ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇਕ ਕਰਕੇ ਕੰਮ ਕਰਾਂਗਾ : ਸੋਨੀ ਗਾਲਿਬ
Saturday, Jan 12, 2019 - 12:19 PM (IST)

ਖੰਨਾ (ਚਾਹਲ)-ਆਲ ਇਡੀਆ ਕਾਂਗਰਸ ਪਾਰਟੀ ਵਲੋਂ ਪੰਜਾਬ ਦੇ ਜ਼ਿਲਾ ਪ੍ਰਧਾਨਾਂ ਦੀ ਐਲਾਨੀ ਸੂਚੀ ਵਿਚ ਕਰਨਜੀਤ ਸਿੰਘ ਸੋਨੀ ਗਾਲਿਬ ਸਪੁੱਤਰ ਮਰਹੂਮ ਸਾਬਕਾ ਮੈਂਬਰ ਪਾਰਲੀਮੈਂਟ ਗੁਰਚਰਨ ਸਿੰਘ ਗਾਲਿਬ ਨੂੰ ਲੁਧਿਆਣਾ ਦਿਹਾਤੀ ਕਾਂਗਰਸ ਦਾ ਪ੍ਰਧਾਨ ਬਣਨ ਜਾਣ ਦੀ ਖਬਰ ਜਿਓਂ ਹੀ ਇਲਾਕੇ ’ਚ ਪੁੱਜੀ ਤਾਂ ਗਾਲਿਬ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌਡ਼ ਗਈ ਹੈ। ਉਨ੍ਹਾਂ ਦੇ ਸਮਰਥਕਾਂ ਵਲੋਂ ਗਾਲਿਬ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਲੱਡੂ ਵੰਡੇ ਗਏ। ਇਸ ਮੌਕੇ ਨਵ-ਨਿਯੁਕਤ ਸੋਨੀ ਗਾਲਿਬ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਦੇਸ਼ ਪ੍ਰਧਾਨ ਸੁਨੀਲ ਜਾਖਡ਼, ਸਹਿ ਇੰਚਾਰਜ ਹਰੀਸ਼ ਚੌਧਰੀ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਈਮਾਨਦਾਰੀ, ਤਨਦੇਹੀ ਤੇ ਲਗਨ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਜ਼ਿਲੇ ਅੰਦਰ ਕਾਂਗਰਸ ਪਾਰਟੀ ਦੀ ਮਜ਼ਬੂਤੀ ਤੇ ਇੱਕਜੁਟਤਾ ਕਰਕੇ ਲੋਕ ਸਭਾ ਚੋਣਾਂ ਵਿਚ ਪਾਰਟੀ ਉਮੀਦਵਰ ਦੀ ਜਿੱਤ ਲਈ ਦਿਨ-ਰਾਤ ਇਕ ਕਰਕੇ ਕੰਮ ਕਰਨਗੇ।
ਇਸ ਮੌਕੇ ਹਿਰਦੇਪਾਲ ਸਿੰਘ ਅਮਰੀਕਾ, ਪ੍ਰਧਾਨ ਤਾਰਾ ਸਿੰਘ ਲੱਖਾ, ਸਰਪੰਚ ਨਵਦੀਪ ਸਿੰਘ ਗਰੇਵਾਲ, ਗੁਰਮੀਤ ਸਿੰਘ ਗੀਤਾ ਗਰੇਵਾਲ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਬਚਿੱਤਰ ਸਿੰਘ ਚਿੱਤਾ, ਰਾਜੇਸ਼ਇੰਦਰ ਸਿੰਘ ਸਿੱਧੂ, ਡਾ. ਇਕਬਾਲ ਸਿੰਘ, ਹਰਪ੍ਰੀਤ ਸਿੰਘ ਧਾਲੀਵਾਲ, ਪ੍ਰਧਾਨ ਗੋਪਾਲ ਸ਼ਰਮਾ, ਆਜ਼ਾਦ ਸਵੱਦੀ, ਸੁਰੇਸ਼ ਕੁਮਾਰ ਗਰਗ, ਸਤਿੰਦਰਜੀਤ ਸਿੰਘ ਤਤਲਾ, ਰਾਜ ਕੁਮਾਰ ਮਲਹੋਤਰਾ, ਰਿੱਪੀ ਕੋਡ਼ਾ, ਪ੍ਰਸ਼ਾਸਰ ਦੇਵ ਸ਼ਰਮਾ, ਰੋਹਿਤ ਕੁਮਾਰ ਰੋਕੀ, ਨਰੇਸ਼ ਘੈਂਟ, ਰਾਕੇਸ਼ ਕੁਮਾਰ ਬਿੱਟੂ, ਵਿਕਰਮ ਜੱਸੀ, ਸਿਮਰਨ ਮੱਲ੍ਹਾ, ਬੀਰਇੰਦਰ ਸਿੰਘ ਬਿੱਟੂ, ਨੰਬਰਦਾਰ ਪਰਮਿੰਦਰ ਸਿੰਘ ਚਾਹਲ, ਦਰਸ਼ਪ੍ਰੀਤ ਗਾਲਿਬ, ਅਮਰਜੀਤ ਪੰਡਿਤ, ਅਜ਼ਮੇਰ ਸਿੰਘ ਢੋਲਣ, ਅਮਨਾ ਗੁਰੂਸਰ, ਨਿਤਿਨ ਜੈਨ, ਹਰਮੀਤ ਸਿੰਘ ਹੈਰੀ, ਸੁਖਚੈਨ ਸਿੰਘ ਧਾਲੀਵਾਲ, ਸਰਪੰਚ ਸਰਬਜੀਤ ਸਿੰਘ ਸ਼ੇਰਪੁਰ, ਗੁਰਮੀਤ ਸਿੰਘ ਅੱਬੂਪੁਰਾ, ਅਮਰਜੀਤ ਸਿੰਘ ਗਾਲਿਬ ਖੁਰਦ, ਸਰਪੰਚ ਜਸਵੰਤ ਸਿੰਘ ਭੋਲਾ, ਸਤਵੀਰ ਸਿੰਘ ਕਾਕਾ ਤੂਰ, ਬੱਬੂ ਵਰਮਾ ਨੇ ਸੋਨੀ ਗਾਲਿਬ ਨੂੰ ਵਧਾਈ ਦਿੰਦਿਆਂ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ।