ਸੇਂਟ ਥਾਮਸ ਸਕੂਲ ਵਿਖੇ ਨਵੇਂ ਐਡਮਨਿਸਟਰੇਟਿਵ ਬਲਾਕ ਦਾ ਉਦਘਾਟਨ

Thursday, Dec 06, 2018 - 11:00 AM (IST)

ਸੇਂਟ ਥਾਮਸ ਸਕੂਲ ਵਿਖੇ ਨਵੇਂ ਐਡਮਨਿਸਟਰੇਟਿਵ ਬਲਾਕ ਦਾ ਉਦਘਾਟਨ

ਲੁਧਿਆਣਾ (ਪਾਲੀ)-ਸੇਂਟ ਥਾਮਸ ਸੀਨੀਅਰ ਸੈਕੰਡਰੀ ਸਕੂਲ, ਬਰਾਉਨ ਰੋਡ ਵਿਖੇ ਪੂਰਾ ਏਅਰਕੰਡੀਸ਼ਨ ਐਡਮਨਿਸਟਰੇਟਿਵ ਬਲਾਕ ਦਾ ਨਿਰਮਾਣ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਚੇਅਰਮੈਨ ਰੇਵ. ਬਿਸ਼ਪ ਯੂਨਿਸ ਮਸੀਹ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਐਡਮਨਿਸਟਰੇਟਿਵ ਬਲਾਕ ਦਾ ਉਦਘਾਟਨ ਕੀਤਾ। ਇਸ ਮੌਕੇ ਡਾ. ਵਿਲੀਅਮ ਭੱਟੀ ਡਾਇਰੈਕਟਰ ਸੀ. ਐੱਮ. ਸੀ. ਹਸਪਤਾਲ, ਡਾ. ਅਨਿਲ ਲੂਥਰ ਐੱਮ. ਸੀ. ਸੀ. ਐੱਸ. ਸੀ. ਹਸਪਤਾਲ ਅਤੇ ਪ੍ਰਿੰਸੀਪਲ ਸੈਮੂਅਲ ਤੇ ਸਟਾਫ ਮੈਂਬਰ ਹਾਜ਼ਰ ਸਨ। ਉਦਘਾਟਨ ਸਮਾਰੋਹ ਤੋਂ ਬਾਅਦ ਮੁੱਖ ਮਹਿਮਾਨ ਰੇਵ. ਬਿਸ਼ਪ ਯੂਨਿਸ ਮਸੀਹ ਨੇ ਕਿਹਾ ਕਿ ਇਸ ਐਡਮਨਿਸਟਰੇਟਿਵ ਬਲਾਕ ਰਾਹੀਂ ਪੂਰੇ ਸਕੂਲ ਦੀ ਕਾਰਵਾਈ ਹੋਵੇਗੀ। ਪਿਛਲੇ ਕਾਫੀ ਸਮੇਂ ਤੋਂ ਸਕੂਲ ਮੈਨੇਜਮੈਂਟ ਦੀ ਮੰਗ ਸੀ ਕਿ ਸਕੂਲ ਵਿਚ ਐਡਮਨਿਸਟਰੇਟਿਵ ਬਲਾਕ ਬਣਾਇਆ ਜਾਵੇ। ਸ਼ਾਮਲ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪ੍ਰਿੰ. ਸੈਮੂਅਲ ਨੇ ਕਿਹਾ ਕਿ ਸਕੂਲ ਵਲੋਂ ਮੈਨੇਜਮੈਂਟ ਨੂੰ ਪਿਛਲੇ ਕਾਫੀ ਸਮੇਂ ਤੋਂ ਕੀਤੀ ਗਈ ਮੰਗ ਅੱਜ ਪੂਰੀ ਹੋ ਗਈ ਹੈ। ਲੋਕ ਆਪਣੇ ਮੰਨ ਵਿਚ ਪਲੈਨਿੰਗ ਤਾਂ ਬਹੁਤ ਕਰਦੇ ਹਨ ਪਰ ਕਾਮਯਾਬੀ ਉਸ ਪਰਮੇਸ਼ਵਰ ਤੋਂ ਹੀ ਮਿਲਦੀ ਹੈ। ਇਸ ਨਵੇਂ ਐਡਮਨਿਸਟਰੇਟਿਵ ਬਲਾਕ ਦੇ ਨਾਲ-ਨਾਲ ਨਵੇਂ ਕਲਾਸ ਰੂਮਜ਼ ਵੀ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਦੇ ਸਟਾਫ ਦੀ ਮਿਹਨਤ ਸਦਕਾ ਸਕੂਲ ਵਿਚ ਸਕੂਲ ਵਿਚ ਐਡਮਿਨ ਬਲਾਕ ਬਣਿਆ ਹੈ। ਜਿਸ ਦਾ ਲਾਭ ਪੂਰੇ ਸਕੂਲ ਦੇ ਆਉਣ ਵਾਲੇ ਨਵੇਂ ਵਿਦਿਆਰਥੀ, ਅਧਿਆਪਕ ਅਤੇ ਸਕੂਲ ਸਟਾਫ ਲੈਣਗੇ।


Related News