ਪੰਜਾਬ ਕਾਂਗਰਸ ਸੇਵਾ ਦਲ ਵਲੋਂ ਸਰਕਟ ਹਾਊਸ ’ਚ ਬੈਠਕ ਆਯੋਜਿਤ
Monday, Dec 03, 2018 - 10:59 AM (IST)

ਲੁਧਿਆਣਾ (ਰਿੰਕੂ)-ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਡਾ. ਦੀਪਕ ਮੰਨਣ ਦੀ ਪ੍ਰਧਾਨਗੀ ਵਿਚ ਸਥਾਨਕ ਸਰਕਟ ਹਾਊਸ ਵਿਚ ਹੋਈ, ਜਿਸ ਵਿਚ ਕਾਂਗਰਸ ਸੇਵਾ ਦਲ ਪੰਜਾਬ ਦੇ ਇੰਚਾਰਜ ਬਲਵਿੰਦਰ ਸਿੰਘ ਸਾਂਭਿਆਲ ਤੇ ਪੰਜਾਬ ਪ੍ਰਧਾਨ ਨਿਰਮਲ ਸਿੰਘ ਕੈਡ਼ਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਇੰਜੀਨੀਅਰ ਕੁਲਦੀਪ ਸਿੰਘ ਕਾਂਗਰਸ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਕਾਂਗਰਸ ਸੇਵਾ ਦਲ ਹਲਕਾ ਪੱਛਮੀ ਦਾ ਇੰਚਾਰਜ ਨਿਯੁਕਤ ਕਰ ਕੇ ਨਿਯੁਕਤੀ ਪੱਤਰ ਸੌਂਪਿਆ ਗਿਆ। ਬਲਵਿੰਦਰ ਸਿੰਘ ਸਾਂਭਿਆਲ ਤੇ ਪ੍ਰਧਾਨ ਨਿਰਮਲ ਸਿੰਘ ਕੈਡ਼ਾ ਨੇ ਕਿਹਾ ਕਿ ਕਾਂਗਰਸ ਸੇਵਾ ਦਲ ਕਾਂਗਰਸ ਪਾਰਟੀ ਦਾ ਇਕ ਅਨੁਸ਼ਾਸਿਤ ਵਿੰਗ ਹੈ, ਜੋ ਬਿਨਾਂ ਕਿਸੇ ਲਾਲਚ ਦੇ ਪਾਰਟੀ ਦੇ ਨਾਲ-ਨਾਲ ਲੋਕ ਸੇਵਾ ਵਿਚ ਵਿਸ਼ਵਾਸ ਰੱਖਦਾ ਹੈ, ਉਨ੍ਹਾਂ ਕਿਹਾ ਕਿ ਭਾਜਪਾ ਨੂੰ ਤਿਰੰਗੇ ਝੰਡੇ ਤੋਂ ਡਰ ਲੱਗਦਾ ਹੈ, ਕਿਉਂਕਿ ਉਹ ਤਿਰੰਗੇ ਨੂੰ ਕੌਮੀ ਪਾਰਟੀ ਦਾ ਨਹੀਂ ਬਲਕਿ ਕਾਂਗਰਸ ਪਾਰਟੀ ਦਾ ਝੰਡਾ ਮੰਨਦੇ ਹਨ। ਦੇਸ਼ ਦੇ ਲੋਕਾਂ ਨੂੰ ਸਬਜਬਾਗ ਦਿਖਾ ਕੇ ਸੱਤਾ ਵਿਚ ਆਈ ਭਾਜਪਾ ਦੀ ਮੋਦੀ ਸਰਕਾਰ ਤੋਂ ਦੇਸ਼ ਦਾ ਹਰ ਵਰਗ ਨਿਰਾਸ਼ ਤੇ ਨਾਰਾਜ਼ ਹੈ। ®ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਡਾ. ਦੀਪਕ ਮੰਨਣ ਨੇ ਕਿਹਾ ਕਿ ਉਹ ਕਾਂਗਰਸ ਸੇਵਾ ਦਲ ਦੀ ਬੂਥ ਪੱਧਰ ਤੇ ਕਮੇਟੀਆਂ ਬਣਾਉਣਗੇ ਜੋ ਕਿ ਘਰ ਘਰ ਜਾ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਮੋਦੀ ਸਰਕਾਰ ਦੀਆਂ ਨਾਲਾਇਕੀਆਂ ਦਾ ਪ੍ਰਚਾਰ ਕਰਨਗੀਆਂ। ®ਇਸ ਮੀਟਿੰਗ ਵਿਚ ਦਫਤਰ ਇੰਚਾਰਜ ਤਿਲਕ ਰਾਜ ਸੋਨੂੰ, ਗੁਰਮੇਲ ਸਿੰਘ ਬਰਾਡ਼, ਬਲਜੀਤ ਸਿੰਘ ਜੱਸੋਵਾਲ, ਲੁਧਿਆਣਾ ਦਿਹਾਤੀ ਪ੍ਰਧਾਨ ਸਤਪਾਲ ਲਾਲੀ, ਪੁਸ਼ਪਿੰਦਰ ਸਿੰਘ, ਰਵਿੰਦਰ ਸਾਹਨੀ, ਰਾਕੇਸ਼ ਸ਼ਰਮਾ, ਰਾਧੇ ਸ਼ਾਮ, ਪ੍ਰਮਾਤਮਾ ਤਿਵਾਡ਼ੀ, ਸੁਨੀਲ ਖੰਨਾ, ਲਵਲੀਨ ਅਖਤਰ, ਜਸਵਿੰਦਰ ਕੌਰ, ਮੋਨਿਕਾ ਰਾਣੀ, ਇੰਦਰਜੀਤ ਕੌਰ, ਬਲਵਿੰਦਰ ਕੌਰ, ਰਜਿੰਦਰ ਸਿੰਘ ਬੋਪਾਰਾਏ, ਐੱਸ.ਪੀ. ਸਿੰਘ, ਕੁਲਵੰਤ ਸਿੰਘ, ਅਰਜਨ ਡੋਗਰਾ, ਸੁਖਜੀਤ ਸਿੰਘ, ਐਡਵੋਕੇਟ ਵਿਪਨ ਸੱਗਡ਼, ਜਸਪਾਲ ਸਿੰਘ, ਐੱਚ. ਐੱਸ. ਚਾਵਲਾ, ਬਲਵਿੰਦਰ ਮਿੰਟੂ, ਡਾ. ਦਲੀਪ ਸ਼ਰਮਾ, ਗੋਬਿੰਦ ਰਾਮ, ਗੁਰਚਰਨ ਸਿੰਘ ਪਨੇਸਰ, ਸੁਰਜੀਤ ਸਿੰਘ ਸੈਦਪੂਰ, ਹਰਪਾਲ ਸਿੰਘ ਸੈਣੀ, ਰਾਮ ਸਿੰਘ, ਵਿੱਕੀ ਬਰੋਟਾ ਰੋਡ, ਰਾਮ ਬਹਾਦੁਰ, ਸੋਨੂੰ ਟਾਂਕ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਸੇਵਾ ਦਲ ਦੇ ਅਹੁਦੇਦਾਰ ਤੇ ਵਰਕਰ ਸ਼ਾਮਲ ਹੋਏ।