ਸਾਹਿਬਜ਼ਾਦਾ ਅਜੀਤ ਸਿੰਘ ਨਿਵਾਸ ਅਸਥਾਨ ਦਾ ਨੀਂਹ ਪੱਥਰ ਪੰਜ ਪਿਆਰਿਆਂ ਨੇ ਰੱਖਿਆ

Saturday, Jan 12, 2019 - 11:48 AM (IST)

ਸਾਹਿਬਜ਼ਾਦਾ ਅਜੀਤ ਸਿੰਘ ਨਿਵਾਸ ਅਸਥਾਨ ਦਾ ਨੀਂਹ ਪੱਥਰ ਪੰਜ ਪਿਆਰਿਆਂ ਨੇ ਰੱਖਿਆ

ਲੁਧਿਆਣਾ (ਭਗਵੰਤ)-ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਅਰਬਨ ਅਸਟੇਟ ਫੇਸ-2 ਦੁੱਗਰੀ ਵਿਖੇ ਸਾਹਿਬਜ਼ਾਦਾ ਅਜੀਤ ਸਿੰਘ ਨਿਵਾਸ ਅਸਥਾਨ ਦਾ ਨੀਂਹ ਪੱਥਰ ਪੰਜ ਪਿਆਰਿਆਂ ਨੇ ਰੱਖਿਆ। ਇਸ ਮੌਕੇ ਗੁਰੂ ਘਰ ਦੇ ਹੈੱਡ ਗ੍ਰੰਥੀ ਸਿੰਘ ਨੇ ਗੁਰੂ ਦੇ ਸਨਮੁਖ ਅਰਦਾਸ ਬੇਨਤੀ ਕੀਤੀ ਤੇ ਪੰਜ ਪਿਆਰਿਆਂ ਵਲੋਂ ਕੰਮ ਦੀ ਸ਼ੁਰੂਆਤ ਕਰਨ ਲਈ ਨੀਂਹ ਪੱਥਰ ਤੋਂ ਪਰਦਾ ਹਟਾਇਆ ਗਿਆ। ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਅਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸੰਗਤਾਂ ਦੀ ਲੋਡ਼ ਨੂੰ ਮੁੱਖ ਰੱਖਦੇ ਹੋਏ ਗੁਰੂ ਘਰ ਦੇ ਦਫਤਰ ਦੇ ਉਪਰ ਪੰਜ ਕਮਰਿਆਂ ਦਾ ਅਸਥਾਨ ਬਣਾਇਆ ਜਾ ਰਿਹਾ ਹੈ, ਜੋ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਸਮਰਪਿਤ ਹੋਵੇਗਾ ਤੇ ਇਹ ਪੰਜ ਕਮਰੇ ਏ. ਸੀ. ਹੋਣਗੇ। ਇਸ ਅਸਥਾਨ ’ਚ ਗੁਰੂ ਘਰ ਆਉਣ ਵਾਲੇ ਯਾਤਰੀ ਨਿਵਾਸ ਕਰ ਸਕਣਗੇ। ਗੁਰੂ ਘਰ ’ਚ ਵਿਆਹ ਜਾਂ ਹੋਰਨਾਂ ਸਮਾਗਮਾਂ ਲਈ ਕਮਰਿਆਂ ਦੀ ਬਹੁਤ ਘਾਟ ਮਹਿਸੂਸ ਹੋ ਰਹੀ ਸੀ। ਇਸ ਅਸਥਾਨ ਦੇ ਬਣਨ ਨਾਲ ਸੰਗਤਾਂ ਨੂੰ ਕਮਰਿਆਂ ਦੀ ਆ ਰਹੀ ਮੁਸ਼ਕਲ ਤੋਂ ਰਾਹਤ ਮਿਲੇਗੀ। ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਅਰਵਿੰਦਰ ਸਿੰਘ ਸੰਧੂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਘਰ ਵਿਖੇ ਚੱਲ ਰਹੀ ਕਾਰਸੇਵਾ ਤੇ ਚੈਰੀਟੇਬਲ ਟਰੱਸਟ ’ਚ ਆਪਣਾ ਯੋਗਦਾਨ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ®ਇਸ ਮੌਕੇ ਨਿਰਭੈ ਸਿੰਘ, ਮੇਜਰ ਅਮਰ ਸਿੰਘ, ਸੁਖਦੇਵ ਸਿੰਘ ਪਨੇਸਰ, ਵਿਸਾਖਾ ਸਿੰਘ, ਕੰਵਲਨੈਣ ਸਿੰਘ ਭਾਟੀਆ, ਰਾਮ ਸਿੰਘ, ਗੁਰਚਰਨ ਸਿੰਘ ਸਿੱਧੂ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ, ਕੁਲਵੰਤ ਸਿੰਘ ਤੇ ਵੱਡੀ ਗਿਣਤੀ ’ਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।


Related News