ਦੀਵਾਲੀ ’ਤੇ ਪਟਾਕਿਆਂ ਦੇ ਪ੍ਰਦੂਸ਼ਣ ਨਾਲ ਹੁੰਦੀਆਂ ਨੇ ਹਜ਼ਾਰਾਂ ਮੌਤਾਂ : ਸੰਤ ਕਰਨੈਲ ਸਿੰਘ

Monday, Nov 05, 2018 - 10:37 AM (IST)

ਦੀਵਾਲੀ ’ਤੇ ਪਟਾਕਿਆਂ ਦੇ ਪ੍ਰਦੂਸ਼ਣ ਨਾਲ ਹੁੰਦੀਆਂ ਨੇ ਹਜ਼ਾਰਾਂ ਮੌਤਾਂ : ਸੰਤ ਕਰਨੈਲ ਸਿੰਘ

ਖੰਨਾ (ਸੁਖਵਿੰਦਰ ਕੌਰ) - ਸਰਕਾਰੀ ਮਿਡਲ ਸਕੂਲ ਰਾਮਗਡ਼੍ਹ (ਨਵਾਂ ਪਿੰਡ) ਵਿਖੇ ਪ੍ਰਦੂਸ਼ਣ ਰਹਿਤ ਗਰੀਨ ਅਤੇ ਕਲੀਨ ਦੀਵਾਲੀ ਮਨਾਉਣ ਸਬੰਧੀ ਸੁੰਦਰ ਲਿਖਾਈ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮਾਨਵ ਕਲਿਆਣ ਮਿਸ਼ਨ ਪੰਜਾਬ ਦੇ ਚੇਅਰਮੈਨ ਸੰਤ ਬਾਬਾ ਕਰਨੈਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂਕਿ ਸਮਾਗਮ ਦੀ ਪ੍ਰਧਾਨਗੀ ਸਕੂਲ ਮੁਖੀ ਡਾ. ਸ਼ਿਵ ਸ਼ਰਨ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੰਤ ਬਾਬਾ ਕਰਨੈਲ ਸਿੰਘ ਨੇ ਕਿਹਾ ਕਿ ਸਾਨੂੰ ਪ੍ਰਦੂਸ਼ਣ ਰਹਿਤ ਗਰੀਨ ਅਤੇ ਕਲੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਕਿਉਂਕਿ ਦੀਵਾਲੀ ਵਾਲੇ ਦਿਨ ਪਟਾਕਿਆਂ ਅਤੇ ਪ੍ਰਦੂਸ਼ਣ ਕਾਰਨ ਹਜ਼ਾਰਾਂ ਮੌਤਾਂ ਹੋ ਜਾਂਦੀਅਾਂ ਹਨ। ਉਨ੍ਹਾਂ ਕਿਹਾ ਕਿ ਪੂਰੇ ਵਿਸ਼ਵ ’ਚ ਪ੍ਰਦੂਸ਼ਣ ਦੀ ਸਭ ਤੋਂ ਵੱਡੀ ਸਮੱਸਿਆ ਹੈ। ਸਾਡਾ ਸ਼ਹਿਰ ਸਮੁੱਚੇ ਵਿਸ਼ਵ ਦੇ ਸਭ ਤੋਂ ਵੱਧ ਪ੍ਰਦੂਸ਼ਿਤ 20 ਸ਼ਹਿਰਾਂ ’ਚ ਸ਼ਾਮਲ ਹੈ, ਜਿਸ ਕਰ ਕੇ ਸਾਡੀ ਜ਼ਿੰਮੇਵਾਰੀ ਹੋਰ ਵੀ ਗੰਭੀਰ ਅਤੇ ਅਹਿਮ ਹੋ ਜਾਂਦੀ ਹੈ। ਇਸ ਮੌਕੇ ਸੁੰਦਰ ਲਿਖਾਈ ’ਚ ਪਹਿਲੇ ਸਥਾਨ ’ਤੇ ਰਹਿਣ ਵਾਲੇ ਵਿਦਿਆਥੀ ਇਲਾ ਬੇਬੀ (ਅੱਠਵੀਂ), ਅਰਸ਼ਵਿੰਦਰ ਕੌਰ (ਸੱਤਵੀਂ), ਸੁਖਵਿੰਦਰ ਕੌਰ (ਛੇਵੀਂ) ਅਤੇ ਪੋਸਟਰ ਮੇਕਿੰਗ ਮੁਕਾਬਲੇ ’ਚ ਜਸਪ੍ਰੀਤ ਕੌਰ (ਅੱਠਵੀਂ), ਹਰਜੋਤ ਸਿੰਘ (ਸੱਤਵੀਂ), ਕਮਲਜੋਤ ਸਿੰਘ (ਛੇਵੀਂ) ਨੂੰ ਸਨਮਾਨਤ ਕੀਤਾ ਗਿਆ। ਮੰਚ ਸੰਚਾਲਨ ਨੈਸ਼ਨਲ ਐਵਾਰਡੀ ਬਲਰਾਮ ਸ਼ਰਮਾ ਵਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਰਾਜਨ ਕੈਂਥ, ਕਪਿਲ ਦੇਵ ਸੋਨੀ, ਬਲਦੇਵ ਰਾਜ ਅਤੇ ਦਵਿੰਦਰ ਕੁਮਾਰ ਨੇ ਵੀ ਸੰਬੋਧਨ ਕਰਦਿਆਂ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਬਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।


Related News