ਰਾਸ਼ਨ ਡਿਪੂ ਦਿਵਾਉਣ ਲਈ ਰਿਸ਼ਵਤ ਦੀ ਵੀਡੀਓ ਹੋਈ ਲੀਕ

Saturday, Jan 25, 2025 - 05:24 PM (IST)

ਰਾਸ਼ਨ ਡਿਪੂ ਦਿਵਾਉਣ ਲਈ ਰਿਸ਼ਵਤ ਦੀ ਵੀਡੀਓ ਹੋਈ ਲੀਕ

ਮੁੱਲਾਂਪੁਰ ਦਾਖਾ (ਕਾਲੀਆ) : ਬੀਤੇ ਦਿਨੀਂ ਫੂਡ ਇੰਸਪੈਕਟਰ ਸੰਦੀਪ ਸਿੰਘ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਵਿਚ ਉਹ ਰਾਸ਼ਨ ਡਿਪੂ ਦਵਾਉਣ ਦੇ ਬਦਲੇ ਰਿਸ਼ਵਤ ਦੇ ਪੈਸੇ ਲੈ ਰਿਹਾ ਸੀ ਉਸ ਸਬੰਧ ਵਿਚ ਫੂਡ ਸਪਲਾਈ ਮਹਿਕਮੇ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ਵਿਚ ਵਿਭਾਗ ਵੱਲੋਂ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕੰਵਲ ਨੈਨ ਸਿੰਘ ਕੰਗ ਹਲਕਾ ਇੰਚਾਰਜ ਦਾਖਾ ਆਮ ਆਦਮੀ ਪਾਰਟੀ ਨੇ ਜਾਣਕਾਰੀ ਦਿੱਤੀ ਕਿ ਕਿਰਪਾਲ ਸਿੰਘ ਬੱਲੋਵਾਲ ਨੇ ਕੁਝ ਸਮਾਂ ਪਹਿਲਾਂ ਰਾਸ਼ਨ ਡਿਪੂ ਲਈ ਅਪਲਾਈ ਕੀਤਾ ਸੀ ਜਿਸ ਦੇ ਸਬੰਧ ਵਿਚ ਇੰਸਪੈਕਟਰ ਸੰਦੀਪ ਸਿੰਘ ਉਸ ਦੇ ਘਰ ਜਾਂਦਾ ਹੈ ਅਤੇ ਉਸ ਤੋਂ 26000 ਲੈਂਦਾ ਹੈ ਰਿਸ਼ਵਤ ਦੇ ਤੌਰ 'ਤੇ ਕਿ ਮੈਂ ਤੈਨੂੰ ਰਾਸ਼ਨ ਡਿਪੂ ਲੈ ਕੇ ਦੇਵਾਂਗਾ। ਉਸ ਤੋਂ ਬਾਅਦ 3000 ਹੋਰ ਉਸ ਤੋਂ ਲੈਂਦਾ ਹੈ ਜਿਸ ਸਮੇਂ ਕਿਰਪਾਲ ਸਿੰਘ ਇਸ ਦੀ ਵੀਡੀਓ ਬਣਾ ਲੈਂਦਾ ਹੈ। ਹੁਣ ਉਸਦੇ ਪੁੱਛੇ ਜਾਣ 'ਤੇ ਕਿ ਮੇਰਾ ਰਾਸ਼ਨ ਡਿਪੂ ਮੈਨੂੰ ਕਦੋਂ ਮਿਲੇਗਾ ਤਾਂ ਇਹ ਉਸ ਨੂੰ ਕੋਈ ਜਵਾਬ ਨਹੀਂ ਦੇ ਰਿਹਾ ਅਤੇ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ। 

ਕੱਲ ਕਿਰਪਾਲ ਸਿੰਘ ਬਲੋਵਾਲ ਵੱਲੋਂ ਮੇਰੇ ਨਾਲ ਸੰਪਰਕ ਕੀਤਾ ਗਿਆ ਸੀ ਜਿਸ ਤੇ ਅਸੀਂ ਉਸਦੀ ਸ਼ਿਕਾਇਤ ਫੂਡ ਸਪਲਾਈ ਮਹਿਕਮੇ ਨੂੰ ਕੀਤੀ ਸੀ ਜਿਸ 'ਤੇ ਉਸਨੂੰ ਅੱਜ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਕ ਸ਼ਿਕਾਇਤ ਵਿਜੀਲੈਂਸ ਐੱਸਐੱਸਪੀ ਲੁਧਿਆਣਾ ਨੂੰ ਵੀ ਦਿੱਤੀ ਗਈ ਹੈ।


author

Gurminder Singh

Content Editor

Related News