51 ਟਕਸਾਲੀ ਆਗੂਅਾਂ ਦਾ ਸਨਮਾਨ ਭਲਕੇ : ਗਾਬਡ਼ੀਆ
Thursday, Dec 13, 2018 - 11:20 AM (IST)
ਲੁਧਿਆਣਾ (ਮੁੱਲਾਂਪੁਰੀ)-ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬਡ਼ੀਆ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ 98ਵੇਂ ਜਨਮ ਦਿਨ 14 ਦਸੰਬਰ ਨੂੰ ਗੁਰਦੁਆਰਾ ਸਿੰਘ ਸਭਾ, ਪੁਰਾਣੀ ਸਬਜ਼ੀ ਮੰਡੀ ਵਿਖੇ ਬੀ. ਸੀ. ਵਿੰਗ ਲੁਧਿਆਣਾ ਵੱਲੋਂ ਮਨਾਇਆ ਜਾਵੇਗਾ ਤੇ ਜਿਸ ਵਿਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਇਸ ਮੌਕੇ ਲੁਧਿਆਣਾ ਦੇ 51 ਟਕਸਾਲੀ ਅਕਾਲੀਆਂ ਦਾ ਸਨਮਾਨ ਕੀਤਾ ਜਾਵੇਗਾ, ਜਿਨ੍ਹਾਂ ’ਚ ਸ. ਅਟਵਾਲ, ਜਥੇ. ਮੱਕਡ਼, ਸ. ਗਿਆਸਪੁਰਾ, ਬੀਬੀ ਬੁਲਾਰਾ, ਜਥੇ. ਨੌਨਿਧ, ਸ. ਸੱਚਰ, ਸ. ਚਾਵਲਾ, ਸ. ਮੁਖੀ, ਸ. ਖਾਲਸਾ, ਸ. ਚੀਮਾ, ਫੌਜੀ, ਸ. ਖੁੱਲਰ, ਸ. ਲਾਇਲਪੁਰੀ, ਠੇਕੇਦਾਰ ਸਵਰਨ ਸਿੰਘ, ਬਾਬਾ ਅਜੀਤ ਸਿੰਘ, ਠੇਕੇਦਾਰ ਗੋਹਲਵਡ਼ੀਆ, ਬਾਜਵਾ ਆਦਿ ਆਗੂਆਂ ਜਨ੍ਹਿਾਂ ਦੀ ਗਿਣਤੀ 51 ਹੈ, ਜਿਨ੍ਹਾਂ ਨੂੰ ਪਾਰਟੀ ਸਨਮਾਨ ਦੇ ਰਹੀ ਹੈ।ਇਸ ਮੌਕੇ ਨਿਰਮਲ ਸਿੰਘ ਐੱਸ.ਐੱਸ., ਪ੍ਰਹਿਲਾਦ ਸਿੰਘ ਢੱਲ, ਜਗਜੀਤ ਜੱਗਾ, ਚਰਨਜੀਤ ਸਿੰਘ ਸੋਢੀ, ਲਖਵੀਰ ਲੱਕੀ ਆਦਿ ਮੌਜੂਦ ਸਨ।