ਇਹ ਖ਼ਬਰ ਲੁਧਿਆਣਾ ਤੇ ਖੰਨਾ ਬਾਣੀ ''ਚ ਲਗਾਈ ਜਾਵੇ

Saturday, Jan 12, 2019 - 11:42 AM (IST)

ਇਹ ਖ਼ਬਰ ਲੁਧਿਆਣਾ ਤੇ ਖੰਨਾ ਬਾਣੀ ''ਚ ਲਗਾਈ ਜਾਵੇ

ਲੁਧਿਆਣਾ (ਮਾਲਵਾ)-ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਅਦਾਰੇ ਐੱਸ. ਜੀ. ਬੀ. ਬਾਲ ਘਰ ਵਿਖੇ 13 ਬੇਸਹਾਰਾ ਅਤੇ ਨਵ-ਜਨਮੀਆਂ ਬੱਚੀਆਂ ਦੀ ਲੋਹਡ਼ੀ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਮਨਾਈ ਗਈ। ਇਸ ਦੌਰਾਨ ਗੁਰਬੀਰ ਸਿੰਘ ਜ਼ਿਲਾ ਅਤੇ ਸੈਸ਼ਨ ਜੱਜ ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਲੋਹਡ਼ੀ ਬਾਲਣ ਮੌਕੇ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਨੇ ਕਿਹਾ ਕਿ ਸਾਡੇ ਸਮਾਜ ਦੀ ਤ੍ਰਾਸਦੀ ਹੈ ਕਿ ਪੁੱਤਰ ਮੋਹ ਵਿਚ ਫਸੇ ਲੋਕ ਔਰਤ ਜਾਤੀ ਨੂੰ ਬਣਦਾ ਮਾਣ ਨਹੀਂ ਦੇ ਰਹੇ। ਜੇਕਰ ਸੰਸਾਰ ਅੰਦਰ ਮਨੁੱਖਤਾ ਦੀ ਪ੍ਰਤੀਪਾਲਕ ਔਰਤ ਜਾਤੀ ਨੂੰ ਸਤਿਕਾਰ ਦਿੱਤਾ ਜਾਵੇ ਤਾਂ ਭਰੂਣ ਹੱਤਿਆ ਆਪਣੇ ਆਪ ਹੀ ਖਤਮ ਹੋ ਜਾਵੇਗੀ। ਜ਼ਿਲਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਨੇ ਕਿਹਾ ਕਿ ਲਾਵਾਰਿਸ ਤੇ ਬੇਸਹਾਰਾ ਹਾਲਤ ਵਿਚ ਮਿਲ ਰਹੇ ਕੁਝ ਘੰਟਿਆਂ ਦੇ ਨਵ-ਜਨਮੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਬਹੁਤ ਹੀ ਔਖਾ ਕਾਰਜ ਹੈ, ਜੋ ਕਿ ਸਮਾਜ ਸੇਵਾ ਦਾ ਮੰਤਵ ਲੈ ਕੇ ਕਾਰਜ ਕਰਨ ਵਾਲੀਆਂ ਸੰਸਥਾਵਾਂ ਦੁਆਰਾ ਹੀ ਸੰਭਵ ਹੋ ਸਕਦਾ ਹੈ। ਪੰਜਾਬ ਤੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਐੱਸ. ਜੀ. ਬੀ. ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ ਇਨ੍ਹਾਂ ਬੱਚਿਆਂ ਦੀ ਸੇਵਾ-ਸੰਭਾਲ ਲਈ ਨਿਵੇਕਲਾ ਅਤੇ ਉੱਚ ਪਾਏ ਦਾ ਪ੍ਰਬੰਧ ਕਰ ਰਹੀ ਹੈ। ਡਾ. ਗੁਰਪ੍ਰੀਤ ਕੌਰ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪਰਮਜੀਤ ਸਿੰਘ ਬਡੌਲਾ ਮੈਂਬਰ ਬਾਲ ਅਧਿਕਾਰ ਕਮਿਸ਼ਨ ਹਰਿਆਣਾ ਨੇ ਕਿਹਾ ਕਿ ਬੱਚਿਆਂ ਦੀ ਭਲਾਈ ਲਈ ਕੀਤੇ ਜਾਣ ਵਾਲੇ ਕਾਰਜ ਖੁਦ ਨੂੰ ਮਿਟਾ ਕੇ ਹੁੰਦੇ ਹਨ, ਜੋ ਕਿ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਵੱਲੋਂ ਜਾਰੀ ਹਨ। ਫਾਊਂਡੇਸ਼ਨ ਪ੍ਰਧਾਨ ਬੀਬੀ ਜਸਬੀਰ ਕੌਰ ਨੇ ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਸਟੇਜ ਦੀ ਸੇਵਾ ਏਕਮਦੀਪ ਕੌਰ ਗਰੇਵਾਲ ਨੇ ਨਿਭਾਈ। ਇਸ ਮੌਕੇ ਸਕੱਤਰ ਕੁਲਦੀਪ ਸਿੰਘ ਮਾਨ, ਸਵਾਮੀ ਓਮਾ ਨੰਦ, ਸੇਵਾ ਸਿੰਘ ਖੇਲਾ ਆਡ਼੍ਹਤੀਆ, ਐਡਵੋਕੇਟ ਸਤਵੰਤ ਸਿੰਘ ਤਲਵੰਡੀ, ਅਚਾਰੀਆ ਡਾ. ਕ੍ਰਿਸ਼ਨ ਕੁਮਾਰ, ਚੇਅਰਮੈਨ ਚਰਨਜੀਤ ਸਿੰਘ ਥੋਪੀਆ, ਡਾ. ਦੱਤ ਦੇਵ ਭਾਖਡ਼ੀ, ਪ੍ਰਿੰ. ਰਣਬੀਰ ਸਿੰਘ ਮਹਿਦੂਦਾਂ, ਪੰਡਤ ਨਵਲ ਸ਼ਰਮਾ ਖਜ਼ਾਨਚੀ ਸਹਾਇਤਾ, ਲੇਖਕ ਲਖਵਿੰਦਰ ਸਿੰਘ ਲੱਖੇਵਾਲੀ, ਮੈਨੇਜਰ ਆਰ. ਪੀ. ਸਿੰਘ ਸਹਾਇਤਾ, ਜਗਜੀਤ ਸਿੰਘ, ਸਰਪੰਚ ਦਰਸ਼ਨ ਸਿੰਘ ਤਲਵੰਡੀ ਖੁਰਦ, ਅਰਬਿੰਦ ਕੁਮਾਰ, ਮਨਿੰਦਰ ਸਿੰਘ ਤੂਰ, ਬਲਵਿੰਦਰ ਕੌਰ ਕੁਲਾਰ, ਮਲਕੀਤ ਸਿੰਘ ਔਜਲਾ, ਪੰਡਤ ਕ੍ਰਿਸ਼ਨ ਚੌਂਦਾ, ਤੀਰਥ ਸਿੰਘ ਸਰਾਂ ਪ੍ਰਧਾਨ ਕਲੱਬ, ਕੁਲਵਿੰਦਰ ਸਿੰਘ ਡਾਂਗੋਂ, ਪੰਡਤ ਰਾਜੀਵ ਸ਼ਰਮਾ, ਬੱਬੂ ਕੁਹਾਡ਼ਾ ਆਦਿ ਹਾਜ਼ਰ ਸਨ।


Related News