ਹਲਕੇ ਗਿੱਲ ਦੀ ਤਰੱਕੀ ਲਈ ਜ਼ਮੀਨੀ ਪੱਧਰ ’ਤੇ ਵਿਕਾਸ ਜ਼ਰੂਰੀ : ਵੈਦ

Saturday, Jan 12, 2019 - 11:50 AM (IST)

ਹਲਕੇ ਗਿੱਲ ਦੀ ਤਰੱਕੀ ਲਈ ਜ਼ਮੀਨੀ ਪੱਧਰ ’ਤੇ ਵਿਕਾਸ ਜ਼ਰੂਰੀ : ਵੈਦ

ਲੁਧਿਆਣਾ (ਅਮਨਦੀਪ)- ਸਥਾਨਕ ਕਸਬੇ ਦੇ ਅੰਦਰ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਸਰਪੰਚ ਕਾਮਰੇਡ ਗੁਰਮੇਜ਼ ਸਿੰਘ ਬੈਂਸ ਦੀ ਅਗਵਾਈ ਹੇਠ ਹੋਈ ਜਿਸ ’ਚ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ । ਇਸ ਸਮੇਂ ਗੁਰਜੀਤ ਸਿੰਘ, ਧਰਮਪਾਲ, ਸ਼ੁੰਕਤਲਾ ਦੇਵੀ, ਕੁਲਦੀਪ ਕੌਰ, ਪਰਮਜੀਤ ਕੌਰ ਖੈਹਿਰਾ, ਜਸਵੰਤ ਕੌਰ, ਅਮਨਦੀਪ ਕੌਰ, ਇੱਕਬਾਲ ਸਿੰਘ, ਗੁਰਚਰਨ ਸਿੰਘ ਟੀਟੂ, ਰਵਿੰਦਰ ਸਿੰਘ ਰਵੀ, ਜਗਦੀਸ਼ ਸਿੰਘ ਸੈਣੀ, ਹਰਨੇਕ ਸਿੰਘ, ਦਰਸਨ ਸਿੰਘ, ਕੀਰਤਨ ਸਿੰਘ, ਨਿਰਮਲ ਸਿੰਘ, ਕੁਲਦੀਪਸਿੰਘ, ਉਮਪਾਲ, ਹਰਜਿੰਦਰ ਸਿੰਘ, ਪਰਮਜੀਤ ਕੌਰ, ਬਲਜੀਤ ਕੌਰ, ਮੈਡਮ ਅਲਕਾ, ਮਨਜੀਤ ਸਿੰਘ, ਸੰਤੋਸ਼ ਕੁਮਾਰੀ, ਹਰਜੀਤ ਕੌਰ, ਕੁਲਦੀਪ ਸਿੰਘ, ਜੈਪ੍ਰਕਾਸ਼ , ਕੁਲਵੰਤ ਸਿੰਘ ਆਦਿ ਵਿਸ਼ੇਸ ਤੌਰ ’ਤੇ ਹਾਜ਼ਰ ਸਨ । ਇਸ ਸਮੇਂ ਵਿਧਾਇਕ ਵੈਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕੇ ਗਿੱਲ ਦੇ ਵਿਕਾਸ ਲਈ ਜ਼ਮੀਨੀ ਪੱਧਰ ’ਤੇ ਵਿਕਾਸ ਕੀਤਾ ਜਾ ਰਿਹਾ ਹੈ ਤੇ ਹਰ ਪਿੰਡ ਨੂੰ ਵਿਕਾਸ ਕਾਰਜ਼ਾਂ ਲਈ ਗ੍ਰਾਂਟਾਂ ਦੇ ਚੈੱਕ ਜਲਦੀ ਹੀ ਦਿੱਤੇ ਜਾਣਗੇ, ਇਸ ਸਮੇਂ ਉਨ੍ਹਾਂ ਪਿੰਡ ਦੀ ਨਵੀਂ ਬਣੀ ਪੰਚਾਇਤ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ।


Related News