ਦਵਾਈਆਂ ਨੂੰ ਜੀ. ਐੱਸ. ਟੀ. ਤੋਂ ਬਾਹਰ ਕੀਤਾ ਜਾਵੇ : ਪਵਨ ਸ਼ਰਮਾ

Saturday, Jan 12, 2019 - 12:16 PM (IST)

ਦਵਾਈਆਂ ਨੂੰ ਜੀ. ਐੱਸ. ਟੀ. ਤੋਂ ਬਾਹਰ ਕੀਤਾ ਜਾਵੇ : ਪਵਨ ਸ਼ਰਮਾ

ਖੰਨਾ (ਸੁਖਵਿੰਦਰ ਕੌਰ)- ਪੰਜਾਬ ਮੈਡੀਕਲ ਰੀਪ੍ਰੈਜ਼ੈਂਟੇਟਿਵ ਐਸੋਸੀਏਸ਼ਨ ਦੀ ਖੰਨਾ ਇਕਾਈ ਦੇ ਪ੍ਰਧਾਨ ਪਵਨ ਸ਼ਰਮਾ, ਸਕੱਤਰ ਕੁਲਦੀਪ ਸਿੰਘ ਅਤੇ ਪਵਨ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਦੇ ਮੈਂਬਰ ਵੀ ਦੋ ਦਿਨ ਪੂਰੀ ਹਡ਼ਤਾਲ ’ਤੇ ਰਹੇ। ਇਸ ਦੌਰਾਨ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਕਿਰਤ ਕਾਨੂੰਨ ਵਿਚ ਜਿਹਡ਼ੇ ਕੇਂਦਰ ਸਰਕਾਰ ਬਦਲਾਅ ਕਰ ਰਹੀ ਹੈ, ਉਹ ਸਰਾਸਰ ਗਲਤ ਹੈ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਵਿਚ ਰੋਸ ਇਸ ਲਈ ਵੀ ਹੈ ਕਿਉਂਕਿ ਕੇਂਦਰ ਸਰਕਾਰ 15 ਕਿਰਤ ਕਾਨੂੰਨਾਂ ਨੂੰ ਇੰਪਲਾਈਜ਼ ਸਟੇਟ ਇੰਸ਼ੋਰੈਂਸ 1948 ਦੇ ਤਹਿਤ ਲਿਆ ਰਹੀ ਹੈ, ਜਿਸ ਵਿਚ ਵੱਡੀਆਂ-ਵੱਡੀਆਂ ਦਵਾਈ ਕੰਪਨੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇਸ ਨਾਲ ਬੇਰੁਜ਼ਗਾਰੀ ਅਤੇ ਗਰੀਬੀ ਵਧੇਗੀ। ਇਸ ਨਾਲ ਸਿੱਧਾ ਹੀ ਕਾਰਪੋਰੇਟ ਸੈਕਟਰ ਨੂੰ ਮੁਨਾਫ਼ਾ ਮਿਲੇਗਾ, ਉਥੇ ਹੀ ਮੈਡੀਕਲ ਰੀਪ੍ਰੈਜ਼ੈਂਟੇਟਿਵ ਦਾ ਸ਼ੋਸ਼ਣ ਹੋਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਘੱਟੋ-ਘੱਟ ਤਨਖਾਹ 18000 ਰੁਪਏ ਤੈਅ ਕੀਤੀ ਜਾਵੇ। ਉਥੇ ਹੀ ਦਵਾਈਆਂ ਨੂੰ ਜੀ. ਐੱਸ. ਟੀ. ਤੋਂ ਬਾਹਰ ਕੀਤਾ ਜਾਵੇ ਤਾਂ ਜੋ ਜ਼ਰੂਰਤਮੰਦ ਲੋਕਾਂ ਨੂੰ ਸਸਤੀਆਂ ਦਵਾਈਆ ਉਪਲਬਧ ਹੋ ਸਕਣ। ਇਸ ਮੌਕੇ ਗਗਨ ਨੰਦਾ, ਕਰਨ ਸ਼ਰਮਾ, ਸੰਦੀਪ ਸ਼ੁਕਲਾ, ਹਰਪ੍ਰੀਤ ਸਿੰਘ, ਪ੍ਰਵੀਨ ਵਿਜ, ਜਗਦੀਪ ਧੀਮਾਨ, ਕਰਨ ਕਾਲਡ਼ਾ, ਪੁਨੀਤ ਸ਼ਾਰਦਾ, ਸੁਮਿਤ ਸ਼ਰਮਾ, ਤੀਰਥ ਪੁਰੀ, ਅਜੇ ਕੁਮਾਰ, ਅਰੁਣ ਜੱਸੀ, ਰੋਹਿਤ, ਗਗਨ ਨਾਗਰਾ, ਸ਼ੁਭਮ ਆਦਿ ਹਾਜ਼ਰ ਸਨ।


Related News