ਨਜਾਇਜ਼ ਕਬਜ਼ੇ ਹਟਾਉਣ ਗਈ ਨਗਰ ਨਿਗਮ ਟੀਮ ਨਾਲ ਦੁਕਾਨਦਾਰਾਂ ਤੇ ਰੇਹੜੀ-ਫੜ੍ਹੀ ਵਾਲਿਆਂ ਵਿਚਾਲੇ ਹੋਇਆ ਹੰਗਾਮਾ
Tuesday, Sep 30, 2025 - 11:21 PM (IST)

ਲੁਧਿਆਣਾ (ਹਿਤੇਸ਼) =ਲੁਧਿਆਣਾ ਨਗਰ ਨਿਗਮ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਸੜਕਾਂ ਕਿਨਾਰਿਆਂ 'ਤੇ ਦੁਕਾਨਦਾਰਾਂ ਤੇ ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਜੋ ਮੁਹਿੰਮ ਚਲਾਈ ਗਈ ਹੈ ਉਸ ਮੁਹਿੰਮ ਦੌਰਾਨ ਮੰਗਲਵਾਰ ਸ਼ਾਮ ਨੂੰ ਸ਼ਾਹਪੁਰ ਰੋਡ 'ਤੇ ਨਗਰ ਨਿਗਮ ਤੇ ਦੁਕਾਨਦਾਰਾਂ ਵਿਚਾਲੇ ਹੰਗਾਮਾ ਹੋ ਗਿਆ। ਜਾਣਕਾਰੀ ਮੁਤਾਬਕ ਨਗਰ ਨਿਗਮ ਦੇ ਮੁਲਾਜ਼ਮ ਦੁਕਾਨਦਾਰਾਂ ਦੀ ਨਜਾਇਜ਼ ਕਬਜ਼ੇ ਵਾਲੀ ਜਗ੍ਹਾ ਤੋਂ ਸਮਾਨ ਚੁੱਕ ਰਹੇ ਸਨ ਤਾਂ ਉਸ ਦੌਰਾਨ ਦੁਕਾਨਦਾਰਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਨਗਰ ਨਿਗਮ ਦੇ ਮੁਲਾਜ਼ਮਾਂ ਨਾਲ ਹੱਥੋਪਾਈ ਹੋਣ ਲੱਗ ਪਏ। ਜਿਸ ਕਰਕੇ ਰੋਡ ਪੂਰਾ ਜਾਮ ਹੋ ਗਿਆ।
ਇਸ ਦੌਰਾਨ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ ਕਿ ਦੁਕਾਨਦਾਰਾਂ ਨੇ ਸਾਡੀ ਡਿਊਟੀ 'ਚ ਵਿਘਨ ਪਾਇਆ ਹੈ ਜਿਸ ਨਾਲ ਰੋਡ ਜਾਮ ਹੋ ਗਿਆ। ਉਨ੍ਹਾਂ ਕਿਹਾ ਕਿ ਅਸੀਂ ਦੁਕਾਨਦਾਰਾਂ ਨੂੰ ਇਸ ਮਾਮਲੇ 'ਚ ਪਹਿਲਾਂ ਹੀ ਵਾਰਨਿੰਗ ਦਿੱਤੀ ਸੀ ਕਿ ਤੁਸੀ ਆਪਣਾ ਸਮਾਨ ਹਟਾ ਲਿਓ ਪਰ ਇਹ ਨਹੀਂ ਮੰਨੇ। ਜਦੋਂ ਅਸੀਂ ਇਨ੍ਹਾਂ ਦਾ ਸਮਾਨ ਹਟਾਉਣ ਲੱਗੇ ਤਾਂ ਇਨ੍ਹਾਂ ਨੇ ਸਾਡੇ ਨਾਲ ਹੱਥੋਪਾਈ ਵੀ ਕੀਤੀ।