ਸਿੰਘ ਉਰਫ ਮਨੀ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਬਗਲੀ ਕਲਾਂ, ਥਾਣਾ ਸਮਰਾਲਾ, ਜ਼ਿਲਾ ਲੁਧਿਆਣਾ ਵਜੋਂ ਹੋਈ ਹੈ।

ਇਹ ਕਾਰਵਾਈ ਇੰਸਪੈਕਟਰ ਹਰਦੀਪ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਖੰਨਾ ਅਤੇ ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਥਾਣਾ ਪਾਇਲ ਦੀ ਅਗਵਾਈ ਹੇਠ ਪੁਲਸ ਟੀਮ ਨੇ ਮਿਲ ਕੇ ਕੀਤੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਹਿੰਮ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਸ ਸ੍ਰੀ ਗੌਰਵ ਯਾਦਵ ਆਈ.ਪੀ.ਐਸ., ਡੀ.ਆਈ.ਜੀ. ਲੁਧਿਆਣਾ ਰੇਂਜ ਸਤਿੰਦਰ ਸਿੰਘ ਆਈ.ਪੀ.ਐੱਸ. ਅਤੇ ਸੀਨੀਅਰ ਕਪਤਾਨ ਪੁਲਸ ਖੰਨਾ ਡਾ. ਜਯੋਤੀ ਯਾਦਵ ਬੈਂਸ, ਆਈ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਮਲ ਵਿਚ ਲਿਆਂਦੀ ਗਈ ਸੀ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 4 ਅਕਤੂਬਰ ਨੂੰ ਪੁਲਸ ਪਾਰਟੀ ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਥਾਣਾ ਪਾਇਲ ਦੀ ਅਗਵਾਈ ਵਿਚ ਬੀਜਾ-ਪਾਇਲ ਰੋਡ ‘ਤੇ ਪਿੰਡ ਗੋਬਿੰਦਪੁਰਾ ਨੇੜੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਕਿਸੇ ਖਾਸ ਮੁਖਬਰ ਨੇ ਪੁਲਸ ਪਾਰਟੀ ਨੂੰ ਜਾਣਕਾਰੀ ਦਿੱਤੀ ਕਿ ਮਨਦੀਪ ਸਿੰਘ ਉਰਫ ਮਨੀ ਆਪਣੀ ਸਕਾਰਪੀਓ ਗੱਡੀ ਨੰਬਰ ਪੀਬੀ18-ਡੀ-0030 ਰਾਹੀਂ ਵੱਡੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਲੈ ਕੇ ਪਾਇਲ ਵੱਲ ਨੂੰ ਆ ਰਿਹਾ ਹੈ। ਇਸ ਸੂਚਨਾ ਦੇ ਅਧਾਰ ‘ਤੇ ਪੁਲਸ ਪਾਰਟੀ ਨੇ ਤੁਰੰਤ ਨਾਕਾਬੰਦੀ ਕਰਦਿਆਂ ਉਕਤ ਗੱਡੀ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ 35 ਪੇਟੀਆਂ ਨਜਾਇਜ਼ ਸ਼ਰਾਬ (ਜਿਨ੍ਹਾਂ ਵਿਚ 20 ਪੇਟੀਆਂ ਹਮੀਰਾ ਪੰਜਾਬ ਮਾਰਕਾ ਬਿੰਨ੍ਹੀ ਰਸਭਰੀ ਅਤੇ 15 ਪੇਟੀਆਂ ਪੰਜਾਬ ਰਾਣੋਂ ਸੌਂਫੀ ਬਰਾਂਡ ਦੀਆਂ ਸ਼ਾਮਲ ਸਨ) ਬਰਾਮਦ ਕੀਤੀਆਂ।

ਇਹ ਖ਼ਬਰ ਵੀ ਪੜ੍ਹੋ - Punjab: ਇਨ੍ਹਾਂ ਥਾਵਾਂ 'ਤੇ ਪਟਾਕਿਆਂ 'ਤੇ ਲੱਗੀ ਪਾਬੰਦੀ! ਦੀਵਾਲੀ ਤੋਂ ਪਹਿਲਾਂ ਸਖ਼ਤ ਹੁਕਮ ਜਾਰੀ

ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਮਨਦੀਪ ਸਿੰਘ ਉਰਫ ਮਨੀ ਨੇ ਖ਼ੁਲਾਸਾ ਕੀਤਾ ਕਿ ਉਹ ਕਾਫੀ ਸਮੇਂ ਤੋਂ ਨਜਾਇਜ਼ ਸ਼ਰਾਬ ਦੀ ਤਸਕਰੀ ਕਰਦਾ ਆ ਰਿਹਾ ਹੈ ਅਤੇ ਉਸਦਾ ਸਾਥੀ ਗੁਰਪ੍ਰੀਤ ਵਰਮਾ ਉਰਫ ਗੱਗੂ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਬਰਮਾਲੀਪੁਰ, ਥਾਣਾ ਦੋਰਾਹਾ, ਜੋ ਇਸ ਸਮੇਂ ਵੱਖ-ਵੱਖ ਗੰਭੀਰ ਧਾਰਾਵਾਂ ਹੇਠ ਥਾਣਾ ਦੋਰਾਹਾ ਵਿਖੇ ਦਰਜ ਮੁਕੱਦਮਾ ਨੰਬਰ 44 ਮਿਤੀ 09.04.2025 ਜੇਰੇ ਧਾਰਾ 109, 115, 118(1), 118(2), 74, 351, 329(3), 234(4), 190, 125, 191 ਅਤੇ ਅਸਲਾ ਐਕਟ ਦੀ ਧਾਰਾ 25/54/59 ਅਧੀਨ ਕੇਂਦਰੀ ਜੇਲ ਲੁਧਿਆਣਾ ਵਿੱਚ ਬੰਦ ਹੈ।
ਮਨਦੀਪ ਸਿੰਘ ਉਰਫ ਮਨੀ ਨੇ ਅੱਗੇ ਖੁਲਾਸਾ ਕਰਦਿਆਂ ਦੱਸਿਆ ਕਿ ਮਿਤੀ 9 ਅਪ੍ਰੈਲ 2025 ਨੂੰ ਗੁਰਪ੍ਰੀਤ ਵਰਮਾਂ ਨੇ ਪਿੰਡ ਚਣਕੋਈਆਂ ਵਿਖੇ ਜ਼ਮੀਨ ਦਾ ਕਬਜ਼ਾ ਲੈਣ ਦੌਰਾਨ ਹੋਏ ਝਗੜੇ ਵਿੱਚ ਆਪਣੀ .32 ਬੋਰ ਨਜਾਇਜ਼ ਪਿਸਟਲ ਨਾਲ 5 ਫਾਇਰ ਕੀਤੇ ਸਨ, ਜਿਸ ਤੋਂ ਬਾਅਦ ਉਸਨੇ (ਮਨਦੀਪ ਸਿੰਘ ਉਰਫ ਮਨੀ) ਨੇ ਉਹ ਪਿਸਟਲ ਆਪਣੇ ਘਰ ਵਿੱਚ ਛੁਪਾ ਦਿੱਤੀ ਸੀ। ਪੁਲਸ ਰਿਮਾਂਡ ਦੌਰਾਨ ਉਸਦੀ ਨਿਸ਼ਾਨਦੇਹੀ ’ਤੇ .32 ਬੋਰ ਪਿਸਟਲ, ਮੈਗਜ਼ੀਨ ਅਤੇ 2 ਜਿੰਦਾ ਰੌਂਦ ਵੀ ਬਰਾਮਦ ਕੀਤੇ ਗਏ ਹਨ। 

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਮਨਦੀਪ ਸਿੰਘ ਉਰਫ ਮਨੀ ਵਿਰੁੱਧ ਥਾਣਾ ਪਾਇਲ ਵਿਖੇ ਮੁਕੱਦਮਾ ਨੰਬਰ 85 ਮਿਤੀ 4.10.2025 ਧਾਰਾ 61/1/14 ਆਬਕਾਰੀ ਐਕਟ ਅਤੇ 25/54/59 ਅਸਲਾ ਐਕਟ ਅਧੀਨ ਦਰਜ ਕੀਤਾ ਗਿਆ ਹੈ ਅਤੇ ਅੱਗੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਪੂਰਨ ਸੰਭਾਵਨਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News