ਖੁੱਲ੍ਹੀ ਬਹਿਸ 'ਚ CM ਮਾਨ ਨੇ ਚੁੱਕੇ ਪੰਜਾਬ ਦੇ ਗੰਭੀਰ ਮੁੱਦੇ, ਅੰਕੜਿਆਂ ਸਣੇ ਜਾਣੋ ਪੂਰਾ ਵੇਰਵਾ

Wednesday, Nov 01, 2023 - 04:30 PM (IST)

ਖੁੱਲ੍ਹੀ ਬਹਿਸ 'ਚ CM ਮਾਨ ਨੇ ਚੁੱਕੇ ਪੰਜਾਬ ਦੇ ਗੰਭੀਰ ਮੁੱਦੇ, ਅੰਕੜਿਆਂ ਸਣੇ ਜਾਣੋ ਪੂਰਾ ਵੇਰਵਾ

ਲੁਧਿਆਣਾ (ਰਮਨਦੀਪ ਸੋਢੀ) : ਲੁਧਿਆਣਾ ਸਥਿਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਹਾ-ਡਿਬੇਟ ਰੱਖੀ ਗਈ। ਇਸ ਡਿਬੇਟ ਲਈ ਭਾਵੇਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਮੁੱਖ ਮੰਤਰੀ ਤੋਂ ਇਲਾਵਾ ਕੋਈ ਵੀ ਇਸ ਵਿਚ ਸ਼ਾਮਲ ਨਹੀਂ ਹੋਇਆ। ਉਨ੍ਹਾਂ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਇੱਥੇ ਨਾ ਤਾਂ ਜਿੱਤਣ-ਹਾਰਨ ਦਾ ਕੋਈ ਮੁੱਦਾ ਹੈ ਅਤੇ ਨਾ ਹੀ ਜ਼ਿੰਦਾਬਾਦ-ਮੁਰਦਾਬਾਦ ਕਰਨਾ ਹੈ, ਸਗੋਂ ਪੰਜਾਬ ਦੇ ਗੰਭੀਰ ਮਸਲਿਆਂ ਦੀ ਗੱਲ ਕਰਨੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਚੰਗਾ ਹੁੰਦਾ, ਜੇਕਰ ਮੇਰੇ ਸਾਥੀ ਇੱਥੇ ਆਉਂਦੇ। ਪਿਛਲੇ 25-30 ਦਿਨਾਂ ਤੋਂ ਉਹ ਬਹਾਨੇ ਲਾਉਂਦੇ ਇੱਥੇ ਤੱਕ ਪੁੱਜ ਗਏ ਹਨ ਕਿ ਅਸੀਂ ਇਸ ਬਹਿਸ 'ਚ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਜਿਸ ਦਿਨ ਪਰਮਾਤਮਾ ਨੇ ਮੇਰੇ ਤੋਂ ਟਵੀਟ ਕਰਾਇਆ ਸੀ ਕਿ ਹਰ ਰੋਜ਼ ਨਾਲੋਂ ਇਕੋ ਵਾਰ ਇਕੱਠੇ ਬੈਠ ਜਾਂਦੇ ਤਾਂ ਸ਼ਾਇਦ ਉਸੇ ਦਿਨ ਹੀ ਉਹ ਮੁੱਕਰ ਗਏ ਹੋਣਗੇ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਰਾਜ ਕਰਨ ਵਾਲੀਆਂ ਤਿੰਨ ਧਿਰਾਂ ਕਾਂਗਰਸ, ਭਾਜਪਾ, ਅਕਾਲੀ ਤਿੰਨੇ ਹੀ ਪੰਜਾਬ ਦੀ ਸੱਤਾ ਤੋਂ ਬਾਹਰ ਹੋ ਗਈਆਂ ਹਨ ਅਤੇ ਪਹਿਲੀ ਵਾਰ ਇਨ੍ਹਾਂ ਨੂੰ ਕਿਸੇ ਨੇ ਸਵਾਲ ਕੀਤਾ ਹੈ। 

ਇਸ ਮੌਕੇ ਮੁੱਖ ਮੰਤਰੀ ਮਾਨ ਨੇ ਐੱਸ.ਵਾਈ.ਐੱਲ., ਨਸ਼ੇ, ਟਰਾਂਸਪੋਰਟ, ਪੰਜਾਬ 'ਤੇ ਚੜ੍ਹਿਆ ਕਰਜ਼ਾ, ਟੋਲ ਪਲਾਜ਼ਿਆਂ ਤੋਂ ਇਲਾਵਾ ਕਈ ਗੰਭੀਰ ਮੁੱਦਿਆਂ 'ਤੇ ਅੰਕੜਿਆਂ ਸਹਿਤ ਆਪਣੀ ਗੱਲ ਰੱਖੀ। ਮੁੱਖ ਮੰਤਰੀ ਨੇ ਡਿਬੇਟ 'ਚੋਂ ਗ਼ੈਰ ਹਾਜ਼ਰ ਰਹੇ ਵਿਰੋਧੀਆਂ 'ਤੇ ਵੀ ਚੁਟਕੀ ਲਈ। ਹੇਠਾਂ ਦਿੱਤੇ ਖ਼ਬਰਾਂ ਦੇ ਲਿੰਕ ਖੋਲ੍ਹ ਕੇ ਤੁਸੀਂ ਹਰ ਖ਼ਬਰ ਡਿਟੇਲ ਨਾਲ ਪੜ੍ਹ ਸਕਦੇ ਹੋ।

CM ਭਗਵੰਤ ਮਾਨ ਨੇ ਪਾਣੀਆਂ ਦੇ ਮੁੱਦੇ 'ਤੇ ਖੋਲ੍ਹੇ ਕੱਚੇ ਚਿੱਠੇ, ਦੱਸੀ ਸੁਪਰੀਮ ਕੋਰਟ ਤੱਕ ਪੁੱਜਣ ਦੀ ਕਹਾਣੀ (ਵੀਡੀਓ)

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਐੱਸ. ਵਾਈ. ਐੱਲ. ਦਾ ਪੂਰੇ ਭਾਰਤ 'ਚ ਪਾਣੀਆਂ ਦਾ ਝਗੜਿਆਂ ਨਾਲ ਨਜਿੱਠਣ ਵਾਲਾ ਕਾਨੂੰਨ 1956 ਦਾ ਹੈ ਪਰ ਪੰਜਾਬ ਇੱਕੋ-ਇਕ ਸੂਬਾ ਹੈ, ਜਿਸ ਦੇ ਪਾਣੀਆਂ ਦੀ ਵੰਡ ਵਾਸਤੇ ਪੰਜਾਬ ਪੁਨਰ ਗਠਨ ਐਕਟ 1966 ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਗਿਆਨੀ ਜੈਲ ਸਿੰਘ ਦੇ ਕਾਰਜਕਾਲ 1966 'ਚ ਪੰਜਾਬ ਅਤੇ ਹਰਿਆਣਾ ਦੇ ਪਾਣੀਆਂ ਦਾ ਅਨੁਪਾਤ 60 ਤੇ 40 ਦਾ ਸੀ ਪਰ ਇਸ ਤੋਂ ਬਾਅਦ 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਮੇਂ 'ਚ 50-50 ਕਰ ਦਿੱਤਾ ਗਿਆ। 

CM ਮਾਨ ਕੱਢ ਲਿਆਏ ਟਰਾਂਸਪੋਰਟ ਵਿਭਾਗ ਦੇ ਅੰਕੜੇ, ਖੁੱਲ੍ਹੀ ਬਹਿਸ 'ਚ ਪਿਛਲੀਆਂ ਸਰਕਾਰਾਂ ਦੀ ਖੋਲ੍ਹੀ ਪੋਲ

ਮੁੱਖ ਮੰਤਰੀ ਮਾਨ ਵੱਲੋਂ ਅੱਜ ਸੱਦੀ ਗਈ ਮਹਾ-ਡਿਬੇਟ ਦੌਰਾਨ ਉਨ੍ਹਾਂ ਪਿਛਲੀਆਂ ਸਰਕਾਰਾਂ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਟਰਾਂਸਪੋਰਟ ਵਿਭਾਗ 'ਦੀ ਕਾਰਗੁਜ਼ਾਰੀ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਜਿੱਥੇ ਪਿਛਲੀ ਸਰਕਾਰ ਸਮੇਂ 3 ਨਵੰਬਰ 2018 ਤੋਂ ਦਿੱਲੀ ਹਵਾਈ ਅੱਡੇ ਨੂੰ ਜਾਣ ਵਾਲੀ ਸਰਕਾਰੀ ਬੱਸ ਸਰਵਿਸ ਬੰਦ ਕਰ ਦਿੱਤੀ ਗਈ ਸੀ ਤੇ ਇਨ੍ਹਾਂ ਬੱਸਾਂ ਦੀ ਜਗ੍ਹਾ 'ਤੇ ਪ੍ਰਾਈਵੇਟ ਇੰਡੋ-ਕੈਨੇਡੀਅਨ ਬੱਸਾਂ ਨੂੰ ਚਲਾਇਆ ਗਿਆ।

ਮਹਾ-ਡਿਬੇਟ ’ਚ ਬੋਲੇ ਮੁੱਖ ਮੰਤਰੀ ਮਾਨ, 10 ਸਾਲਾਂ ’ਚ ਦੁੱਗਣਾ ਹੋਇਆ ਪੰਜਾਬ ’ਤੇ ਕਰਜ਼ਾ, ਰੱਖੇ ਅੰਕੜੇ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਖਜ਼ਾਨੇ ’ਤੇ ਕਰਜ਼ਾ ਦਾ ਬੋਝ 2012 ਤੋਂ ਪੈਣਾ ਸ਼ੁਰੂ ਹੋਇਆ ਸੀ। 2012 ਵਿਚ 83099 ਹਜ਼ਾਰ ਕਰੋੜ ਕਰਜ਼ਾ ਸੀ। ਜੋ 2017 ਵਿਚ ਅਚਾਨਕ ਵੱਧ ਕੇ 1 ਲੱਖ 82 ਹਜ਼ਾਰ ਕਰੋੜ ਹੋ ਗਿਆ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਜਿਸ ਨੇ 1 ਲੱਖ ਕਰੋੜ ਹੋਰ ਵਧਾ ਦਿੱਤਾ। ਇਨ੍ਹਾਂ 10 ਸਾਲਾਂ ਵਿਚ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਚੜ੍ਹ ਗਿਆ। ਮਾਨ ਨੇ ਕਿਹਾ ਕਿ ਅਸੀਂ ਸਾਰਾ ਪਤਾ ਕੀਤਾ ਹੈ, ਇਸ ਸਮੇਂ ਦੌਰਾਨ ਨਾ ਤਾਂ ਕੋਈ ਸਰਕਾਰੀ ਕਾਲਜ ਬਣਿਆ, ਨਾ ਕੋਈ ਯੂਨੀਵਰਸਿਟੀ ਬਣੀ, ਨਾ ਕੋਈ ਨੌਕਰੀ ਦਿੱਤੀਆਂ ਗਈਆਂ।

ਖੁੱਲ੍ਹੀ ਬਹਿਸ ਦੌਰਾਨ CM ਮਾਨ ਨੇ ਟੋਲ ਪਲਾਜ਼ਿਆਂ ਬਾਰੇ ਦਿੱਤਾ ਵੱਡਾ ਬਿਆਨ, ਸੁਣੋ ਵੀਡੀਓ

ਖੁੱਲ੍ਹੀ ਬਹਿਸ ਦੌਰਾਨ ਟੋਲ ਪਲਾਜ਼ਿਆਂ ਬਾਰੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਭ ਤੋਂ ਵੱਧ ਟੋਲ ਪਲਾਜ਼ੇ ਕੈਪਟਨ ਦੀ ਸਰਕਾਰ ਸਾਲ 2006-2007 ਵਿਚਕਾਰ ਬਣੇ। ਉਨ੍ਹਾਂ ਦੱਸਿਆ ਕਿ ਕੁਰਾਲੀ ਤੋਂ ਲੈ ਕੇ ਦਸੂਹੇ ਤੱਕ 4-5 ਟੋਲ ਪਲਾਜ਼ੇ ਹਨ। ਜੇਕਰ ਕੋਈ ਵਿਅਕਤੀ ਸਵਿੱਫਟ ਕਾਰ 'ਤੇ ਚੰਡੀਗੜ੍ਹ ਆਉਂਦਾ ਹੈ ਤਾਂ 600 ਰੁਪਏ ਦੇ ਤੇਲ ਨਾਲ 600 ਟੋਲ ਲੱਗਦਾ ਹੈ। ਇਨ੍ਹਾਂ ਟੋਲ ਪਲਾਜ਼ਿਆਂ ਨਾਲ 25-25 ਸਾਲ ਦੇ ਐਗਰੀਮੈਂਟ ਕੀਤੇ ਗਏ ਹਨ, ਜੋ ਕਿ 2012 'ਚ ਬੰਦ ਹੋ ਸਕਦੇ ਸਨ। 

ਮਹਾ ਡਿਬੇਟ ਦੌਰਾਨ CM ਭਗਵੰਤ ਮਾਨ ਨੇ ਸੁਣਾਇਆ ਭ੍ਰਿਸ਼ਟ ਤਹਿਸੀਲਦਾਰ ਦਾ ਕਿੱਸਾ

ਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਲੁਧਿਆਣਾ ਵਿਚ ਮਹਾ ਡਿਬੇਟ ਕੀਤੀ ਗਈ। ਇਸ ਦੌਰਾਨ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਕੇ ਬੋਲਦਿਆਂ ਇਕ ਭ੍ਰਿਸ਼ਟਾਚਾਰੀ ਤਹਿਸੀਲਦਾਰ ਦਾ ਕਿੱਸਾ ਸਾਂਝਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਕਈ ਵਾਰ ਅਜਿਹੀਆਂ ਫਾਈਲਾਂ ਆਉਂਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਮੇਰਾ ਸਿਰ ਚਕਰਾ ਜਾਂਦਾ ਹੈ ਅਤੇ ਤਾਰੀਫ਼ ਕਰਨੀ ਬਣਦੀ ਹੈ ਕਿ ਭ੍ਰਿਸ਼ਟਾਚਾਰ ਦੇ ਕਿਹੜੇ-ਕਿਹੜੇ ਤਰੀਕੇ ਲੱਭੇ ਗਏ ਹਨ।

ਖੁੱਲ੍ਹੀ ਬਹਿਸ 'ਚ CM ਮਾਨ ਨੇ ਦੱਸਿਆ ਪੰਜਾਬ 'ਚੋਂ ਨਸ਼ਾ ਖ਼ਤਮ ਕਰਨ ਦਾ ਪਲਾਨ

ਅੱਜ ਲੁਧਿਆਣਾ ਵਿਖੇ ਖੁੱਲ੍ਹੀ ਬਹਿਸ 'ਚ ਮੁੱਖ ਮੰਤਰੀ ਮਾਨ ਨੇ ਪਿਛਲੇ 5 ਸਾਲਾਂ ਦੌਰਾਨ ਸੂਬੇ 'ਚ ਨਸ਼ਿਆਂ ਖ਼ਿਲਾਫ਼ ਕੀਤੀ ਕਾਰਵਾਈ ਦੇ ਵੀ ਅੰਕੜੇ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਪੁਲਸ ਜਾਂ ਫੌਜ 'ਚ ਭਰਤੀ ਹੋਣ ਦੀ ਤਿਆਰੀ ਕਰਨ ਲਈ ਨੌਜਵਾਨ ਜਦੋਂ ਗਰਾਊਂਡ 'ਚ ਜਾਂਦੇ ਹਨ, ਤਾਂ ਉਹ ਸਿਰਫ਼ ਭਰਤੀ ਦੀ ਤਿਆਰੀ ਨਹੀਂ ਕਰਦੇ , ਸਗੋਂ ਉਹ ਮਾੜੀ ਸੰਗਤ ਤੋਂ ਦੂਰ ਅਤੇ ਨਸ਼ਿਆਂ ਤੋਂ ਬਚਦੇ ਹਨ।

ਡਿਬੇਟ ’ਚ ਨਹੀਂ ਆਏ ਵਿਰੋਧੀ, ਮਾਨ ਨੇ ਸੁਖਬੀਰ ਬਾਦਲ ’ਤੇ ਚੁਟਕੀ ਲੈਂਦਿਆਂ ਆਖ ਦਿੱਤੀ ਵੱਡੀ ਗੱਲ

ਲੁਧਿਆਣਾ ਸਥਿਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਹਾ-ਡਿਬੇਟ ਰੱਖੀ ਗਈ। ਇਸ ਡਿਬੇਟ ਲਈ ਭਾਵੇਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਮੁੱਖ ਮੰਤਰੀ ਤੋਂ ਇਲਾਵਾ ਕੋਈ ਵੀ ਇਸ ਵਿਚ ਸ਼ਾਮਲ ਨਹੀਂ ਹੋਇਆ। ਇਸ ਦੌਰਾਨ ਮੁੱਖ ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਚੁਟਕੀ ਲੈਂਦਿਆਂ ਵੱਡਾ ਹਮਲਾ ਬੋਲਿਆ।

 

 


author

Harnek Seechewal

Content Editor

Related News