ਜਗਰਾਓਂ ਹਲਕੇ ਦੀ ਪੰਚਾਇਤੀ ਚੋਣਾਂ ਲਈ ਰਾਖਵੇਂਕਰਨ ਦੀ ਸੂਚੀ ਜਾਰੀ

Thursday, Aug 23, 2018 - 03:35 PM (IST)

ਜਗਰਾਓਂ ਹਲਕੇ ਦੀ ਪੰਚਾਇਤੀ ਚੋਣਾਂ ਲਈ ਰਾਖਵੇਂਕਰਨ ਦੀ ਸੂਚੀ ਜਾਰੀ

ਜਗਰਾਓਂ (ਸ਼ੇਤਰਾ) : ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੇ ਖੇਤਰੀ ਹਲਕਿਆਂ ਦੀ ਰਿਜ਼ਰਵੇਸ਼ਨ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਰਿਜ਼ਰਵੇਸ਼ਨ ਰੂਲਜ਼-2018 ਦੇ ਨਿਯਮ 3 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਚਾਇਤ ਸੰਮਤੀ ਜਗਰਾਓਂ ਅਤੇ ਜ਼ਿਲਾ ਪ੍ਰੀਸ਼ਦ ਦੇ ਬਣੇ ਚੋਣ ਹਲਕਿਆਂ ਦੀ ਰਿਜ਼ਰਵੇਸ਼ਨ ਦਾ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਉਸ ਅਨੁਸਾਰ ਜਗਰਾਓਂ ਹਲਕੇ ਦੇ ਤਿੰਨ ਜ਼ਿਲਾ ਪ੍ਰੀਸ਼ਦ ਜ਼ੋਨਾਂ ’ਚ ਤਬਦੀਲੀ ਆਈ ਹੈ। ਜ਼ਿਲਾ ਪ੍ਰੀਸ਼ਦ ਦਾ ਮਾਣੂੰਕੇ ਜ਼ੋਨ ਹੁਣ ਜਨਰਲ ਹੋਵੇਗਾ, ਜਦਕਿ ਪਹਿਲਾਂ ਇਹ ਐੱਸ. ਸੀ. ਮਰਦ ਲਈ ਰਾਖਵਾਂ ਸੀ। ਇਸੇ ਤਰ੍ਹਾਂ ਗਾਲਿਬ ਜ਼ੋਨ ਹੁਣ ਅੌਰਤ (ਜਨਰਲ) ਕਰ ਦਿੱਤਾ ਹੈ, ਜੋ ਪਹਿਲਾਂ ਜਨਰਲ ਸੀ। ਜ਼ਿਲਾ ਪ੍ਰੀਸ਼ਦ ਦਾ ਹੇਰਾਂ ਜ਼ੋਨ ਐੱਸ. ਸੀ. (ਮਰਚ) ਤੋਂ ਐੱਸ. ਸੀ. (ਮਹਿਲਾ) ਹੋ ਗਿਆ ਹੈ। ਇਸੇ ਤਰ੍ਹਾਂ 25 ਬਲਾਕ ਸੰਮਤੀਆਂ ਦੀ ਰਾਖਵੇਂਕਰਨ ਦੀ ਸੂਚੀ ਅਨੁਸਾਰ ਕਾਉਂਕੇ ਕਲਾਂ, ਚਕਰ, ਰਾਮਗਡ਼੍ਹ ਭੁੱਲਰ, ਗੁਰੂਸਰ ਕਾਉਂਕੇ, ਲੋਧੀਵਾਲ, ਕਮਾਲਪੁਰਾ ਜ਼ੋਰ ਐੱਸ. ਸੀ. ਲਈ ਰਾਖਵੇਂ ਹੋਣਗੇ। ਹਠੂਰ, ਲੱਖਾ, ਡੱਲਾ, ਰਸੂਲਪੁਰ, ਜਗਰਾਓਂ ਪੱਤੀ ਮਲਕ ਨੂੰ ਐੱਸ. ਸੀ. (ਮਹਿਲਾ) ਲਈ ਰਾਖਵਾਂ ਕਰ ਦਿੱਤਾ ਗਿਆ ਹੈ। ਪੰਚਾਇਤ ਸੰਮਤੀ ਦੇ 7 ਜ਼ੋਨ ਇਸਤਰੀਆਂ ਲਈ ਰਾਖਵੇਂ ਹਨ, ਜਿਨ੍ਹਾਂ ’ਚ ਸ਼ੇਰਪੁਰਾ ਖੁਰਦ, ਮੱਲ੍ਹਾ, ਮਾਣੂੰਕੇ, ਗਾਲਿਬ ਖੁਰਦ, ਮਲਸੀਹਾਂ ਬਾਜਣ, ਚੀਮਨਾ, ਲੰਮੇ ਸ਼ਾਮਲ ਹਨ। ਬਾਕੀ ਬਚਦੇ ਜ਼ੋਨ ਜਨਰਲ ਹੋਣਗੇ, ਜਿਨ੍ਹਾਂ ’ਚ ਦੇਹਡ਼ਕਾ, ਗਗਡ਼ਾ, ਅਮਰਗਡ਼੍ਹ ਕਲੇਰ, ਗਾਲਿਬ ਕਲਾਂ, ਸਿੱਧਵਾਂ ਖੁਰਦ, ਅਗਵਾਡ਼ ਰਾਹਲਾਂ ਤੇ ਕਾਕਡ਼ ਸ਼ਾਮਲ ਹਨ।


Related News