ਨਾਜਾਇਜ਼ ਕਬਜ਼ਾਧਾਰੀਆਂ ਦੇ ਫਿਰ ਹੋਏ ਹੌਸਲੇ ਬੁਲੰਦ

01/12/2019 11:54:59 AM

ਖੰਨਾ (ਸੁਖਵਿੰਦਰ ਕੌਰ)-ਖੰਨਾ ਦੇ ਜੀ. ਟੀ. ਰੋਡ ’ਤੇ ਲੱਗਦੀ ਨਾਜਾਇਜ਼ ਮੰਜਾ ਮਾਰਕੀਟ ਵੱਲੋਂ ਹੁਣ ਫਿਰ ਵੱਡੇ ਪੱਧਰ ’ਤੇ ਬੈਂਚ ਲਗਾ ਕੇ ਦੁਕਾਨਾਂ ਸਡ਼ਕ ਵੱਲ ਨੂੰ ਵਧਾ ਲਈਆਂ ਗਈਆਂ ਹਨ ਅਤੇ ਇਸੇ ਤਰ੍ਹਾਂ ਹੀ ਰੇਹਡ਼ੀ-ਫਡ਼੍ਹੀ ਵਾਲਿਆਂ ਵੱਲੋਂ ਵੀ ਵੱਡੇ-ਵੱਡੇ ਟੈਂਟ ਲਗਾ ਕੇ ਕੱਪਡ਼ੇ, ਮੂੰਗਫਲੀ ਤੇ ਹੋਰ ਸਾਮਾਨ ਵੇਚਣ ਵਾਲਿਆਂ ਵੱਲੋਂ ਪ੍ਰਸ਼ਾਸਨ ਨੂੰ ਟਿੱਚ ਜਾਣਦਿਆਂ ਨਾਜਾਇਜ਼ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ ਤੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਸਾਮਾਨ ਦੁਕਾਨਾਂ ਤੋਂ ਬਾਹਰ ਕਾਫੀ ਅੱਗੇ ਤੱਕ ਵਧਾ ਕੇ ਰੱਖਿਆ ਜਾ ਰਿਹਾ ਹੈ। ਨਗਰ ਕੌਂਸਲ ਦੇ ਤਹਿਬਾਜ਼ਾਰੀ ਵਿੰਗ ਵੱਲੋਂ ਕੁਝ ਦਿਨਾਂ ਤੋਂ ਬਾਜ਼ਾਰਾਂ ਵੱਲ ਨਾ ਨਿਕਲਣ ’ਤੇ ਦੁਕਾਨਦਾਰਾਂ ਤੇ ਰੇਹਡ਼ੀ-ਫਡ਼੍ਹੀ ਵਾਲਿਆਂ ਦੇ ਹੌਸਲੇ ਲੱਗਦਾ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਕਈ-ਕਈ ਫੁੱਟ ਸਾਮਾਨ ਆਪਣੀਆਂ ਦੁਕਾਨਾਂ ਅੱਗੇ ਰੱਖ ਲਿਆ ਹੈ। ਹੁਣ ਦੇਖਣਾ ਹੋਵੇਗਾ ਕਿ ਕੌਂਸਲ ਇਨ੍ਹਾਂ ਖਿਲਾਫ ਕੀ ਕਾਰਵਾਈ ਅਮਲ ਵਿਚ ਲਿਆਉਂਦੀ ਹੈ।


Related News