ਲੁਧਿਆਣਾ ਟ੍ਰਿਪਲ ਮਰਡਰ ਦੀ ਗੁੱਥੀ ਉਲਝੀ, ਘਰੋਂ ਮਿਲੇ 500-500 ਦੇ ਨੋਟ ਨਿਕਲੇ ਜਾਅਲੀ

Wednesday, May 24, 2023 - 11:20 AM (IST)

ਲੁਧਿਆਣਾ ਟ੍ਰਿਪਲ ਮਰਡਰ ਦੀ ਗੁੱਥੀ ਉਲਝੀ, ਘਰੋਂ ਮਿਲੇ 500-500 ਦੇ ਨੋਟ ਨਿਕਲੇ ਜਾਅਲੀ

ਲੁਧਿਆਣਾ (ਰਾਜ) : ਨੂਰਪੁਰ ਬੇਟ ’ਚ ਹੋਏ ਰਿਟਾਇਰਡ ਏ. ਐੱਸ. ਆਈ. ਕੁਲਦੀਪ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ ਅਤੇ ਪੁੱਤਰ ਗੁਰਵਿੰਦਰ ਸਿੰਘ ਉਰਫ ਪਾਲੀ ਦੇ ਕਤਲ ਦੇ ਮਾਮਲੇ ’ਚ 3 ਦਿਨ ਬਾਅਦ ਵੀ ਪੁਲਸ ਦੇ ਹੱਥ ਖ਼ਾਲੀ ਹਨ ਕਿਉਂਕਿ ਕਤਲ ਤੋਂ ਬਾਅਦ ਜਦੋਂ ਪੁਲਸ ਮੌਕੇ ’ਤੇ ਪੁੱਜੀ ਤਾਂ ਉੱਥੇ ਅਲਮਾਰੀਆਂ ਕੋਲ 500-500 ਰੁਪਏ ਦੇ ਨੋਟ ਡਿੱਗੇ ਪਏ ਸਨ, ਜੋ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਏ ਸਨ ਪਰ ਹੁਣ ਪਤਾ ਲੱਗਾ ਕਿ ਇਹ ਨੋਟ ਨਕਲੀ ਹਨ।

ਇਹ ਵੀ ਪੜ੍ਹੋ : ਬੱਸ ਅੱਡੇ ਨੇੜੇ ਕਈ ਹੋਟਲਾਂ ਵਿੱਚ ਜਿਸਮ ਫਿਰੋਸ਼ੀ ਦਾ ਧੰਦਾ ਜਾਰੀ, 1000 ਰੁ. 'ਚ ਹੁੰਦੈ ਜਿਸਮ ਦਾ ਸੌਦਾ

ਇਸ ਤੋਂ ਇਲਾਵਾ ਪੁਲਸ ਨੂੰ ਇਕ ਟੀ-ਸ਼ਰਟ ਵੀ ਮਿਲੀ ਹੈ, ਜਿਸ ’ਤੇ ਖ਼ੂਨ ਲੱਗਾ ਹੋਇਆ ਸੀ। ਹਾਲਾਂਕਿ ਪੁਲਸ ਦੀ ਜਾਂਚ ਲਗਾਤਾਰ ਜਾਰੀ ਹੈ ਪਰ ਗੁੱਥੀ ਸੁਲਝਣ ਦੀ ਬਜਾਏ ਉਲਝਦੀ ਜਾ ਰਹੀ ਹੈ। ਉੱਧਰ, ਇਸ ਮਾਮਲੇ ’ਚ ਅਜੇ ਕੋਈ ਵੀ ਵੱਡਾ ਅਧਿਕਾਰੀ ਕੁਝ ਵੀ ਦੱਸਣ ਲਈ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ 'ਚ ਸੈਕਸ ਰੈਕੇਟ ਦਾ ਪਰਦਾਫਾਸ਼, ਜੋੜੇ ਨੇ 17 ਸਾਲਾ ਕੁੜੀ ਦੇ ਕਰਵਾਏ 18 ਵਿਆਹ

ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰ ਕੇ ਬਾਈਕ ਦਾ ਪਤਾ ਲਗਾਉਣ ਦਾ ਯਤਨ ਕਰ ਰਹੀ ਪੁਲਸ

ਘਟਨਾ ਤੋਂ ਬਾਅਦ ਤੋਂ ਰਿਟਾਇਰਡ ਏ. ਐੱਸ. ਆਈ. ਦੇ ਘਰੋਂ ਇਕ ਬਾਈਕ ਵੀ ਗ਼ਾਇਬ ਹੈ। ਪੁਲਸ ਨੂੰ ਲਗਦਾ ਹੈ ਕਿ ਕਾਤਲ ਉਸ ਬਾਈਕ ਨੂੰ ਨਾਲ ਲੈ ਗਏ ਹਨ। ਇਹ ਵਾਰਦਾਤ ’ਚ 2 ਤੋਂ ਵੱਧ ਵਿਅਕਤੀਆਂ ਦਾ ਕੰਮ ਹੋ ਸਕਦਾ ਹੈ ਕਿਉਂਕਿ ਬਾਈਕ ਬਾਹਰ ਖੜ੍ਹਾ ਸੀ, ਜੋ ਮੇਨ ਤੋਂ ਮੁਲਜ਼ਮ ਲੈ ਕੇ ਗਿਆ ਹੋਵੇਗਾ। ਜਦੋਂ ਘਟਨਾ ਦਾ ਪਤਾ ਲੱਗਾ ਤਾਂ ਕੁੰਡੀ ਅੰਦਰੋਂ ਲੱਗੀ ਹੋਈ ਸੀ। ਇਸ ਲਈ ਹੋ ਸਕਦਾ ਹੈ ਕਿ ਕੁਝ ਮੁਲਜ਼ਮ ਅੰਦਰ ਹੋਣ ਜੋ ਕਿ ਕੁੰਡੀ ਲਗਾ ਕੇ ਫਿਰ ਉੱਪਰ ਖੁੱਲ੍ਹੀ ਹੋਈ ਖਿੜਕੀ ਰਾਹੀਂ ਪੌੜੀ ਦੇ ਸਹਾਰੇ ਪਿੱਛੋਂ ਫਰਾਰ ਹੋਏ ਹੋਣਗੇ। ਹੁਣ ਪੁਲਸ ਨੇੜੇ-ਤੇੜੇ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਨ ’ਚ ਜੁਟੀ ਹੈ ਕਿ ਮੁਲਜ਼ਮ ਬਾਈਕ ਕਿਸ ਪਾਸੇ ਵੱਲ ਲੈ ਗਏ ਹੋਣਗੇ। ਜੇਕਰ ਬਾਈਕ ਸਬੰਧੀ ਪੁਲਸ ਨੂੰ ਸੁਰਾਗ ਮਿਲਦਾ ਹੈ ਤਾਂ ਵੱਡੀ ਸਫ਼ਲਤਾ ਪੁਲਸ ਦੇ ਹੱਥ ਲੱਗ ਸਕਦੀ ਹੈ ਅਤੇ ਪੁਲਸ ਜਲਦ ਹੀ ਮੁਲਜ਼ਮਾਂ ਤੱਕ ਪੁੱਜ ਸਕਦੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਲਈ ਆਈ ਚੰਗੀ ਖ਼ਬਰ, ਮੋਦੀ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

ਮੋਬਾਇਲ ਟਾਵਰ ਤੋਂ ਲਿਆ ਜਾ ਰਿਹਾ ਕਾਲਾਂ ਦਾ ਡੰਪ

ਇਸ ਕੇਸ ਦੀ ਕਈ ਟੈਕਨੀਕਲ ਟੀਮਾਂ ਵੀ ਜਾਂਚ ਕਰ ਰਹੀਆਂ ਹਨ। ਸ਼ਨੀਵਾਰ ਅਤੇ ਐਤਵਾਰ ਦੇ ਦਿਨ ਦੀ ਸਾਰੀ ਕਾਲ ਡਿਟੇਲ ਪੁਲਸ ਚੈੱਕ ਕਰਵਾਉਣ ’ਚ ਜੁਟੀ ਹੈ। ਇਲਾਕੇ ’ਚ ਲੱਗੇ ਟਾਵਰ ਤੋਂ ਮੋਬਾਇਲ ਕਾਲਾਂ ਦਾ ਡੰਪ ਚੁੱਕਿਆ ਹੈ ਅਤੇ ਕਈ ਨੰਬਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਵਾਰਦਾਤ ਦੇ ਸਮੇਂ ਇਲਾਕੇ ’ਚ ਕਿੰਨੇ ਮੋਬਾਇਲ ਹਰਕਤ ’ਚ ਸਨ ਅਤੇ ਕਿਹੜੇ-ਕਿਹੜੇ ਮੋਬਾਇਲ ਨੰਬਰ ਨਵੇਂ ਚੱਲ ਰਹੇ ਸਨ।

ਇਹ ਵੀ ਪੜ੍ਹੋ : ਸੜਕਾਂ ਤੋਂ ਹਟਾਈਆਂ ਜਾਣਗੀਆਂ ਪੁਰਾਣੀਆਂ ਡੀਜ਼ਲ ਬੱਸਾਂ, ਜਾਣੋ ਪ੍ਰਸ਼ਾਸਨ ਦੀ ਨਵੀਂ ਯੋਜਨਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News