ਜਾਦੂਗਰ ਓ. ਪੀ. ਸ਼ਰਮਾ ਦਾ ਸ਼ਹਿਰ ’ਚ ਚੱਲਿਆ ਜਾਦੂ

Monday, Dec 03, 2018 - 11:06 AM (IST)

ਜਾਦੂਗਰ ਓ. ਪੀ. ਸ਼ਰਮਾ ਦਾ ਸ਼ਹਿਰ ’ਚ ਚੱਲਿਆ ਜਾਦੂ

ਲੁਧਿਆਣਾ (ਮੀਨੂ)-ਮਹਾਨਗਰ ਲੁਧਿਆਣਾ ਵਿਚ ਆਖਿਰਕਾਰ ਵਿਸ਼ਵ ਪ੍ਰਸਿੱਧ ਜਾਦੂਗਰ ਓ. ਪੀ. ਸ਼ਰਮਾ ਦਾ ਜਾਦੂਈ ਖੇਡ ਨਵੇਂ ਚਮਤਕਾਰਾਂ ਦੇ ਨਾਲ ਸ਼ੁਰੂ ਹੋ ਗਿਆ। ਜਿਸ ਦੀ ਸ਼ੁਰੂਆਤ ਸੰਸਦ ਰਵਨੀਤ ਸਿੰਘ ਬਿੱਟੂ ਨੇ ਕੀਤੀ। ਇਸ ਮੌਕੇ ਮੇਅਰ ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਅਤੇ ਹੋਰ ਨੇਤਾ ਮੌਜੂਦ ਸਨ। ਜਾਦੂਗਰ ਓ. ਪੀ. ਸ਼ਰਮਾ ਨੇ ਆਪਣੇ ਅੰਦਾਜ਼ ਵਿਚ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਲੁਧਿਆਣਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦਾ ਸ਼ੋਅ ਮਹਾਨਗਰ ਵਿਚ ਸ਼ੁਰੂ ਕਰਵਾਉਣ ’ਚ ਮੁੱਖ ਭੂਮਿਕਾ ਨਿਭਾਈ ਹੈ। ਇਸ ਮੌਕੇ ਮੁੱਖ ਮਹਿਮਾਨ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜਾਦੂਗਰ ਓ. ਪੀ . ਸ਼ਰਮਾ ਨੌਜਵਾਨਾਂ ਦੇ ਪ੍ਰੇਰਣਾ ਸ੍ਰੋਤ ਹਨ। ਜਿਨ੍ਹਾਂ ਨੇ ਅੱਜ ਦੀ ਨੌਜਵਾਨ ਪੀਡ਼੍ਹੀ ਨੂੰ ਅੰਧ ਵਿਸ਼ਵਾਸਾਂ ਅਤੇ ਸਮਾਜਕ ਬੁਰਾਈਆਂ ਤੋਂ ਦੂਰ ਕੀਤਾ ਹੈ। ਸਥਾਨਕ ਪ੍ਰੀਤ ਪੈਲੇਸ ਲੁਧਿਆਣਾ ਵਿਚ ਆਯੋਜਿਤ ਇਸ ਜਾਦੂਈ ਖੇਡ ਦਾ ਪਹਿਲਾ ਸ਼ੋਅ ਦੇਖਣ ਦੇ ਲਈ ਮੰਨੋ ਜਿਵੇਂ ਪੂਰਾ ਲੁਧਿਆਣਾ ਆ ਗਿਆ। ਇਸ ਮੌਕੇ ਜਾਦੂਗਰ ਓ.ਪੀ ਸ਼ਰਮਾ ਨੇ ਇਥੇ ਆਪਣੇ ਹੱਥ ਦੀ ਸਫਾਈ ਦਿਖਾਈ, ਉਥੇ ਉਨ੍ਹਾਂ ਨੇ ਖੂਬ ਹਸਾਇਆ ਵੀ। ਉਨਾਂ ਵਲੋਂ ਪੇਸ਼ਕਾਰੀ ਸਟੈਚੂ ਆਫ ਲਿਬਰਟੀ, ਇਲੂਸ਼ਨ ਆਫ ਅਮੇਰਿਕਾ, ਕਾਮਰੂਪ ਦਾ ਤਿਲਸਮੀ ਘੌਡ਼ਾ, ਆਧੁਨਿਕ ਕਾਲ ਦਾ ਜਾਦੂਈ ਅਧਿਆਤਮ, ਸਕੇਪ ਲੇਡੀ ਪ੍ਰਮੁੱਖ ਸਨ। ਸਭ ਤੋਂ ਵਧ ਕੇ ਚਿਪੈਂਜੀ ਅਤੇ ਡਾਇਨਾਸੋਰ ਦੇ ਕਰਤੱਬ ਸ਼ਾਇਦ ਲੁਧਿਆਣਾ ਵਾਸੀਆਂ ਨੂੰ ਪਹਿਲੀ ਵਾਰ ਦੇਖਣ ਨੂੰ ਮਿਲੇ। ਓ.ਪੀ. ਸ਼ਰਮਾ ਨੇ ਦੱਸਿਆ ਕਿ ਬਹੁਤ ਖੇਦ ਦੀ ਗੱਲ ਹੈ ਕਿ ਅੱਜ ਦੇ ਸਮੇਂ ਵਿਚ ਇਥੇ ਦੇਸ਼ ਦੇ ਪ੍ਰਾਚੀਨ ਜਾਦੂਗਰ ਕਲਾ ਸਮਾਪਤ ਹੋ ਰਹੀ ਹੈ। ਉਸਨੂੰ ਬਚਾਉਣ ਦੇ ਲਈ ਉਹ ਦਿਨ ਰਾਤ ਹਮੇਸ਼ਾ ਤਿਆਰ ਹਨ। 


Related News